ਨਵੀਂ ਦਿੱਲੀ 1 ਜੂਨ 2024 (ਫਤਿਹ ਪੰਜਾਬ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 2 ਜੂਨ ਨੂੰ ਜੇਲ੍ਹ ਜਾਣਾ ਪਵੇਗਾ ਕਿਉਂਕਿ ਰਾਉਜ ਐਵੇਨਿਊ ਕੋਰਟ ਨੇ ਅੱਜ 1 ਜੂਨ ਨੂੰ ਮੈਡੀਕਲ ਆਧਾਰ ‘ਤੇ ਜ਼ਮਾਨਤ ਵਧਾਉਣ ਬਾਰੇ ਦਾਖਲ ਪਟੀਸ਼ਨ ‘ਤੇ ਸੁਣਵਾਈ ਉਪਰੰਤ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਫੈਸਲਾ 5 ਜੂਨ ਤੱਕ ਸੁਰੱਖਿਅਤ ਰੱਖ ਲਿਆ ਹੈ।

ਯਾਦ ਰਹੇ ਕੇਜਰੀਵਾਲ ਨੇ 7 ਦਿਨਾਂ ਦੀ ਹੋਰ ਜ਼ਮਾਨਤ ਮੰਗੀ ਸੀ ਤਾਂ ਜੋ ਉਹ ਆਪਣਾ ਮੈਡੀਕਲ ਟੈਸਟ ਕਰਵਾ ਸਕਣ ਪਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਦਾਲਤ ਵਿੱਚ ਉਸ ਦੀ ਅਪੀਲ ਦਾ ਵਿਰੋਧ ਕੀਤਾ। 

ਕੇਜਰੀਵਾਲ ਨੂੰ enforcement directorate ਨੇ ਕੇਜਰੀਵਾਲ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਸੁਪਰੀਮ ਕੋਰਟ ਨੇ ਉਸ ਨੂੰ 10 ਮਈ ਨੂੰ ਚੋਣ ਪ੍ਰਚਾਰ ਲਈ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ, ਜੋ ਹੁਣ 1 ਜੂਨ ਨੂੰ ਖ਼ਤਮ ਹੋ ਰਹੀ ਹੈ ਤੇ ਉਸ ਨੂੰ 2 ਜੂਨ ਨੂੰ ਤਿਹਾੜ ਜੇਲ ਵਿੱਚ ਆਤਮ ਸਮਰਪਣ ਕਰਨਾ ਹੋਵੇਗਾ।

ED ਦਾ ਦਾਅਵਾ- ਕੇਜਰੀਵਾਲ ਦਾ ਵਜ਼ਨ 7 ਕਿਲੋ ਨਹੀਂ ਘਟਿਆ, ਸਗੋਂ 1 ਕਿਲੋ ਵਧਿਆ ਹੈ

ਈਡੀ ਨੇ ਅੱਜ ਅਦਾਲਤ ਵਿੱਚ ਦਾਅਵਾ ਕੀਤਾ ਕਿ ਕੇਜਰੀਵਾਲ ਨੇ ਤੱਥਾਂ ਨੂੰ ਦਬਾਇਆ ਹੈ ਅਤੇ ਆਪਣੀ ਸਿਹਤ ਬਾਰੇ ਝੂਠੇ ਬਿਆਨ ਦਿੱਤੇ ਹਨ। ਉਸ ਦਾ ਭਾਰ 1 ਕਿਲੋ ਵਧ ਗਿਆ ਹੈ ਪਰ ਉਹ ਝੂਠਾ ਦਾਅਵਾ ਕਰ ਰਿਹਾ ਹੈ ਕਿ ਉਸ ਦਾ ਭਾਰ 7 ਕਿਲੋ ਘਟ ਗਿਆ ਹੈ।

ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਕੇਜਰੀਵਾਲ ਨੇ 31 ਮਈ ਨੂੰ ਪ੍ਰੈੱਸ ਕਾਨਫਰੰਸ ਵਿੱਚ ਇਹ ਵੀ ਗੁੰਮਰਾਹਕੁੰਨ ਦਾਅਵਾ ਕੀਤਾ ਸੀ ਕਿ ਉਹ 2 ਜੂਨ ਨੂੰ ਆਤਮ ਸਮਰਪਣ ਕਰਨ ਜਾ ਰਹੇ ਹਨ। ਹਾਲਾਂਕਿ ਕੇਜਰੀਵਾਲ ਦੇ ਵਕੀਲ ਨੇ ਅਦਾਲਤ ‘ਚ ਕਿਹਾ ਕਿ ਉਹ ਬਿਮਾਰ ਹਨ ਅਤੇ ਉਨ੍ਹਾਂ ਨੂੰ ਇਲਾਜ ਦੀ ਲੋੜ ਹੈ। 

ਅਦਾਲਤ ‘ਚ ਸਾਲਿਸਟਰ ਜਨਰਲ ਦੀ ਦਲੀਲ- ਚੋਣ ਪ੍ਰਚਾਰ ਦੌਰਾਨ ਟੈਸਟ ਕਿਉਂ ਨਹੀਂ ਕਰਵਾਏ ?

ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਸੁਪਰੀਮ ਕੋਰਟ ਦੇ ਰਜਿਸਟਰਾਰ ਨੇ ਸਪੀਕਿੰਗ  ਹੁਕਮ ਪਾਸ ਕਰ ਦਿੱਤਾ ਪਰ ਕੇਜਰੀਵਾਲ ਨੇ ਉਸ ਹੁਕਮ ਨੂੰ ਦਬਾ ਦਿੱਤਾ। ਇਸ ਦਾ ਕਾਰਨ ਇਹ ਹੈ ਕਿ ਉਹ ਚੋਣ ਪ੍ਰਚਾਰ ਦੇ ਮਕਸਦ ਨਾਲ ਚੋਣ ਦੌਰੇ ਕਰ ਰਹੇ ਸਨ ਪਰ ਉਦੋਂ ਉਨ੍ਹਾਂ ਦਾ ਮੈਡੀਕਲ ਟੈਸਟ ਨਹੀਂ ਕਰਵਾਇਆ ਗਿਆ ਸੀ।

ਜ਼ਮਾਨਤ ਦਾ ਵਿਰੋਧ ਕਰਦੇ ਹੋਏ ਈਡੀ ਨੇ ਕਿਹਾ ਕਿ ਸਾਨੂੰ ਅੰਤਰਿਮ ਜ਼ਮਾਨਤ ਦਾਇਰ ਕਰਨ ‘ਤੇ ਵੀ ਇਤਰਾਜ਼ ਹੈ।ਇਹ ਅਦਾਲਤ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਨਹੀਂ ਬਦਲ ਸਕਦੀ। ਉਹ ਅੰਤਰਿਮ ਜ਼ਮਾਨਤ ‘ਤੇ ਹਨ ਕਿਉਂਕਿ ਸੁਪਰੀਮ ਕੋਰਟ ਨੇ ਉਸ ਨੂੰ ਜ਼ਮਾਨਤ ਦਿੱਤੀ ਹੈ। ਮੈਡੀਕਲ ਟੈਸਟ ਕਰਵਾਉਣ ਦੀ ਬਜਾਏ ਉਹ ਚੋਣ ਯਾਤਰਾ ਕਰ ਰਹੇ ਸਨ ਜਦੋਂ ਕਿ ਮੈਡੀਕਲ ਟੈਸਟ ਕਰਾਉਣ ਵਿੱਚ ਇੱਕ ਘੰਟੇ ਤੋਂ ਵੱਧ ਸਮਾਂ ਨਹੀਂ ਲੱਗੇਗਾ।

4 ਜੂਨ ਨੂੰ ਸਥਾਨਕ ਅਦਾਲਤ ‘ਚ ਈਡੀ ਦੀ ਪੂਰਕ ਚਾਰਜਸ਼ੀਟ ‘ਤੇ ਹੋਵੇਗੀ ਸੁਣਵਾਈ

ਦਿੱਲੀ ਦੀ ਸਥਾਨਕ ਅਦਾਲਤ ਨੇ 28 ਮਈ ਨੂੰ ਕੇਜਰੀਵਾਲ ਦੇ ਖਿਲਾਫ enforcement directorate ਦੀ supplementary ਚਾਰਜਸ਼ੀਟ ‘ਤੇ ਨੋਟਿਸ ਲੈਣ ਦਾ ਆਪਣਾ ਹੁਕਮ 4 ਜੂਨ ਤੱਕ ਸੁਰੱਖਿਅਤ ਰੱਖ ਲਿਆ ਹੈ। ਈਡੀ ਨੇ 17 ਮਈ ਨੂੰ ਰਾਉਜ ਐਵੇਨਿਊ ਕੋਰਟ ‘ਚ 18ਵੀਂ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ‘ਚ ਕੇਜਰੀਵਾਲ ਅਤੇ ‘ਆਪ’ ਪਾਰਟੀ ਨੂੰ ਵੀ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ।

Skip to content