ਪਿਛਲੀ ਸਰਕਾਰ ਦੀ ਕੈਬਨਿਟ ’ਚ ਸਨ ਸਭ ਤੋਂ ਵੱਧ 78 ਮੰਤਰੀ

ਨਵੀਂ ਦਿੱਲੀ 11 ਜੂਨ 2024 (ਫਤਿਹ ਪੰਜਾਬ) ਨਰੇਂਦਰ ਦਮੋਦਰਦਾਸ ਮੋਦੀ ਦੀ ਅਗਵਾਈ ਵਾਲੀ National Democratic Alliance NDA ਸਰਕਾਰ ਦੇ ਤੀਜੇ ਕਾਰਜਕਾਲ ਲਈ ਐਤਵਾਰ ਨੂੰ 72 ਮੈਂਬਰੀ ਕੈਬਨਿਟ ਨੇ ਸਹੁੰ ਚੁਕੀ। ਇਸ ਤੋਂ ਪਹਿਲਾਂ 2019 ਤੋਂ 2024 ਤੱਕ ਮੋਦੀ ਦੀ ਅਗਵਾਈ ਹੇਠਲੇ ਪਿਛਲੀ NDA ਸਰਕਾਰ ਦੇ ਕੈਬਨਿਟ ’ਚ ਸੱਭ ਤੋਂ ਵੱਧ 78 ਮੰਤਰੀ ਸਨ। ਇਸ ਤਰਾਂ ਮੌਜੂਦਾ ਕੈਬਨਿਟ ’ਚ ਮੰਤਰੀਆਂ ਦੀ ਗਿਣਤੀ ਛੇ ਘੱਟ ਹੈ। 

ਪਿਛਲੀ ਕੇਂਦਰ ਸਰਕਾਰ ’ਚ ਕੈਬਨਿਟ ਦੇ ਵਿਸਥਾਰ ਤੋਂ ਬਾਅਦ ਸਾਲ 2021 ’ਚ ਕੈਬਨਿਟ ਦੇ ਮੈਂਬਰਾਂ ਦੀ ਗਿਣਤੀ ਵਧ ਕੇ 78 ਹੋ ਗਈ ਸੀ ਪਰ ਨਵੇਂ ਕੈਬਨਿਟ ਤੋਂ ਸਹੁੰ ਚੁੱਕਣ ਤੋਂ ਪਹਿਲਾਂ ਸਰਕਾਰ ’ਚ ਮੰਤਰੀਆਂ ਦੀ ਗਿਣਤੀ 72 ਹੀ ਸੀ। 

ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੌਮੀ ਲੋਕਤੰਤਰੀ ਗਠਜੋੜ (ਐਨ.ਡੀ.ਏ.) ਸਰਕਾਰ ਦੇ ਤੀਜੇ ਕਾਰਜਕਾਲ ’ਚ ਪ੍ਰਧਾਨ ਮੰਤਰੀ ਮੋਦੀ ਸਮੇਤ 31 ਕੈਬਨਿਟ ਮੰਤਰੀ ਹਨ। ਇਸ ਤੋਂ ਇਲਾਵਾ ਪੰਜ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ 36 ਰਾਜ ਮੰਤਰੀ ਹਨ। ਸਾਲ 2019 ਤੋਂ 2024 ਤਕ ਮੋਦੀ ਦੀ ਅਗਵਾਈ ਵਾਲੀ ਪਿਛਲੀ ਸਰਕਾਰ ’ਚ 26 ਕੈਬਨਿਟ ਮੰਤਰੀ, ਤਿੰਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ 42 ਰਾਜ ਮੰਤਰੀ ਸਨ। 

Skip to content