ਫਿਲਮ ਦੀ ਸਕ੍ਰੀਨਿੰਗ ‘ਤੇ ਵੀ ਪਾਬੰਦੀ ਰਹੇਗੀ
ਧਮਕੀਆਂ ਤੋਂ ਡਰਿਆ ਪਰਿਵਾਰ, ਅਦਾਕਾਰਾ ਨੂੰ ਵਾਪਸ ਬੁਲਾਇਆ
ਨਵੀਂ ਦਿੱਲੀ 14 ਜੂਨ 2024 (ਫਤਿਹ ਪੰਜਾਬ) ਸੁਪਰੀਮ ਕੋਰਟ ਨੇ ਅਨੂੰ ਕਪੂਰ ਦੀ ਫਿਲਮ ‘ਹਮਾਰੇ ਬਾਰਾਹ’ (Hamare Baarah) ਦੀ 14 ਜੂਨ ਨੂੰ ਹੋਣ ਵਾਲੀ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਹੈ। ਸਿਖਰਲੀ ਅਦਾਲਤ ਨੇ ਇਨ੍ਹਾਂ ਦੋਸ਼ਾਂ ਦਾ ਨੋਟਿਸ ਲਿਆ ਹੈ ਕਿ ਫਿਲਮ ਇਸਲਾਮੀ ਧਰਮ ਅਤੇ ਵਿਆਹੁਤਾ ਮੁਸਲਿਮ ਔਰਤਾਂ ਦਾ ਅਪਮਾਨ ਕਰਦੀ ਹੈ।
ਜਸਟਿਸ ਵਿਕਰਮ ਨਾਥ ਅਤੇ ਸੰਦੀਪ ਮਹਿਤਾ ਦੀ ਬੈਂਚ ਨੇ ਪਟੀਸ਼ਨਰ ਅਜ਼ਹਰ ਬਾਸ਼ਾ ਤੰਬੋਲੀ ਵੱਲੋਂ ਪੇਸ਼ ਵਕੀਲ ਫੌਜੀਆ ਸ਼ਕੀਲ ਦੀਆਂ ਦਲੀਲਾਂ ਦਾ ਨੋਟਿਸ ਲੈਂਦਿਆਂ ਬੰਬੇ ਹਾਈ ਕੋਰਟ ਨੂੰ ਪਟੀਸ਼ਨ ‘ਤੇ ਜਲਦ ਤੋਂ ਜਲਦ ਫੈਸਲਾ ਕਰਨ ਲਈ ਕਿਹਾ ਹੈ।
ਫਿਲਮ ਦੀ ਸਕ੍ਰੀਨਿੰਗ ‘ਤੇ ਵੀ ਪਾਬੰਦੀ ਰਹੇਗੀ
ਬੈਂਚ ਨੇ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਂਦੇ ਹੋਏ ਕਿਹਾ ਕਿ ਅਸੀਂ ਫਿਲਮ ਦਾ ਟ੍ਰੇਲਰ ਦੇਖਿਆ ਹੈ ਅਤੇ ਟ੍ਰੇਲਰ ‘ਚ ਸਾਰੇ ਇਤਰਾਜ਼ਯੋਗ ਡਾਇਲਾਗ ਬਰਕਰਾਰ ਹਨ। ਸੁਪਰੀਮ ਕੋਰਟ ਨੇ ਬੰਬੇ ਹਾਈ ਕੋਰਟ ਵਿੱਚ ਪਟੀਸ਼ਨ ਦੇ ਨਿਪਟਾਰੇ ਤੱਕ ਫਿਲਮ ਦੀ ਸਕ੍ਰੀਨਿੰਗ ‘ਤੇ ਵੀ ਰੋਕ ਲਗਾ ਦਿੱਤੀ ਹੈ। ਸ਼ਕੀਲ ਨੇ ਕਿਹਾ ਕਿ ਹਾਈਕੋਰਟ ਨੇ ਕਰਨਾਟਕ ‘ਚ ਲਗਾਈ ਗਈ ਪਾਬੰਦੀ ਨੂੰ ਗਲਤ ਤਰੀਕੇ ਨਾਲ ਹਟਾ ਦਿੱਤਾ।
ਉਨ੍ਹਾਂ ਕਿਹਾ ਕਿ ਹਾਈ ਕੋਰਟ Central Board of Film Certification (CBFC) ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੂੰ ਕਮੇਟੀ ਗਠਿਤ ਕਰਨ ਦਾ ਨਿਰਦੇਸ਼ ਨਹੀਂ ਦੇ ਸਕਦੀ ਕਿਉਂਕਿ ਬੋਰਡ ਵੀ ਇਸ ਮੁਕੱਦਮੇ ਵਿੱਚ ਧਿਰ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਸਭ ਧਿਰਾਂ ਹਾਈ ਕੋਰਟ ਦੇ ਸਾਹਮਣੇ ਆਪਣੇ ਸਾਰੇ ਇਤਰਾਜ਼ ਉਠਾਉਣ ਲਈ ਆਜ਼ਾਦ ਹਨ। ਜ਼ਿਕਰਯੋਗ ਹੈ ਕਿ ਕਰਨਾਟਕ ‘ਚ ਇਸ ਫਿਲਮ ‘ਤੇ ਪਹਿਲਾਂ ਹੀ ਪਾਬੰਦੀ ਲਗਾਈ ਜਾ ਚੁੱਕੀ ਹੈ।
ਧਮਕੀਆਂ ਤੋਂ ਡਰਿਆ ਪਰਿਵਾਰ, ਅਦਾਕਾਰਾ ਨੂੰ ਵਾਪਸ ਬੁਲਾਇਆ
ਫਿਲਮ ‘ਹਮਾਰੇ ਬਰਾਹ’ ‘ਚ ਅਨੂੰ ਕਪੂਰ ਦੀ ਬੇਟੀ ਜ਼ਰੀਨ ਦਾ ਕਿਰਦਾਰ ਨਿਭਾਅ ਰਹੀ ਅਦਿਤੀ ਧੀਮਾਨ ਇਨ੍ਹੀਂ ਦਿਨੀਂ ਚਰਚਾ ‘ਚ ਹੈ। ਫਿਲਮ ਦੇ ਆਲੇ-ਦੁਆਲੇ ਵਿਵਾਦਾਂ ਦੇ ਬੱਦਲ ਹੋਣ ਕਾਰਨ ਉਸ ਨੂੰ ਬਲਾਤਕਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਸੀ। ਅਦਾਕਾਰਾ ਨੇ ਇਹ ਵੀ ਦੱਸਿਆ ਕਿ ਉਸ ਲਈ ਇਸ ਨੂੰ ਸੰਭਾਲਣਾ ਕਿੰਨਾ ਮੁਸ਼ਕਲ ਹੋ ਗਿਆ ਸੀ। ਉਹ ਵੀ ਉਦੋਂ, ਜਦੋਂ ਇਹ ਉਨ੍ਹਾਂ ਦੀ ਪਹਿਲੀ ਫਿਲਮ ਹੈ। ਪਰ ਉਸਨੇ ਇਹ ਵੀ ਦੱਸਿਆ ਕਿ ਫਿਲਮ ਬਾਰੇ ਵਿਵਾਦਾਂ ਤੋਂ ਉਸਦਾ ਪਰਿਵਾਰ ਬਹੁਤ ਡਰਿਆ ਹੋਇਆ ਸੀ।