IPL 2024 Prize Money: ਨਵੀਂ ਦਿੱਲੀ 27 ਮਈ 2024 – ਕੋਲਕਾਤਾ ਨਾਈਟ ਰਾਈਡਰਜ਼ ਨੇ ਆਈਪੀਐਲ 2024 ਦੇ ਫਾਈਨਲ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤ ਲਿਆ। ਕੇਕੇਆਰ ਦੀ ਟੀਮ ਤੀਜੀ ਵਾਰ ਆਈਪੀਐਲ ਟਰਾਫੀ ਜਿੱਤਣ ਵਿੱਚ ਸਫਲ ਰਹੀ। 

ਇਸ ਤੋਂ ਪਹਿਲਾਂ ਕੇਕੇਆਰ ਸਾਲ 2012 ਅਤੇ 2014 ਵਿੱਚ ਚੈਂਪੀਅਨ ਰਹੀ ਸੀ। ਚੈਂਪੀਅਨ ਬਣਨ ਤੋਂ ਬਾਅਦ ਟੀਮ ਦੇ ਸਾਰੇ ਖਿਡਾਰੀਆਂ ਦੇ ਚਿਹਰਿਆਂ ‘ਤੇ ਖੁਸ਼ੀ ਸਾਫ ਦਿਖਾਈ ਦੇ ਰਹੀ ਸੀ।

ਦੂਜੇ ਪਾਸੇ ਪੈਟ ਕਮਿੰਸ ਦੀ ਕਪਤਾਨੀ ਵਾਲੀ ਸਨਰਾਈਜ਼ਰਜ਼ ਹੈਦਰਾਬਾਦ ਟੀਮ ਦੇ ਸਾਰੇ ਖਿਡਾਰੀਆਂ ਦੇ ਚਿਹਰਿਆਂ ‘ਤੇ ਨਿਰਾਸ਼ਾ ਸਾਫ਼ ਨਜ਼ਰ ਆ ਰਹੀ ਸੀ। ਕੇਕੇਆਰ ਦੀ ਜਿੱਤ ਤੋਂ ਬਾਅਦ ਖਿਡਾਰੀਆਂ ਨੇ ਮੈਦਾਨ ਦਾ ਚੱਕਰ ਲਗਾ ਕੇ ਖਾਸ ਤਰੀਕੇ ਨਾਲ ਜਸ਼ਨ ਮਨਾਇਆ ਅਤੇ ਸਮਰਥਨ ਦੇਣ ਲਈ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।

ਫਾਈਨਲ ਮੈਚ ਤੋਂ ਬਾਅਦ ਇਨਾਮ ਵੰਡ ਸਮਾਗਮ ਦੌਰਾਨ ਜੇਤੂ ਟੀਮ ਅਤੇ ਉਪ ਜੇਤੂ ਟੀਮ ‘ਤੇ ਪੈਸਿਆਂ ਦੀ ਵਰਖਾ ਕੀਤੀ ਗਈ। ਇਸ ਤੋਂ ਇਲਾਵਾ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਇਨਾਮ ਵੀ ਦਿੱਤੇ ਗਏ। ਜੇਤੂ ਟੀਮ ਕੋਲਕਾਤਾ ਨਾਈਟ ਰਾਈਡਰਜ਼ ਨੂੰ 20 ਕਰੋੜ ਰੁਪਏ ਜਦਕਿ ਉਪ ਜੇਤੂ ਟੀਮ SRH ਨੂੰ 13 ਕਰੋੜ ਰੁਪਏ ਦਿੱਤੇ ਗਏ। ਇਸ ਦੇ ਨਾਲ ਹੀ ਅੰਕ ਸੂਚੀ ‘ਚ ਤੀਜੇ ਅਤੇ ਚੌਥੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ‘ਤੇ ਵੀ ਪੈਸਿਆਂ ਦੀ ਬਾਰਿਸ਼ ਹੋਈ। 

IPL 2024 ਵਿੱਚ 4 ਟੀਮਾਂ ਨੂੰ  ਇਨਾਮੀ ਰਾਸ਼ੀ ਇਸ ਤਰਾਂ ਮਿਲੀ –

1. ਜੇਤੂ ਟੀਮ (ਕੋਲਕਾਤਾ ਨਾਈਟ ਰਾਈਡਰਜ਼) – 20 ਕਰੋੜ ਰੁਪਏ

2. ਉਪ-ਜੇਤੂ (ਸਨਰਾਈਜ਼ਰਜ਼ ਹੈਦਰਾਬਾਦ)- 13 ਕਰੋੜ ਰੁਪਏ

3. ਤੀਜੀ ਟੀਮ (ਰਾਜਸਥਾਨ ਰਾਇਲਜ਼)- 7 ਕਰੋੜ ਰੁਪਏ

4. ਚੌਥੀ ਟੀਮ (RCB) – 6.5 ਕਰੋੜ ਰੁਪਏ

Skip to content