ਨਵੀਂ ਦਿੱਲੀ 24 ਦਸੰਬਰ 2024 (ਫਤਿਹ ਪੰਜਾਬ ਬਿਊਰੋ) ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਨੇ ਮੋਬਾਈਲ ਖਪਤਕਾਰਾਂ ਲਈ ਵੱਡੀ ਰਾਹਤ ਦੇਣ ਦੇ ਮਕਸਦ ਤਹਿਤ ਟੈਰਿਫ ਨਿਯਮਾਂ ‘ਚ ਸੋਧ ਕਰਕੇ ਮੋਬਾਈਲ ਸੇਵਾ ਕੰਪਨੀਆਂ ਨੂੰ ਇੰਟਰਨੈੱਟ ਦੀ ਵਰਤੋਂ ਨਾ ਕਰਨ ਵਾਲੇ ਗਾਹਕਾਂ ਲਈ ਸਿਰਫ਼ ‘ਵਾਇਸ ਕਾਲਿੰਗ’ ਅਤੇ SMS ਲਈ ਵੱਖਰੇ ‘ਪਲਾਨ’ ਜਾਰੀ ਕਰਨ ਦਾ ਹੁਕਮ ਦਿੱਤਾ ਹੈ।

TRAI ਨੇ ਨਵੇਂ ਨਿਯਮਾਂ ਹੇਠ ਡੇਟਾ ਨਾ ਵਰਤਣ ਵਾਲੇ ਗਾਹਕਾਂ ਨੂੰ ਸਿਰਫ਼ voice calling ਅਤੇ SMS ਲਈ ਰੀਚਾਰਜ ਕੂਪਨ ਦੇਣ ਲਈ ਆਖਿਆ ਹੈ। ਇਸ ਵੇਲੇ ਕੰਪਨੀਆਂ ਇੰਟਰਨੈਟ ਡੇਟਾ, ਵੌਇਸ ਕਾਲ ਅਤੇ ਐਸਐਮਐਸ ਰੀਚਾਰਜ ਕੂਪਨ ਦਿੰਦੀਆਂ ਹਨ। ਟਰਾਈ ਨੇ ਟੈਲੀਕਾਮ ਕੰਜ਼ਿਊਮਰ ਪ੍ਰੋਟੈਕਸ਼ਨ (ਬਾਰ੍ਹਵਾਂ ਸੋਧ) ਰੈਗੂਲੇਸ਼ਨ, 2024 ਵਿੱਚ ਸੋਧ ਕਰਦਿਆਂ ਵਿਸ਼ੇਸ਼ ਰੀਚਾਰਜ ਕੂਪਨਾਂ ‘ਤੇ 90 ਦਿਨਾਂ ਦੀ ਹੱਦ ਨੂੰ ਹਟਾ ਦਿੱਤਾ ਹੈ ਅਤੇ ਇਸ ਨੂੰ 365 ਦਿਨਾਂ ਤੱਕ ਵਧਾ ਦਿੱਤਾ ਹੈ। ਇਸ ਫੈਸਲੇ ਨਾਲ ਉਨ੍ਹਾਂ ਗਾਹਕਾਂ ਨੂੰ ਫਾਇਦਾ ਹੋਵੇਗਾ ਜੋ ਇੰਟਰਨੈਟ ਡੇਟਾ ਨਹੀਂ ਵਰਤਦੇ ਅਤੇ ਸਿਰਫ ਵੌਇਸ ਕਾਲ ਅਤੇ ਐਸਐਮਐਸ ਦੀ ਹੀ ਵਰਤੋਂ ਕਰਦੇ ਹਨ।

ਟਰਾਈ ਨੂੰ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਦੌਰਾਨ ਵੱਖ-ਵੱਖ ਵਿਚਾਰ ਮਿਲੇ ਸਨ। ਇਹਨਾਂ ਵਿੱਚ ਬਹੁਤ ਸਾਰੇ ਸੀਨੀਅਰ ਨਾਗਰਿਕ, ਘਰ ਵਿੱਚ ਬ੍ਰੌਡਬੈਂਡ ਵਾਲੇ ਪਰਿਵਾਰ, ਆਦਿ ਸ਼ਾਮਲ ਹਨ, ਜਿਨ੍ਹਾਂ ਨੂੰ ਆਪਣੇ ਮੋਬਾਈਲ ਫੋਨਾਂ ਲਈ ਡੇਟਾ ਦੇ ਨਾਲ ਰੀਚਾਰਜ ਯੋਜਨਾਵਾਂ ਦੀ ਲੋੜ ਨਹੀਂ ਹੈ। 

error: Content is protected !!
Skip to content