ਕਿਹਾ ਕਿ, ਡਾਕ ਰਾਹੀਂ ਲਿਫਾਫੇ ‘ਚੋਂ ਮਿਲੀਆਂ ਸੀ ਚੂੜੀਆਂ
ਪਟਨਾ ਸਾਹਿਬ 27 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਤਖਤ ਸ਼੍ਰੀ ਹਜ਼ੂਰ ਸਾਹਿਬ ਪਟਨਾ (ਬਿਹਾਰ) ਵਿਖੇ ਇੱਕ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦਿਆਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਮੁਅੱਤਲ ਚੱਲ ਰਹੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ‘ਪੰਜੇ ਤਖ਼ਤ ਸਾਹਿਬਾਨ ਦੀ ਪ੍ਰਭੂਸੱਤਾ ਅਤੇ ਆਨ-ਸ਼ਾਨ ਨੂੰ ਕਾਇਮ ਰੱਖਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਜੇਕਰ ਕੌਮ ਵਿੱਚ ਕੋਈ ਗੁਰੂ ਵੱਲ ਪਿੱਠ ਕਰੇਗਾ ਤਾਂ ਉਸ ਦਾ ਨਾਸ਼ ਹੋਵੇਗਾ।’
ਗਿਆਨੀ ਹਰਪ੍ਰੀਤ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਪਿਛਲੀ ਦਿਨੀਂ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਫੋਨ ਕਰਕੇ ਕਿਹਾ ਕਿ “ਜਥੇਦਾਰ ਜੀ ਪੰਥ ਵਿੱਚ ਕੀ ਹੋ ਰਿਹਾ ਹੈ ਤਾਂ ਮੈਂ ਕਿਹਾ ਸਿੰਘ ਸਾਹਿਬ ਹੌਂਸਲਾ ਰੱਖੋ, ਗੁਰੂ ਭਲੀ ਕਰੇਗਾ।”
ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ “ਅਜਿਹੇ ਮਾਹੌਲ ਵਿੱਚ ਅਸੀਂ ਕਿਸ ਤਰ੍ਹਾਂ ਸੇਵਾ ਨਿਭਾਵਾਂਗੇ ? ਜੇ ਸਾਡੇ ਨਾਲ ਬੁਰਾ ਹੋ ਰਿਹਾ ਇਹ ਵੀ ਗੁਰੂ ਸਾਹਿਬ ਦੇਖਣਗੇ।“
ਗਿਆਨੀ ਹਰਪ੍ਰੀਤ ਸਿੰਘ ਨੇ ਖੁਲਾਸੇ ਕਰਦਿਆਂ ਦੱਸਿਆ ਕਿ “ਜਦੋਂ ਅਸੀਂ ਤਖ਼ਤ ਸਾਹਿਬ ਉੱਤੇ ਆਈ ਹੋਈ ਪੁਰਾਣੀ ਡਾਕ ਖੋਲ੍ਹੀ ਉਸ ਵਿਚੋਂ ਕਈ ਪੱਤਰਾਂ ਦੀ ਸ਼ਬਦਾਵਲੀ ਪੜ੍ਹਨਯੋਗ ਨਹੀ ਸੀ। ਇਕ ਲਿਫਾਫੇ ਵਿਚੋਂ ਚੂੜੀਆਂ ਨਿੱਕਲੀਆਂ ਸੀ। ਮੈਂ ਆਪਣੀ ਝੋਲੀ ਵਿੱਚ ਪਾ ਕੇ ਤਾਕਤ ਬਖਸ਼ਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਜਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਅਰਦਾਸ ਕੀਤੀ। ਸੋ ਗੁਰੂ ਸਾਹਿਬ ਭਲਾ ਕਰਨਗੇ।”