ਗੁੱਸੇ ‘ਚ ਇਜ਼ਰਾਇਲੀ ਰਾਜਦੂਤ ਨੇ ਪਾੜ ਦਿੱਤਾ ਸੰਯੁਕਤ ਰਾਸ਼ਟਰ ਦਾ ਚਾਰਟਰ
ਕਿਹਾ- ਆਧੁਨਿਕ ਨਾਜ਼ੀਆਂ ਲਈ ਖੋਲ੍ਹੇ ਦਰਵਾਜ਼ੇ
Israeli ambassador tore apart United Nations charter in anger
Says – open doors for modern Nazis
ਨਿਊਯਾਰਕ 12 ਮਈ 2024 (ਫਤਿਹ ਪੰਜਾਬ) ਸੰਯੁਕਤ ਰਾਸ਼ਟਰ ਅਸੈਂਬਲੀ ‘ਚ ਫਲਸਤੀਨ ਦੇਸ਼ ਨੂੰ ਸਥਾਈ ਮੈਂਬਰ ਬਣਾਉਣ ਦਾ ਪ੍ਰਸਤਾਵ ਪਾਸ ਹੋਣ ਤੋਂ ਬਾਅਦ ਇਜ਼ਰਾਇਲੀ ਰਾਜਦੂਤ ਗਿਲਾਡ ਏਰਡਾਨ ਪੂਰੇ ਗੁੱਸੇ ‘ਚ ਆ ਗਿਆ। ਉਸਨੇ ਆਪਣੇ ਭਾਸ਼ਣ ਦੌਰਾਨ ਸੰਯੁਕਤ ਰਾਸ਼ਟਰ ਦੇ ਚਾਰਟਰ ਨੂੰ ਪਾੜ ਦਿੱਤਾ ਅਤੇ ਕਿਹਾ ਕਿ ਚਾਰਟਰ ਨੂੰ ਪਾੜ ਕੇ ਉਹ ਸੰਯੁਕਤ ਰਾਸ਼ਟਰ ਨੂੰ ਸ਼ੀਸ਼ਾ ਦਿਖਾ ਰਹੇ ਹਨ।
ਦਰਅਸਲ ਸ਼ੁੱਕਰਵਾਰ ਨੂੰ ਅਰਬ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਮਹਾਸਭਾ ‘ਚ ਫਲਸਤੀਨ ਨੂੰ ਸੰਯੁਕਤ ਰਾਸ਼ਟਰ ਦਾ ਸਥਾਈ ਮੈਂਬਰ ਬਣਾਉਣ ਦਾ ਪ੍ਰਸਤਾਵ ਰੱਖਿਆ ਸੀ ਜਿਸ ਨੂੰ ਭਾਰਤ ਸਮੇਤ 143 ਦੇਸ਼ਾਂ ਦਾ ਸਮਰਥਨ ਮਿਲਿਆ ਹੈ। ਇਸ ਦੇ ਨਾਲ ਹੀ ਅਮਰੀਕਾ ਅਤੇ ਇਜ਼ਰਾਈਲ ਸਮੇਤ ਸਿਰਫ 9 ਦੇਸ਼ਾਂ ਨੇ ਪ੍ਰਸਤਾਵ ਦਾ ਵਿਰੋਧ ਕੀਤਾ। ਇਸ ਮਤੇ ਦੇ ਪਾਸ ਹੋਣ ਨਾਲ ਫਲਸਤੀਨ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਨ ਦੇ ਯੋਗ ਹੋ ਗਿਆ ਹੈ।