WhatsApp New Features

ਨਵੀਂ ਦਿੱਲੀ 18 ਜੂਨ 2024 (ਫਤਿਹ ਪੰਜਾਬ) ਮੈਸੇਜਿੰਗ ਪਲੇਟਫਾਰਮ ਵਟਸਐਪ ਨੇ ਇੱਕ ਹੋਰ ਸ਼ਾਨਦਾਰ ਫੀਚਰ ਪੇਸ਼ ਕਰਨ ਜਾ ਰਿਹਾ ਹੈ ਜਿਸ ਵਿੱਚ ਵਟਸਐਪ ਉਪਭੋਗਤਾ ਹੁਣ ਗੂਗਲ ਮੀਟ ਦੀ ਤਰ੍ਹਾਂ ਵੀਡੀਓ ਕਾਲਿੰਗ ‘ਤੇ 32 ਉਪਭੋਗਤਾਵਾਂ ਨੂੰ ਜੋੜ ਸਕਦੇ ਹਨ। ਹੁਣ ਮੈਟਾ ਕੰਪਨੀ ਇਕ ਹੋਰ ਆਕਰਸ਼ਕ ਫੀਚਰ ਨੂੰ ਪੇਸ਼ ਕਰਨ ਦੀ ਤਿਆਰੀ ਵਿੱਚ ਹੈ ਜਿਸ ਨਾਲ ਉਪਭੋਗਤਾ ਆਵਾਜ਼ (ਵਾਇਸ ਮੈਸੇਜ) ਦਾ ਅੱਖਰਾਂ ਵਿੱਚ ਉਲੱਥਾ (ਟਰਾਂਸਕ੍ਰਾਈਬ) ਕਰ ਸਕਣਗੇ

ਜੋ ਉਪਭੋਗਤਾਵਾਂ ਲਈ ਬਹੁਤ ਫਾਇਦੇਮੰਦ ਹੋਵੇਗਾ।ਇਸ ਫੀਚਰ ਦੇ ਜ਼ਰੀਏ ਜੇਕਰ ਰਿਸੀਵਰ ਕਿਸੇ ਮਹੱਤਵਪੂਰਨ ਮੀਟਿੰਗ ‘ਚ ਹੈ ਜਾਂ ਕਿਸੇ ਜਨਤਕ ਸਥਾਨ ‘ਤੇ ਹੈ, ਜਿੱਥੇ ਉਹ ਫੋਨ ਦੇ ਲਾਊਡ ਸਪੀਕਰ ਰਾਹੀਂ ਵੌਇਸ ਮੈਸੇਜ ਨਹੀਂ ਸੁਣਨਾ ਚਾਹੁੰਦੇ, ਤਾਂ ਉਹ ਟਰਾਂਸਕ੍ਰਾਈਬ ਫੀਚਰ ਦੀ ਵਰਤੋਂ ਕਰਕੇ ਕਈ ਭਾਸ਼ਾਵਾਂ ‘ਚ ਵਾਇਸ ਸੰਦੇਸ਼ ਪੜ੍ਹ ਸਕਦੇ ਹਨ।

ਕਿਹਾ ਜਾ ਰਿਹਾ ਹੈ ਕਿ ਕੰਪਨੀ ਇਸ ਨਵੇਂ ਫੀਚਰ ਨੂੰ ਕੁਝ ਹਫਤਿਆਂ ਜਾਂ ਮਹੀਨਿਆਂ ‘ਚ ਲਾਂਚ ਕਰ ਸਕਦੀ ਹੈ। ਵਟਸਐਪ ਦਾ ਨਵਾਂ ਫੀਚਰ ਸ਼ੁਰੂਆਤੀ ਤੌਰ ‘ਤੇ ਪੰਜ ਭਾਸ਼ਾਵਾਂ ਅੰਗਰੇਜ਼ੀ, ਸਪੈਨਿਸ਼, ਫ੍ਰੈਂਚ, ਰਸ਼ੀਅਨ ਅਤੇ ਹਿੰਦੀ ਨੂੰ ਸਪੋਰਟ ਕਰੇਗਾ।

ਮੈਟਾ ਕੰਪਨੀ ਮੋਬਾਈਲ ਉੱਪਰ ਵਟਸਐਪ ਦੀ ਚੈਟ ਨੂੰ ਲਾਕ ਕਰਨਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਰਾਹੀਂ ਫੋਟੋ ਜਨਰੇਸ਼ਨ ਟੂਲਸ ਵਰਗੀਆਂ ਵਿਸ਼ੇਸ਼ਤਾਵਾਂ ‘ਤੇ ਵੀ ਕੰਮ ਕਰ ਰਿਹਾ ਹੈ ਤੇ ਜਲਦੀ ਹੀ ਇਨ੍ਹਾਂ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਅਪਡੇਟ ਕਰਨ ਦੀ ਯੋਜਨਾ ਹੈ।

Skip to content