ਕਿਹਾ, ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਲੋਕ ਸਭਾ ਦੀ ਜਿੱਤ ਨੂੰ ਦੁਹਰਾਵਾਂਗੇ
ਮੁੰਬਈ 13 ਜੂਨ 2024 (ਫਤਿਹ ਪੰਜਾਬ) ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ Nationalist Congress Party NCP ਰਾਸ਼ਟਰਵਾਦੀ ਕਾਂਗਰਸ ਪਾਰਟੀ (ਸਪਾ) ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ‘
ਇੱਕ ਵਿਅਕਤੀ ਵੱਲੋਂ ਰਾਜ ਕਰਨ ਦੇ ਦਿਨ ਖਤਮ ਹੋ ਗਏ ਹਨ ਕਿਉਂਕਿ ਹੋਰ ਪਾਰਟੀਆਂ ਦੇ ਸਮਰਥਨ ਤੋਂ ਬਿਨਾਂ ਕੇਂਦਰ ਵਿੱਚ ਨਵੀਂ ਸਰਕਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਆਪਣੇ ਤੌਰ ਤੇ ਨਹੀਂ ਬਣਾਈ ਜਾ ਸਕਦੀ ਸੀ ਅਤੇ ਗੱਠਜੋੜ ਦਾ ਸਹਾਰਾ ਲੈਣਾ ਪਿਆ।
83 ਸਾਲਾ ਸ਼ਰਦ ਪਵਾਰ ਨੇ ਬੀਤੇ ਦਿਨ ਪੁਣੇ ਜ਼ਿਲ੍ਹੇ ਵਿੱਚ ਬਾਰਾਮਤੀ ਵਿਖੇ ਬੋਲਦਿਆਂ ਇਹ ਵੀ ਕਿਹਾ ‘ਮੋਦੀ ਦੀ ਗਾਰੰਟੀ’ ਹੁਣ ਖਤਮ ਹੋ ਗਈ ਹੈ ਅਤੇ ਵੋਟਰਾਂ ਦੀ ਸ਼ਕਤੀ ਨਾਲ ਦੇਸ਼ ਵਿੱਚ ਇੱਕ ਤਬਦੀਲੀ ਸੰਭਵ ਹੋਈ ਹੈ।
ਉੱਨਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਦੇਸ਼ ਵਿੱਚ ਇਕ ਵਿਅਕਤੀ ਦਾ ਸ਼ਾਸ਼ਨ ਸੀ, ਪਰ ਐਤਕੀ ਆਮ ਚੋਣਾਂ ਤੋਂ ਬਾਅਦ ਦੇਸ਼ ਇਸ ਤੋਂ ਮੁਕਤ ਹੋ ਗਿਆ ਹੈ ਅਤੇ ਕੇਂਦਰ ਸਰਕਾਰ ਦੂਜੀਆਂ ਪਾਰਟੀਆਂ ਦੇ ਸਹਿਯੋਗ ਨਾਲ ਚੱਲ ਰਹੀ ਹੈ। ਹਾਲਾਤ ਇਹ ਬਣੇ ਕਿ ਬਿਹਾਰ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀਆਂ ਤੋਂ ਸਰਕਾਰ ਬਣਾਈ ਹੀ ਨਹੀਂ ਸੀ ਜਾ ਸਕਦੀ। ਇਸ ਕਰਕੇ ਹੁਣ ਇੱਕ ਵਿਅਕਤੀ ਵੱਲੋਂ ਦੇਸ਼ ਦੀ ਸਰਕਾਰ ਚਲਾਉਣ ਵਾਲੇ ਦਿਨ ਖਤਮ ਹੋ ਗਏ ਸਨ। ਇਸਦਾ ਮਤਲਬ ਇਹ ਵੀ ਹੈ ਕਿ ਮੋਦੀ ਵੱਲੋਂ ਪ੍ਰਚਾਰੀਆਂ ਵੱਡੀਆਂ ਗਾਰੰਟੀਆਂ ਵੀ ਖਤਮ ਹੋ ਗਈਆਂ ਅਤੇ ਇਸ ਝੂਠ ਨੂੰ ਖਤਮ ਕਰਨ ਦੀ ਸ਼ਕਤੀ ਵੀ ਲੋਕਾਂ ਕੋਲ ਹੈ।
ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿਚਲੇ ਲੋਕ ਸਭਾ ਚੋਣ ਨਤੀਜਿਆਂ ਨੇ ਸੰਕੇਤ ਦਿੱਤਾ ਹੈ ਕਿ ਰਾਜ ਵਿਧਾਨ ਸਭਾ ਚੋਣਾਂ ਵਿੱਚ ਵੀ ਅਜਿਹੇ ਹੀ ਨਤੀਜੇ ਦੁਹਰਾਏ ਜਾਣਗੇ।