ਨਵੀਂ ਦਿੱਲੀ 29 ਮਈ 2024 (ਫਤਿਹ ਪੰਜਾਬ) ਰਾਜਧਾਨੀ ਵਿੱਚ ਪੈ ਰਹੀ ਅੱਤ ਦੀ ਗਰਮੀ ਦੇ ਮੱਦੇਨਜ਼ਰ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ Workers To Take Leave with pay ਮਜ਼ਦੂਰਾਂ ਲਈ ਦੁਪਹਿਰ 12 ਤੋਂ 3 ਵਜੇ ਤੱਕ ਤਨਖਾਹ ਸਣੇ ਛੁੱਟੀ ਕਰਨ ਦਾ ਹੁਕਮ ਦਿੱਤਾ ਹੈ।
Lieutenant Governor ਐਲਜੀ ਨੇ Delhi chief minister Arvind Kejriwal ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੇ ਉਨ੍ਹਾਂ ਦੇ ਮੰਤਰੀਆਂ ਦੀ ਅਲੋਚਨਾ ਕਰਦਿਆਂ ਕਿਹਾ ਹੈ ਕਿ ਇੰਨੀ ਗਰਮੀ ਵਿੱਚ ਵੀ “ਸਮਰ ਹੀਟ ਐਕਸ਼ਨ ਪਲਾਨ” Summer Heat Action Plan ਬਾਰੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਮਿਲੀ ਜਾਣਕਾਰੀ ਮੁਤਾਬਿਕ ਲੈਫਟੀਨੈਂਟ ਗਵਰਨਰ ਨੇ ਉਸਾਰੀ ਵਾਲੀਆਂ ਥਾਵਾਂ ‘ਤੇ ਮਜ਼ਦੂਰਾਂ ਨੂੰ ਸਾਫ ਪੀਣ ਵਾਲਾ ਪਾਣੀ ਅਤੇ ਨਾਰੀਅਲ ਪਾਣੀ ਦੀ ਲੋੜੀਂਦੀ ਮਾਤਰਾ ਮੁਹੱਈਆ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਬੱਸ ਅੱਡਿਆਂ ’ਤੇ ਟੈਂਕੀਆਂ ਵਿੱਚ ਲੋੜ ਮੁਤਾਬਿਕ ਪੀਣ ਵਾਲਾ ਪਾਣੀ ਰੱਖਣ ਦੀਆਂ ਹਦਾਇਤਾਂ ਵੀ ਦਿੱਤੀਆਂ ਹਨ।
ਦੱਸ ਦਈਏ ਕਿ Delhi Development Authority ਡੀਡੀਏ 20 ਮਈ ਤੋਂ ਅਜਿਹਾ ਕਰ ਰਿਹਾ ਹੈ, ਪਰ ਦਿੱਲੀ ਸਰਕਾਰ ਦੇ ਅਧੀਨ Delhi Jal Board ਦਿੱਲੀ ਜਲ ਬੋਰਡ, Public Works Department ਪੀਡਬਲਯੂਡੀ, Municipal Corporation Delhi ਐਮਸੀਡੀ ਹੁਣ ਤੱਕ ਅਜਿਹਾ ਨਹੀਂ ਕਰ ਰਿਹਾ ਸੀ। ਇਸ ਸਬੰਧੀ ਐਲਜੀ ਨੇ ਮੁੱਖ ਸਕੱਤਰ ਨੂੰ ਤੁਰੰਤ ਮੀਟਿੰਗ ਕਰਨ ਦੇ ਨਿਰਦੇਸ਼ ਦਿੱਤੇ ਹਨ।
ਕਾਬਿਲੇਗੌਰ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ ‘ਚ ਤੇਜ਼ ਹਵਾਵਾਂ ਦੇ ਨਾਲ heat wave ਹੀਟ ਵੇਵ ਦੇ ਹਾਲਾਤ ਬਣੇ ਰਹਿਣਗੇ। ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 26.6 ਡਿਗਰੀ ਸੈਲਸੀਅਸ ਰਹੇਗਾ।