ਅਲ ਨਾਸਰ ਦੀ ਟੀਮ 82 ਅੰਕਾਂ ਨਾਲ ਲੀਗ ਵਿਚ ਦੂਜੇ ਸਥਾਨ ’ਤੇ ਰਹੀ

ਰਿਆਦ 29 ਮਈ 2024 (ਫਤਿਹ ਪੰਜਾਬ) ਕ੍ਰਿਸਟੀਆਨੋ ਰੋਨਾਲਡੋ ਨੇ ਸੋਮਵਾਰ ਨੂੰ ਸਾਊਦੀ ਪ੍ਰੋ ਲੀਗ ਸੀਜ਼ਨ ਦਾ ਅੰਤ ਸੱਭ ਤੋਂ ਜ਼ਿਆਦਾ ਗੋਲਾਂ ਨਾਲ ਕੀਤਾ। ਰੋਨਾਲਡੋ ਨੇ ਅਲ ਇਤਿਹਾਦ ’ਤੇ ਅਲ-ਨਾਸਰ ਦੀ 4-2 ਦੀ ਜਿੱਤ ਦੌਰਾਨ ਜੇਤੂ ਟੀਮ ਲਈ ਦੋ ਗੋਲ ਕੀਤੇ। ਇਸ ਦੇ ਨਾਲ ਹੀ ਲੀਗ ’ਚ ਉਸ ਦੇ ਗੋਲਾਂ ਦੀ ਗਿਣਤੀ ਵਧ ਕੇ 35 ਹੋ ਗਈ ਹੈ, ਜੋ 2019 ’ਚ ਅਬਦੇਰਜ਼ਾਕ ਹਮਦੱਲਾਹ ਵਲੋਂ ਬਣਾਏ ਗਏ ਪਿਛਲੇ ਰੀਕਾਰਡ ਤੋਂ ਇਕ ਗੋਲ ਜ਼ਿਆਦਾ ਹੈ। 

ਅਲ ਨਾਸਰ ਦੀ ਟੀਮ 82 ਅੰਕਾਂ ਨਾਲ ਲੀਗ ਵਿਚ ਦੂਜੇ ਸਥਾਨ ’ਤੇ ਰਹੀ। ਟੀਮ ਸਥਾਨਕ ਦਾਅਵੇਦਾਰ ਅਲ ਹਿਲਾਲ ਤੋਂ 14 ਅੰਕ ਪਿੱਛੇ ਰਹੀ, ਜਿਸ ਨੇ ਚੈਂਪੀਅਨਸ਼ਿਪ ਜਿੱਤੀ ਅਤੇ ਸੋਮਵਾਰ ਨੂੰ 34 ਰਾਊਂਡ ਲੀਗ ਵਿਚ ਅਜੇਤੂ ਰਿਹਾ। ਟੀਮ ਨੇ ਅਪਣੇ ਆਖਰੀ ਲੀਗ ਮੈਚ ’ਚ ਅਲ ਵੇਹਦਾ ਨੂੰ 2-1 ਨਾਲ ਹਰਾਇਆ। 

ਨੇਮਾਰ ਦੀ ਗੈਰਹਾਜ਼ਰੀ ’ਚ ਵੀ ਅਲ-ਹਿਲਾਲ ਦੀ ਟੀਮ ਆਸਾਨੀ ਨਾਲ ਵਿਰੋਧੀ ਟੀਮਾਂ ’ਤੇ ਦਬਦਬਾ ਬਣਾਉਣ ’ਚ ਸਫਲ ਰਹੀ। ਨੇਮਾਰ ਪਿਛਲੇ ਸਾਲ ਅਗੱਸਤ ਵਿਚ ਪੈਰਿਸ ਸੇਂਟ ਜਰਮੇਨ ਨੂੰ ਛੱਡ ਕੇ ਇਸ ਟੀਮ ਨਾਲ ਜੁੜੇ ਸਨ ਪਰ ਏਸੀਐਲ ਦੀ ਸੱਟ ਕਾਰਨ ਅਕਤੂਬਰ ਵਿਚ ਪੂਰੇ ਸੀਜ਼ਨ ਤੋਂ ਬਾਹਰ ਹੋ ਗਏ ਸਨ।

Skip to content