ਖੂਨ ਵਿੱਚਲੀ ਸ਼ੂਗਰ ਤੇ ਡਾਈਬਟੀਜ਼ ਘਟਾਉਣ ਲਈ ਬੜਾ ਫ਼ਾਇਦੇਮੰਦ

ਜੈਪੁਰ 20 ਅਗਸਤ 2024 (ਫਤਿਹ ਪੰਜਾਬ) ਸਦੀਆਂ ਤੋਂ, ਊਠਣੀ ਦਾ ਦੁੱਧ ਰੇਗਿਸਤਾਨ ਵਰਗੇ ਸਖਤ ਗਰਮੀ ਦੇ ਮੌਸਮ ਵਿੱਚ ਮਨੁੱਖੀ ਪੋਸ਼ਣ ਦਾ ਇੱਕ ਮਹੱਤਵਪੂਰਨ ਸਰੋਤ ਹੈ। ਰਾਜਸਥਾਨ ਵਿੱਚ ਊਠਣੀ ਦੇ ਦੁੱਧ (ਕੈਮਲ ਮਿਲਕ) ਨੂੰ ਅੰਮ੍ਰਿਤ ਸਮਝਿਆ ਜਾਂਦਾ ਹੈ ਕਿਉਂਕਿ ਇਸ ਦੁੱਧ ਵਿੱਚ ਸੰਤ੍ਰਿਪਤ ਚਰਬੀ ਘੱਟ ਹੁੰਦੀ ਹੈ ਅਤੇ ਇਸ ਵਿੱਚ ਵਿਟਾਮਿਨ-ਸੀ, ਵਿਟਾਮਿਨ-ਬੀ, ਕੈਲਸ਼ੀਅਮ, ਲੋਹਾ ਅਤੇ ਪੋਟਾਸ਼ੀਅਮ ਜ਼ਿਆਦਾ ਹੁੰਦਾ ਹੈ। ਇਹ ਸਿਹਤਮੰਦ ਚਰਬੀਆਂ, ਜਿਵੇਂ ਕਿ ਲੰਬੇ-ਜ਼ੰਜੀਰੀ ਫੈਟੀਐਸਿਡਜ਼, ਲਾਈਨੋਲੇਇਕ ਐਸਿਡ ਅਤੇ ਅਨਸੰਨਤ ਫੈਟੀਐਸਿਡਾਂ ਦਾ ਇੱਕ ਚੰਗਾ ਸਰੋਤ ਵੀ ਹੈ, ਜੋ ਦਿਮਾਗ ਅਤੇ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਸਹਾਇਕ ਹੈ।

ਇਹ ਮਨੁੱਖ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ ਤੇ ਮਰਦ ਨੂੰ ਜਵਾਨ ਰੱਖਦਾ ਹੈ। ਬਹੁਤ ਸਾਰੀਆਂ ਸਰੀਰਕ ਸਮਰੱਥਾ ਵਧਾਉਣ ਵਾਲੀਆ ਦਵਾਈਆਂ ਵਿੱਚ ਊਠਣੀ ਦੇ ਦੁੱਧ ਦੀ ਵਰਤੋਂ ਹੁੰਦੀ ਹੈ।

ਇਹ ਆਮ ਦੁੱਧ ਦੀ ਐਲਰਜੀ (ਲੈਕਟੋਜ਼ ਇੰਟੋਲਰੈਂਸ) ਵਾਲੇ ਲੋਕਾਂ ਲਈ ਇੱਕ ਬਿਹਤਰ ਬਦਲ ਵੀ ਹੈ। ਇਸ ਨੂੰ ਸਾਦਾ ਪੀਤਾ ਜਾ ਸਕਦਾ ਹੈ ਜਾਂ ਕੌਫੀ, ਚਾਹ, ਸਮੂਦੀ, ਬੇਕ ਕੀਤੇ ਸਮਾਨ, ਸੌਸ, ਸੂਪ, ਮੈਕ ਐਂਡ ਚੀਜ਼, ਅਤੇ ਪੈਨਕੇਕ ਤੇ ਵਾਫਲ ਦੇ ਬੈਟਰ ਵਿੱਚ ਵਰਤਿਆ ਜਾ ਸਕਦਾ ਹੈ। 

ਊਠਣੀ ਦੇ ਦੁੱਧ ਨਾਲ ਬਣੇ ਹੋਏ ਸਮਾਨ ਜਿਵੇਂ ਕਿ ਪਨੀਰ, ਦਹੀਂ, ਅਤੇ ਮੱਖਣ ਆਮ ਨਹੀਂ ਮਿਲਦੇ ਕਿਉਂਕਿ ਊਠਣੀ ਦੇ ਦੁੱਧ ਦੀ ਬਣਤਰ ਕਰਕੇ ਇਸਦੀ ਪ੍ਰਸੈਸਿੰਗ ਵਿੱਚ ਕਈ ਚੁਣੌਤੀਆਂ ਆਉਂਦੀਆਂ ਹਨ। ਊਠਣੀ ਦਾ ਦੁੱਧ ਗਾਂ-ਮੱਝ-ਬੱਕਰੀ ਦੇ ਦੁੱਧ ਨਾਲੋਂ ਕਾਫ਼ੀ ਮਹਿੰਗਾ ਹੁੰਦਾ ਹੈ ਕਿਉਂਕਿ ਗਾਂ-ਮੱਝ ਦੀ ਤੁਲਨਾ ਵਿੱਚ ਊਠਣੀ ਕਾਫ਼ੀ ਘੱਟ ਦੁੱਧ ਦਿੰਦੀ ਹੈ ਤੇ ਇਸਦੀ ਔਸਤ ਉਮਰ 35 ਤੋਂ 40 ਸਾਲ ਹੁੰਦੀ ਹੈ। 

ਊਠਣੀ ਦੇ ਅੱਧਾ ਕੱਪ (120 ਮਿ.ਲੀ.) ਦੁੱਧ ਵਿੱਚ ਪੋਸ਼ਕ ਤੱਤ ਇਸ ਤਰਾਂ ਹਨ: ਕੈਲੋਰੀਜ਼: 50, ਪ੍ਰੋਟੀਨ: 3 ਗ੍ਰਾਮ, ਚਰਬੀ: 3 ਗ੍ਰਾਮ, ਕਾਰਬਜ਼: 5 ਗ੍ਰਾਮ, ਥਾਈਮਾਈਨ: ਰੋਜ਼ਾਨਾ ਵੈਲਯੂ ਦਾ 29%, ਰਾਈਬੋਫਲੇਵਿਨ: ਰੋਜ਼ਾਨਾ ਵੈਲਯੂ ਦਾ 8%, ਕੈਲਸ਼ੀਅਮ: ਰੋਜ਼ਾਨਾ ਵੈਲਯੂ ਦਾ 16%, ਪੋਟੈਸ਼ੀਅਮ: ਰੋਜ਼ਾਨਾ ਵੈਲਯੂ ਦਾ 6%, ਫਾਸਫੋਰਸ: ਰੋਜ਼ਾਨਾ ਵੈਲਯੂ ਦਾ 6% ਅਤੇ ਵਿਟਾਮਿਨ ਸੀ: ਰੋਜ਼ਾਨਾ ਵੈਲਯੂ ਦਾ 5% ਹੁੰਦਾ ਹੈ।

ਖੋਜਾਂ ਤੋਂ ਪਤਾ ਲੱਗਾ ਹੈ ਕਿ ਊਠਣੀ ਦੇ ਦੁੱਧ ਵਿੱਚ ਐਂਟੀਬਾਡੀਜ ਹੁੰਦੀਆਂ ਹਨ ਜੋ ਬੱਚਿਆਂ ਵਿੱਚ ਦਸਤ ਰੋਗ ਦਾ ਇਲਾਜ ਕਰਨ ਵਿੱਚ ਮੱਦਦ ਕਰਦੀਆਂ ਹਨ। ਊਠਣੀ ਦੇ ਦੁੱਧ ਨੂੰ ਖੂਨ ਵਿੱਚ ਸ਼ੂਗਰ ਨੂੰ ਘਟਾਉਣ ਅਤੇ ਟਾਈਪ-1 ਅਤੇ ਟਾਈਪ-2 ਡਾਈਬਟੀਜ਼ ਵਾਲੇ ਲੋਕਾਂ ਵਿੱਚ ਇਨਸੁਲਿਨ ਸੰਵੇਦਨਸ਼ੀਲਤਾ ਨੂੰ ਸੁਧਾਰਨ ਲਈ ਸਹਾਈ ਦੱਸਿਆ ਗਿਆ ਹੈ। 

ਊਠਣੀ ਦੇ ਦੁੱਧ ਵਿੱਚ ਦੋ ਮੁੱਖ ਕਿਰਿਆਸ਼ੀਲ ਪ੍ਰੋਟੀਨ – ਲੈਕਟੋਫੇਰਿਨ ਅਤੇ ਇਮਿਉਨੋਗਲੋਬੁਲਿਨ ਹੁੰਦੀਆਂ ਹਨ, ਜੋ ਪ੍ਰਤੀਰੋਧਕ ਗੁਣਾਂ (ਐਂਟੀਬਾਡੀਜ) ਨੂੰ ਬਣਾਉਂਦੀਆਂ ਹਨ। ਇਸ ਦੁੱਧ ਵਿਚਲਾ ਸੈਰਮ ਪ੍ਰੋਟੀਨ ਖਤਰਨਾਕ ਬੈਕਟੀਰੀਆ ਤੇ ਬਿਮਾਰੀਆਂ ਦੇ ਖਿਲਾਫ ਲੜਨ ਦੀ ਯੋਗਤਾ ਲਈ ਸਹਾਈ ਹੁੰਦਾ ਹੈ।

ਊਠਣੀ ਦਾ ਦੁੱਧ ਨਿਊਰੋਡਿਜਨਰੇਟਿਵ ਬਿਮਾਰੀਆਂ ਜਿਵੇਂ ਕਿ ਪਾਰਕਿਨਸਨ ਅਤੇ ਆਲਜ਼ਾਈਮਰ ਤੋਂ ਲਾਭ ਪ੍ਰਦਾਨ ਕਰਦਾ ਹੈ, ਪਰ ਹਾਲੇ ਇਸ ਬਾਰੇ ਹੋਰ ਅਧਿਐਨ ਚੱਲ ਰਿਹਾ ਹੈ।

Skip to content