Skip to content

ਚੰਡੀਗੜ੍ਹ, 17 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਦਾ ਪਿਛਲੇ ਦਿਨੀਂ ਅਚਾਨਕ ਗੋਲੀ ਲੱਗਣ ਕਾਰਨ ਦੇਹਾਂਤ ਹੋਣ ਪਿੱਛੋਂ ਪੰਜਾਬ ਵਿਧਾਨ ਸਭਾ ਨੇ ਲੁਧਿਆਣਾ -64 ਪੱਛਮੀ ਵਿਧਾਨ ਸਭਾ ਸੀਟ ਨੂੰ ਖ਼ਾਲੀ ਐਲਾਨ ਦਿੱਤਾ ਹੈ। ਲੋਕ ਪ੍ਰਤੀਨਿਧਤਾ ਕਾਨੂੰਨ ਤਹਿਤ ਪੰਜਾਬ ਵਿਧਾਨ ਸਭਾ ਵੱਲੋਂ 14 ਜਨਵਰੀ ਨੂੰ ਜਾਰੀ ਕੀਤੇ ਇਸ ਨੋਟੀਫਿਕੇਸ਼ਨ ਵਿੱਚ ਇਸ ਸੀਟ ਨੂੰ 11 ਜਨਵਰੀ ਤੋਂ ਹੀ ਖ਼ਾਲੀ ਕਰਾਰ ਦਿੱਤਾ ਗਿਆ ਹੈ ਜਿਸ ਦਿਨ ਗੁਰਪ੍ਰੀਤ ਗੋਗੀ ਦਾ ਦਿਹਾਂਤ ਹੋਇਆ ਸੀ।
ਪੰਜਾਬ ਵਿਧਾਨ ਸਭਾ ਨੇ ਇਸ ਨੋਟੀਫਿਕੇਸ਼ਨ ਨੂੰ ਭਾਰਤੀ ਚੋਣ ਕਮਿਸ਼ਨ ਨੂੰ ਵੀ ਭੇਜ ਦਿੱਤਾ ਗਿਆ ਹੈ, ਕਿਉਂਕਿ ਇਸ ਨੋਟੀਫਿਕੇਸ਼ਨ ਦੇ ਅਨੁਸਾਰ 10 ਜੁਲਾਈ 2025 ਤੋਂ ਪਹਿਲਾਂ ਇਸ ਵਿਧਾਨ ਸਭਾ ਸੀਟ ’ਤੇ ਚੋਣ ਕਰਵਾਈ ਜਾਣੀ ਜਰੂਰੀ ਹੈ। ਲੋਕ ਪ੍ਰਤੀਨਿਧਤਾ ਕਾਨੂੰਨ ਅਨੁਸਾਰ ਕਿਸੇ ਵੀ ਵਿਧਾਨ ਸਭਾ ਜਾਂ ਫਿਰ ਲੋਕ ਸਭਾ ਸੀਟ ਦੇ ਖ਼ਾਲੀ ਕਰਾਰ ਦੇਣ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ 6 ਮਹੀਨੇ ਵਿੱਚ ਚੋਣ ਕਰਵਾਉਣੀ ਜਰੂਰੀ ਹੁੰਦੀ ਹੈ ਜਿਸ ਦਾ ਮਤਲਬ 10 ਜੁਲਾਈ ਤੋਂ ਪਹਿਲਾਂ ਇਸ ਹਲਕੇ ਵਿੱਚ ਜ਼ਿਮਨੀ ਚੋਣ ਹੋਵੇਗੀ।

error: Content is protected !!