Skip to content

ਨਵੀਂ ਦਿੱਲੀ 7 ਮਈ 2024 (ਫਤਿਹ ਪੰਜਾਬ) ਕੇਂਦਰ ਸਰਕਾਰ ਨੇ ਮਾਰਚ ਮਹੀਨੇ ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (Dearness Allowance) ‘ਚ ਵਾਧਾ ਕੀਤਾ ਸੀ ਜਿਸ ਨਾਲ ਹੁਣ ਕੇਂਦਰੀ ਮੁਲਾਜ਼ਮਾਂ ਦਾ ਡੀਏ 46 ਫੀਸਦੀ ਤੋਂ ਵਧ ਕੇ 50 ਫੀਸਦੀ ਹੋ ਗਿਆ ਹੈ। ਡੀਏ ‘ਚ ਕੀਤੇ ਵਾਧੇ ਨਾਲ ਕਈ ਭੱਤਿਆਂ ‘ਚ ਵੀ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਹੁਣ ਸਰਕਾਰ ਨੇ ਮੁਲਾਜ਼ਮਾਂ ਦੀ ਗ੍ਰੈਚੂਟੀ ਵੀ ਵਧਾ ਦਿੱਤੀ ਹੈ।

ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਹੁਕਮਾਂ ਅਨੁਸਾਰ ਡੀਏ ‘ਚ 50 ਪ੍ਰਤੀਸ਼ਤ ਵਾਧੇ ਦੇ ਨਾਲ-ਨਾਲ ਸਰਕਾਰ ਨੇ ਸੇਵਾਮੁਕਤੀ ਅਤੇ ਡੈੱਥ ਗ੍ਰੈਚੁਟੀ (Gratuity Hike) ਦੀ ਲਿਮਟ ‘ਚ ਵੀ 25 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ।

ਮੰਤਰਾਲੇ ਨੇ ਕਿਹਾ ਕਿ 1 ਜਨਵਰੀ, 2024 ਤੋਂ ਸੇਵਾਮੁਕਤੀ ਤੇ ਡੈੱਥ ਗ੍ਰੈਚੁਟੀ ਦੀ ਵੱਧ ਤੋਂ ਵੱਧ ਲਿਮਟ ਮੌਜੂਦਾ 20 ਲੱਖ ਰੁਪਏ ਤੋਂ ਵਧਾ ਕੇ 25 ਲੱਖ ਰੁਪਏ ਕਰ ਦਿੱਤੀ ਗਈ ਸੀ।

ਇਨ੍ਹਾਂ ਭੱਤਿਆਂ ‘ਚ ਵੀ ਹੋਇਆ ਇਜ਼ਾਫ਼ਾ

ਜਦੋਂ ਵੀ ਮਹਿੰਗਾਈ ਭੱਤੇ ‘ਚ ਵਾਧਾ ਹੁੰਦਾ ਹੈ ਤਾਂ ਇਸ ਦੇ ਨਾਲ ਕਿਰਾਇਆ ਭੱਤਾ (HRA) ਵੀ ਵਧ ਜਾਂਦਾ ਹੈ। ਹਾਲਾਂਕਿ, ਐਚਆਰਏ ਸ਼ਹਿਰਾਂ ਦੀ ਸ਼੍ਰੇਣੀ ਦੇ ਅਨੁਸਾਰ ਵਧਾਇਆ ਜਾਂਦਾ ਹੈ। ਸਰਕਾਰ ਨੇ ਸ਼ਹਿਰਾਂ ਦੀਆਂ X, Y Z ਸ਼੍ਰੇਣੀਆਂ ‘ਚ ਆਉਣ ਵਾਲੇ ਮੁਲਾਜ਼ਮਾਂ ਦੇ HRA ‘ਚ ਵੀ ਇਜ਼ਾਫ਼ਾ ਕੀਤਾ ਹੈ।

ਪ੍ਰਸੋਨਲ ਮੰਤਰਾਲੇ ਦੇ ਹੁਕਮ ਮੁਤਾਬਿਕ ਡੀਏ 50 ਫੀਸਦੀ ਹੋਣ ਤੋਂ ਬਾਅਦ ਹੁਣ ਬੱਚਿਆਂ ਦੀ ਪੜ੍ਹਾਈ ਲਈ ਹੋਸਟਲ ਸਬਸਿਡੀ ਦੀ ਲਿਮਟ ਵੀ ਵਧਾ ਦਿੱਤੀ ਗਈ ਹੈ। ਇਨ੍ਹਾਂ ਦੋਵਾਂ ਭੱਤਿਆਂ ਵਿੱਚ 25 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਸਰਕਾਰ ਨੇ ਦਿਵਿਆਂਗ ਔਰਤਾਂ ਲਈ ਬਾਲ ਦੇਖਭਾਲ ਲਈ ਵਿਸ਼ੇਸ਼ ਭੱਤੇ ਵਿੱਚ ਵੀ ਸੋਧ ਕੀਤੀ ਹੈ। ਸਰਕਾਰ ਵੱਲੋਂ ਭੱਤਿਆਂ ਵਿੱਚ ਕੀਤੀਆਂ ਸੋਧਾਂ 1 ਜਨਵਰੀ 2024 ਤੋਂ ਲਾਗੂ ਹੋ ਗਈਆਂ ਹਨ।

error: Content is protected !!