ਹਿਮਾਚਲ, ਪੰਜਾਬ ਤੇ ਰਾਜਸਥਾਨ ਦੇ 10 ਜਲ ਭੰਡਾਰਾਂ ’ਚ ਪਾਣੀ ਸਿਰਫ 30 ਫ਼ੀਸਦ – ਕੇਂਦਰੀ ਜਲ ਕਮਿਸ਼ਨ ਵੱਲੋਂ ਅੰਕੜੇ ਜਾਰੀ

ਨਵੀਂ ਦਿੱਲੀ 1 ਜੂਨ 2024 (ਫਤਿਹ ਪੰਜਾਬ) ਦੇਸ਼ ਦੇ ਪ੍ਰਮੁੱਖ 150 ਡੈਮਾਂ ਦੇ ਜਲ ਭੰਡਾਰਾਂ ਵਿੱਚ ਪਾਣੀ storage (ਸੰਭਾਲ) ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ। ਕੇਂਦਰੀ ਜਲ ਕਮਿਸ਼ਨ (CWC) ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਦੇ 150 ਮੁੱਖ ਡੈਮਾਂ ਦੇ ਜਲ ਭੰਡਾਰਾਂ reservoirs ਵਿੱਚ ਪਾਣੀ ਸੰਭਾਲਣ ਦਾ ਪੱਧਰ level ਘਟ ਕੇ 23 ਫੀਸਦ ਰਹਿ ਗਿਆ ਹੈ ਜੋ ਕਿ ਮਈ ਦੌਰਾਨ 24 ਫੀਸਦ ਸੀ। ਇੰਨਾਂ ਡੈਮਾਂ ਦੀ ਮੌਜੂਦਾ ਸਟੋਰੇਜ ਪਿਛਲੇ ਸਾਲ ਦੇ ਇਸ ਸੀਜਨ ਦੇ level ਦਾ ਸਿਰਫ਼ 77 ਫ਼ੀਸਦੀ ਹੈ ਅਤੇ ਆਮ ਸਟੋਰੇਜ ਦੇ level ਦਾ 94 ਫ਼ੀਸਦੀ ਹੈ। ਮਾਹਿਰਾਂ ਮੁਤਾਬਿਕ ਪਾਣੀ ਦਾ ਪੱਧਰ ਘਟਣ ਦਾ ਕਾਰਨ ਬਾਰਸ਼ ਦੀ ਘਾਟ ਤੇ ਵਧਦੀ ਗਰਮੀ ਦੀ ਤਪਸ਼ ਨੂੰ ਵੀ ਮੰਨਿਆ ਜਾ ਰਿਹਾ ਹੈ। 

Central Water Commission ਸੀ.ਡਬਲਯੂ.ਸੀ. ਨੇ ਦੇਸ਼ ਭਰ ਦੇ 150 ਪ੍ਰਮੁੱਖ ਡੈਮਾਂ ਦੀ ਤਾਜ਼ਾ storage ਸਥਿਤੀ ਬਾਰੇ ਜਾਰੀ ਹਫਤਾਵਾਰੀ ਬੁਲੇਟਿਨ ਵਿੱਚ ਕਿਹਾ ਹੈ ਕਿ ਇਨ੍ਹਾਂ ਜਲ ਭੰਡਾਰਾਂ ਵਿੱਚ ਕੁੱਲ 41.705 ਅਰਬ ਘਣ ਮੀਟਰ billion cubic metres (ਬੀ.ਸੀ.ਐਮ.) ਪਾਣੀ ਉਪਲਬਧ ਹੈ, ਜੋ ਇਨ੍ਹਾਂ ਜਲ ਭੰਡਾਰਾਂ ਦੀ ਕੁਲ ਭੰਡਾਰਨ ਸਮਰੱਥਾ ਦਾ ਸਿਰਫ 23 ਫ਼ੀਸਦ ਹੈ।

ਕਮਿਸ਼ਨ ਨੇ ਕਿਹਾ ਕਿ ਪਿਛਲੇ ਸਾਲ ਇਸੇ ਮਹੀਨੇ ਦੌਰਾਨ 53.832 ਬੀ.ਸੀ.ਐਮ. ਪਾਣੀ ਦਾ ਭੰਡਾਰ ਸੀ ਜਦਕਿ ਹੁਣ ਇਹ 44.511 ਬੀ.ਸੀ.ਐਮ. ਦਰਜ ਕੀਤਾ ਗਿਆ ਹੈ ਜੋ ਕਿ normal storage ਨਾਲੋਂ ਕਾਫ਼ੀ ਘੱਟ ਹੈ। 

150 ਪ੍ਰਮੁੱਖ ਡੈਮਾਂ ਦੇ ਜਲ ਭੰਡਾਰਾਂ ਦੀ ਕੁੱਲ ਭੰਡਾਰਨ (storage) ਸਮਰੱਥਾ 178.784 ਬੀ.ਸੀ.ਐਮ. ਹੈ ਜੋ ਦੇਸ਼ ਦੀ ਕੁੱਲ ਭੰਡਾਰਨ ਸਮਰੱਥਾ ਦਾ ਲਗਭਗ 69.35 ਫ਼ੀਸਦ ਹੈ। 

ਦੇਸ਼ ਦੇ 150 ਡੈਮਾਂ ਦੇ ਜਲ ਭੰਡਾਰਾਂ ’ਚੋਂ 10 ਜਲ ਭੰਡਾਰ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ’ਚ ਬਣੇ ਹੋ ਹਨ ਅਤੇ ਇਨ੍ਹਾਂ ਦੀ ਪਾਣੀ storage capacity ਭੰਡਾਰਨ ਸਮਰੱਥਾ 19.663 ਬੀ.ਸੀ.ਐਮ. ਹੈ। 

CWC ਅਨੁਸਾਰ 16 ਮਈ ਤੋਂ 31 ਮਈ ਦੇ ਹਫਤੇ ਦੌਰਾਨ ਇਹ ਪੱਧਰ ਘਟ ਕੇ 5.864 ਬੀ.ਸੀ.ਐਮ. (ਕੁੱਲ ਸਮਰੱਥਾ ਦਾ 30 ਫ਼ੀਸਦ) ਰਹਿ ਗਈ ਹੈ ਜਦਕਿ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ 38 ਫ਼ੀਸਦ ਸੀ। ਇੰਨਾਂ ਡੈਮਾਂ ਵਿੱਚ ਹਰ ਸਾਲ ਇਸ ਸਮੇਂ ਦੌਰਾਨ ਆਮ ਪਾਣੀ ਦਾ ਭੰਡਾਰ 31 ਫ਼ੀਸਦ ਹੁੰਦਾ ਹੈ। 

ਅਸਾਮ, ਝਾਰਖੰਡ, ਓਡੀਸ਼ਾ, ਪੱਛਮੀ ਬੰਗਾਲ, ਤ੍ਰਿਪੁਰਾ, ਨਾਗਾਲੈਂਡ ਅਤੇ ਬਿਹਾਰ ’ਚ ਕੁੱਲ 23 ਡੈਮਾਂ ਦੇ ਜਲ ਭੰਡਾਰ ਹਨ ਜਿਨ੍ਹਾਂ ਦੀ ਕੁੱਲ storage ਸਮਰੱਥਾ 20.430 ਬੀ.ਸੀ.ਐਮ. ਹੈ ਪਰ ਉਪਲਬਧ ਪਾਣੀ ਦਾ ਭੰਡਾਰ 5.645 ਬੀ.ਸੀ.ਐਮ. ਹੈ ਜੋ ਕਿ ਕੁੱਲ ਸਮਰੱਥਾ ਦਾ 28 ਫ਼ੀਸਦ ਹੈ। 

ਗੁਜਰਾਤ ਅਤੇ ਮਹਾਰਾਸ਼ਟਰ ਦੇ 49 ਡੈਮਾਂ ਦੇ ਜਲ ਭੰਡਾਰ ਹਨ ਜਿੰਨ੍ਹਾਂ ਦੀ ਕੁਲ ਭੰਡਾਰਨ ਸਮਰੱਥਾ 37.130 ਬੀ.ਸੀ.ਐਮ. ਹੈ ਪਰ ਇਸ ਵੇਲੇ ਉਪਲਬਧ ਪਾਣੀ ਦਾ ਭੰਡਾਰ 8.833 ਬੀ.ਸੀ.ਐਮ. ਹੈ, ਜੋ ਕਿ ਕੁੱਲ ਭੰਡਾਰਨ ਸਮਰੱਥਾ ਦਾ 24 ਫ਼ੀਸਦ ਹੈ ਜਦਕਿ ਪਿਛਲੇ ਸਾਲ ਇਹ 28 ਫ਼ੀਸਦ ਸੀ। 

ਉੱਤਰ ਪ੍ਰਦੇਸ਼, ਉਤਰਾਖੰਡ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ’ਚ 26 ਡੈਮਾਂ ਦੇ ਜਲ ਭੰਡਾਰਾਂ ਦੀ ਕੁੱਲ storage capacity 48.227 ਬੀ.ਸੀ.ਐਮ. ਹੈ ਪਰ ਉਪਲਬਧ ਪਾਣੀ ਭੰਡਾਰਨ ਸਮਰੱਥਾ 14.046 ਬੀ.ਸੀ.ਐਮ. ਹੈ ਜੋ ਕੁੱਲ ਸਮਰੱਥਾ ਦਾ 29.1 ਫ਼ੀਸਦ ਹੈ ਜਦਕਿ ਪਿਛਲੇ ਸਾਲ ਇਹ ਭੰਡਾਰਨ ਸਮਰੱਥਾ 37 ਫ਼ੀਸਦ ਸੀ।

Skip to content