ਨਵੀਂ ਦਿੱਲੀ, 30 ਮਈ 2024 (ਫਤਿਹ ਪੰਜਾਬ) Indian National Congress ਕਾਂਗਰਸ ਨੇ ਦੋਸ਼ ਲਾਇਆ ਹੈ ਕਿ Prime Minister Narendra Modi ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਮਈ ਤੋਂ maun vrat ਧਿਆਨ ਲਾਉਣ ਦਾ ਢਕਵੰਜ ਕਰ ਕੇ model code of conduct ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਜਾ ਰਹੇ ਹਨ। ਉਨ੍ਹਾਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਮੋਦੀ ਦੇ ਇਸ ਧਿਆਨ ਲਾਉਣ ਸਬੰਧੀ ਦੌਰੇ ਦੀ ਮੀਡੀਆ ਕਵਰੇਜ ਨਾ ਹੋਣੀ ਯਕੀਨੀ ਬਣਾਈ ਜਾਵੇ।
ਕਾਂਗਰਸ ਨੇ ਦੋਸ਼ ਲਗਾਇਆ ਕਿ ਅਜਿਹਾ ਕਰ ਕੇ ਮੋਦੀ 48 ਘੰਟੇ ਪਹਿਲਾਂ ਬੰਦ ਹੋਣ ਵਾਲੇ ਪ੍ਰਚਾਰ ਸਬੰਧੀ ਨੇਮਾਂ ਦੀ ਉਲੰਘਣਾ ਕਰਨਗੇ। ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ, ਅਭਿਸ਼ੇਕ ਸਿੰਘਵੀ ਅਤੇ ਸਈਦ ਨਸੀਰ ਹੁਸੈਨ ਇਸ ਸਬੰਧੀ ਚੋਣ ਕਮਿਸ਼ਨ ਨੂੰ ਮਿਲੇ ਅਤੇ ਭਾਜਪਾ ’ਤੇ ਆਦਰਸ਼ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਉਣ ਦੇ ਦੋਸ਼ ਲਾਉਂਦਿਆਂ ਇਕ ਮੰਗ ਪੱਤਰ ਵੀ ਸੌਂਪਿਆ। ਉਨ੍ਹਾਂ ਦਾਅਵਾ ਕੀਤਾ ਕਿ Kanyakumari ਕੰਨਿਆਕੁਮਾਰੀ ਵਿੱਚ Dhiyan Mandpam ‘ਧਿਆਨ ਮੰਡਪਮ’ ਵਿੱਚ ਮੋਦੀ ਦਾ ਧਿਆਨ ਲਾਉਣ ਸਬੰਧੀ ਇਹ ਪ੍ਰੋਗਰਾਮ ਸਪੱਸ਼ਟ ਤੌਰ ’ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ
ਇਸ ਲਈ ਇਸ ਦੀ ਮੀਡੀਆ ਕਵਰੇਜ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।
ਉਨ੍ਹਾਂ ਅਨੁਸਾਰ, ‘ਅਸੀਂ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ ਜਾਂ ਤਾਂ ਪ੍ਰਧਾਨ ਮੰਤਰੀ ਇਸ ਨੂੰ 24 ਜਾਂ 48 ਘੰਟਿਆਂ ਬਾਅਦ ਸ਼ੁਰੂ ਕਰਨ ਜਾਂ 1 ਜੂਨ ਦੀ ਸ਼ਾਮ ਤੋਂ ਉਹ ਹਰ ਤਰ੍ਹਾਂ ਦੀ ਅਧਿਆਤਮਿਕਤਾ, ਮੌਨ ਵਰਤ ਜੋ ਚਾਹੁਣ ਕਰ ਸਕਦੇ ਹਨ। ਜਾਂ ਜੇ ਉਹ ਕਹਿੰਦੇ ਹਨ ਕਿ ਇਹ ਐਲਾਨ ਅਨੁਸਾਰ 30 ਮਈ ਸ਼ਾਮ ਤੋਂ ਕੀਤਾ ਜਾਵੇਗਾ, ਤਾਂ ਚੋਣ ਕਮਿਸ਼ਨ ਦੁਆਰਾ ਇੱਕ ਜ਼ਰੂਰੀ ਪਾਬੰਦੀ ਹੋਣੀ ਚਾਹੀਦੀ ਹੈ ਕਿ ਇਸ ਦੇ ਪ੍ਰਸਾਰਣ ‘ਤੇ ਨਾ ਤਾਂ ਪ੍ਰਿੰਟ ਮੀਡੀਆ ਦੁਆਰਾ ਅਤੇ ਨਾ ਹੀ ਵਿਜ਼ੂਅਲ ਮੀਡੀਆ ਦੁਆਰਾ ਕਵਰੇਜ ਉੱਪਰ ਪਾਬੰਦੀ ਲਗਾਈ ਜਾਵੇ। ਉਹ ਖੁਦ ਇਸ ਪੜਾਅ ‘ਤੇ ਉਮੀਦਵਾਰ ਹੈ। ਇਸ ਤਰ੍ਹਾਂ ਦੇ ਪ੍ਰਸਾਰਣ ਦੀ ਬਿਲਕੁਲ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।