Skip to content

ਨਿਊ ਜਰਸੀ, 13 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਦੋ ਦਹਾਕਿਆਂ ਤੋਂ ਵੱਧ ਸਮਾਂ ਅਧਿਆਪਕ ਰਹੇ ਅਤੇ ਬਰਲਿੰਗਟਨ ਕਾਊਂਟੀ ਦੇ ਸਾਬਕਾ ਕਮਿਸ਼ਨਰ ਬਲਵੀਰ ਸਿੰਘ ਨੇ ਨਿਊ ਜਰਸੀ ਜਨਰਲ ਅਸੰਬਲੀ ਦੇ ਮੈਂਬਰ (ਵਿਧਾਇਕ) ਵਜੋਂ ਸਹੁੰ ਚੁੱਕ ਲਈ ਹੈ। ਉਹ ਬਰਲਿੰਗਟਨ ਕਾਊਂਟੀ ਵਿਚ 7ਵੇਂ ਡਿਸਟ੍ਰਿਕਟ ਦੀ ਪ੍ਰਤੀਨਿਧਤਾ ਕਰਨਗੇ। 

ਨਿਊ ਜਰਸੀ ਦੇ ਇਤਿਹਾਸ ਵਿਚ ਪਹਿਲੇ ਸਿੱਖ ਵਿਧਾਇਕ ਬਣ ਕੇ ਉਨ੍ਹਾਂ ਇਤਿਹਾਸ ਰਚ ਦਿੱਤਾ ਹੈ। ਸਹੁੰ ਚੁੱਕਣ ਵੇਲੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। 

ਡੈਮੋਕਰੇਟਿਕ ਆਗੂ ਬਲਵੀਰ ਸਿੰਘ ਦਾ ਕਹਿਣਾ ਹੈ ਕਿ ਉਹ ਸਿੱਖਿਆ, ਆਰਥਿਕ ਮੌਕਿਆਂ ਅਤੇ ਹਰ ਇਕ ਲਈ ਉੁਚਿਤ ਸੇਵਾਵਾਂ ‘ਤੇ ਆਪਣਾ ਧਿਆਨ ਕੇਂਦਿ੍ਤ ਕਰਦਾ ਹੋਇਆ ਬਰਲਿੰਗਟਨ ਕਾਊਂਟੀ ਤੇ ਸਮੁੱਚੇ ਨਿਊ ਜਰਸੀ ਦੇ ਲੋਕਾਂ ਦੀ ਆਵਾਜ਼ ਨੂੰ ਟਰੈਨਟਨ ਵਿਧਾਨ ਸਭਾ ਵਿਚ ਪਹੁੰਚਾਏ ਜਾਣ ਨੂੰ ਯਕੀਨੀ ਬਣਾਵਾਂਗਾ। 

ਬਲਵੀਰ ਸਿੰਘ 1999 ਵਿਚ 14 ਸਾਲ ਦੀ ਉਮਰ ਵਿਚ ਪੰਜਾਬ ਤੋਂ ਅਮਰੀਕਾ ਗਏ ਸਨ। ਉਨ੍ਹਾਂ ਨੇ ਬਰਲਿੰਗਟਨ ਸਿਟੀ ਹਾਈ ਸਕੂਲ ਤੋਂ ਸਿੱਖਿਆ ਪ੍ਰਾਪਤ ਕੀਤੀ ਅਤੇ ਕਾਲਜ ਆਫ਼ ਨਿਊ ਜਰਸੀ ਤੋਂ BA Mathematics ਅਤੇ ਰੂਟਗਰਸ ਯੂਨੀਵਰਸਿਟੀ ਤੋਂ M.Sc Mathematics ਦੀ ਡਿਗਰੀ ਹਾਸਲ ਕੀਤੀ।

ਉਹ ਵੀਕਐਂਡ ‘ਤੇ ਪਿਕ-ਅੱਪ ਫੁੱਟਬਾਲ ਖੇਡਣ ਵਿੱਚ ਵੀ ਰੁੱਝਾ ਰਹਿੰਦਾ ਹੈ ਅਤੇ ਫਿਲਾਡੇਲਫੀਆ ਦੀਆਂ ਸਾਰੀਆਂ ਖੇਡ ਟੀਮਾਂ ਦਾ ਸ਼ੌਕੀਨ ਹੈ।

error: Content is protected !!