ਨਵੀਂ ਦਿੱਲੀ 31 ਮਈ 2024 (ਫਤਿਹ ਪੰਜਾਬ) ਸਾਨ ਫਰਾਂਸਿਸਕੋ ਅਮਰੀਕਾ USA ਜਾਣ ਵਾਲੀ ਏਅਰ ਇੰਡੀਆ Air India ਦੀ ਉਡਾਣ ‘ਚ 20 ਘੰਟੇ ਦੀ ਦੇਰੀ ਹੋਣ ਦੇ ਮਾਮਲੇ ਵਿੱਚ ਭਾਰਤੀ ਹਵਾਬਾਜ਼ੀ ਮੰਤਰਾਲੇ ਨੇ ਏਅਰ ਇੰਡੀਆ ਨੂੰ ਨੋਟਿਸ ਜਾਰੀ ਕੀਤਾ ਹੈ। ਦੱਸ ਦਈਏ ਕਿ ਇਸ ਉਡਾਣ ਦੇ ਲੇਟ ਹੋਣ ਕਾਰਨ ਬਿਨਾਂ ਏਸੀ ਤੋਂ ਬੈਠੇ ਕਈ ਯਾਤਰੀ ਬੇਹੋਸ਼ ਹੋ ਗਏ ਸਨ। ਇਸਤੋਂ ਇਲਾਵਾ ਕਈ ਯਾਤਰੀਆਂ ਨੂੰ ਤਾਂ ਏਅਰੋਬ੍ਰਿਜ਼ ‘ਚ ਹੀ ਬੈਗ ਰੱਖ ਕੇ ਲੇਟਣਾ ਪਿਆ ਸੀ।
ਇਸ ਮਾਮਲੇ ‘ਚ ਏਅਰਲਾਈਨ ਨੇ ਕਿਹਾ ਹੈ ਕਿ ਓਪਰੇਸ਼ਨਲ ਸਮੱਸਿਆਵਾਂ ਕਾਰਨ ਫਲਾਈਟ ‘ਚ ਇੰਨੀ ਦੇਰੀ ਹੋਈ ਹੈ। ਇਸ ਦਾ ਕਾਰਨ ਫਲਾਈਟ ਦੀ ਸਮਾਂ ਸੀਮਾ ਨੂੰ ਵੀ ਦੱਸਿਆ ਗਿਆ ਹੈ। ਦਰਅਸਲ, ਪਾਇਲਟ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਜਹਾਜ਼ ਨੂੰ ਨਹੀਂ ਉਡਾ ਸਕਦੇ। ਅਜਿਹੇ ‘ਚ ਕਈ ਵਾਰ ਜਹਾਜ਼ ਨੂੰ ਲੈ ਕੇ ਜਾਣ ਵਾਲੇ ਪਾਇਲਟ ਮੌਜੂਦ ਨਹੀਂ ਹੁੰਦੇ। ਉਨ੍ਹਾਂ ਨੂੰ ਡਿਊਟੀ ਕਰਨ ਲਈ ਮਜਬੂਰ ਵੀ ਨਹੀਂ ਕੀਤਾ ਜਾ ਸਕਦਾ।