Indian Premier League IPL 2024 ਨਵੀਂ ਦਿੱਲੀ 27 ਮਈ 2024 (ਫਤਿਹ ਪੰਜਾਬ) ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਖੁਸ਼ੀ ਸੱਤਵੇਂ ਅਸਮਾਨ ‘ਤੇ ਹੈ। ਬੀਤੇ ਦਿਨ ਆਯੋਜਿਤ ਇੰਡੀਅਨ ਪ੍ਰੀਮੀਅਰ ਲੀਗ IPL 2024 ਦੇ ਫਾਈਨਲ ਵਿੱਚ, ਕੋਲਕਾਤਾ ਨਾਈਟ ਰਾਈਡਰਜ਼ KKR ਨੇ ਸਨਰਾਈਜ਼ਰਜ਼ ਹੈਦਰਾਬਾਦ SRH ਨੂੰ ਹਰਾ ਕੇ ਇਸ ਸੀਜ਼ਨ ਦੀ ਟਰਾਫੀ ਜਿੱਤ ਲਈ।

IPL 2024 ਦੇ ਫਾਈਨਲ ‘ਚ KKR ਨੂੰ ਸਪੋਰਟ ਕਰਨ ਲਈ ਸਿਰਫ ਸ਼ਾਹਰੁਖ ਖਾਨ ਅਤੇ ਸੁਹਾਨਾ ਖਾਨ ਹੀ ਨਹੀਂ, ਸਗੋਂ ਉਨ੍ਹਾਂ ਦਾ ਪੂਰਾ ਪਰਿਵਾਰ ਪਹੁੰਚਿਆ ਹੋਇਆ ਸੀ। ਮੈਚ ਜਿੱਤਣ ਤੋਂ ਬਾਅਦ ਕਿੰਗ ਖਾਨ ਦੇ ਪਰਿਵਾਰ ਦੀਆਂ ਅੱਖਾਂ ‘ਚੋਂ ਖੁਸ਼ੀ ਦੇ ਹੰਝੂ ਵਹਿ ਤੁਰੇ। 

IPL ‘ਚ KKR ਦੀ ਤੀਜੀ ਜਿੱਤ ਤੋਂ ਬਾਅਦ ਸ਼ਾਹਰੁਖ ਖਾਨ ਨੇ ਆਪਣੇ ਮੈਂਟਰ ਗੌਤਮ ਗੰਭੀਰ ਨੂੰ ਖਾਲੀ ਚੈੱਕ ਦੇ ਨਾਲ ਵੱਡੀ ਪੇਸ਼ਕਸ਼ ਦਿੱਤੀ ਹੈ। ਦੱਸ ਦੇਈਏ ਕਿ ਗੌਤਮ ਗੰਭੀਰ ਕਰੀਬ 7 ਸਾਲ ਕੇਕੇਆਰ ਨਾਲ ਜੁੜੇ ਰਹੇ। ਸਾਲ 2011 ਵਿੱਚ ਉਸਨੇ ਸ਼ਾਹਰੁਖ ਖਾਨ ਦੀ ਟੀਮ ‘ਕੋਲਕਾਤਾ ਨਾਈਟ ਰਾਈਡਰਜ਼’ Kolkata Knight Riders ਦੀ ਕਪਤਾਨੀ ਸੰਭਾਲੀ। ਇਸ ਤੋਂ ਬਾਅਦ ਉਹ ਕੁਝ ਸਮਾਂ ਦਿੱਲੀ ਅਤੇ ਲਖਨਊ ਦੀਆਂ ਟੀਮਾਂ ਨਾਲ ਰਹੇ ਅਤੇ ਸਾਲ 2024 ‘ਚ ਇਕ ਵਾਰ ਫਿਰ ਸ਼ਾਹਰੁਖ ਖਾਨ ਦੀ ਟੀਮ ਕੇਕੇਆਰ ‘ਚ ਵਾਪਸੀ ਕੀਤੀ ਪਰ ਇਸ ਵਾਰ ਉਨ੍ਹਾਂ ਦੀ ਭੂਮਿਕਾ ਇਕ ਮੈਂਟਰ ਦੀ ਸੀ।

ਸੂਤਰਾਂ ਅਨੁਸਾਰ ਸ਼ਾਹਰੁਖ ਖਾਨ ਇਸ ਵਾਰ ਆਈਪੀਐਲ ਵਿੱਚ ਆਪਣੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੀ ਜਿੱਤ ਤੋਂ ਇੰਨੇ ਖੁਸ਼ ਹਨ ਕਿ ਉਨ੍ਹਾਂ ਨੇ ਗੌਤਮ ਗੰਭੀਰ ਨੂੰ ਖਾਲੀ ਚੈੱਕ ਦੇ ਕੇ ਅਗਲੇ 10 ਸਾਲਾਂ ਤੱਕ ਇਸ ਟੀਮ ਨੂੰ ਸੰਭਾਲਣ ਦੀ ਬੇਨਤੀ ਕੀਤੀ ਹੈ।

ਜਦੋਂ ਤੋਂ ਗੌਤਮ ਗੰਭੀਰ ਕੇਕੇਆਰ ਵਿੱਚ ਹਨ ਤਾਂ ਸ਼ਾਹਰੁਖ ਖਾਨ ਦੀ ਟੀਮ ਤਿੰਨ ਵਾਰ ਆਈਪੀਐਲ ਜਿੱਤ ਚੁੱਕੀ ਹੈ। ਗੌਤਮ ਗੰਭੀਰ ਕੋਲਕਾਤਾ ਦੇ ਕਪਤਾਨ ਵਜੋਂ ਟੀਮ ਨੇ ਦੋ ਵਾਰ ਜਿੱਤ ਦਰਜ ਕੀਤੀ ਸੀ, ਇਸ ਤੋਂ ਇਲਾਵਾ ਇਸ ਵਾਰ ਜਦੋਂ ਉਹ ਮੈਂਟਰ ਦੇ ਤੌਰ ‘ਤੇ ਆਏ ਹਨ ਤਾਂ ਟੀਮ ਨੇ ਇਕ ਵਾਰ ਫਿਰ IPL 2024 ‘ਚ ਜਿੱਤ ਦਰਜ ਕੀਤੀ ਹੈ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀਟਵੇਵ ਕਾਰਨ ਸ਼ਾਹਰੁਖ ਖਾਨ ਦੀ ਸਿਹਤ ਖਰਾਬ ਹੋ ਗਈ ਸੀ ਪਰ ਇਸ ਦੇ ਬਾਵਜੂਦ ਉਹ ਆਪਣੀ ਟੀਮ ਦਾ ਹੌਸਲਾ ਵਧਾਉਣ ਲਈ ਫਾਈਨਲ ‘ਚ ਪਹੁੰਚੇ ਸਨ।

Skip to content