ਚੰਡੀਗੜ੍ਹ 27 ਮਈ 2024 (ਫਤਿਹ ਪੰਜਾਬ) ਰੋਜਾਨਾ ਅਜੀਤ ਅਖਬਾਰ Rozana Ajit Newspaper ਸਮੂਹ ਦੇ ਮੈਨੇਜਿੰਗ ਐਡੀਟਰ ਡਾਕਟਰ ਬਰਜਿੰਦਰ ਸਿੰਘ ਹਮਦਰਦ Barjinder Singh Hamdard ਨੇ ਅੱਜ ਜਲੰਧਰ ਨੇੜੇ ਕਰਤਾਰਪੁਰ ਸਥਿਤ ਜੰਗ-ਏ-ਆਜ਼ਾਦੀ ਯਾਦਗਾਰ ਸਬੰਧੀ ਵਿਜੀਲੈਂਸ ਬਿਊਰੋ Punjab Vigilance Bureau ਵੱਲੋਂ ਦਰਜ ਕੇਸ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਇਸ ਕੇਸ ਦੀ ਸੁਣਵਾਈ ਹਾਈਕੋਰਟ ਵੱਲੋਂ ਕੱਲ ਮੰਗਲਵਾਰ 28 ਮਈ ਨੂੰ ਹੋਣ ਦੀ ਸੰਭਾਵਨਾ ਹੈ।

ਡਾ. ਹਮਦਰਦ ਨੇ ਇਸ ਪਟੀਸ਼ਨ ਵਿੱਚ ਵਿਜੀਲੈਂਸ ਦੇ ਕੇਸ ਨੂੰ ਖਾਰਜ ਕਰਨ ਦੀ ਅਪੀਲ ਕਰਦਿਆਂ ਦਾਅਵਾ ਕੀਤਾ ਹੈ ਕਿ ਇਹ ਐਫਆਈਆਰ ਬੇਬੁਨਿਆਦ ਹੈ ਅਤੇ ਇਹ ਕੇਸ ਬਣਦਾ ਹੀ ਨਹੀਂ। ਇਸ ਦੇ ਨਾਲ ਹੀ ਇਹ ਵੀ ਅਪੀਲ ਕੀਤੀ ਹੈ ਕਿ ਜੇਕਰ ਇਸ ਕੇਸ ਦੀ ਸਹੀ ਜਾਂਚ ਕਰਾਉਣੀ ਹੈ ਤਾਂ ਇਹ ਕਿਸੇ ਤੀਜੀ ਧਿਰ ਜਾਂ ਏਜੰਸੀ ਤੋਂ ਕਰਵਾਈ ਜਾਵੇ ਤਾਂ ਕਿ ਇਹ ਜਾਂਚ ਨਿਰਪੱਖ ਹੋ ਸਕੇ ਕਿਉਂਕਿ ਮੌਜੂਦਾ ਸਰਕਾਰ ਪੱਖਪਾਤੀ ਰਵਈਆ ਅਪਣਾ ਕੇ ਅਜੀਤ ਅਖਬਾਰ ਤੇ ਇਸ ਦੇ ਮੁੱਖ ਸੰਪਾਦਕ ਨੂੰ ਝੂਠੇ ਕੇਸ ਵਿੱਚ ਫਸਾ ਰਹੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਬਰਜਿੰਦਰ ਸਿੰਘ ਹਮਦਰਦ ਸਮੇਤ 26 ਅਧਿਕਾਰੀਆਂ ਸਮੇਤ ਉਸਾਰੀ ਕਰਨ ਵਾਲੇ ਠੇਕੇਦਾਰ ਖਿਲਾਫ ਭਰਿਸ਼ਟਾਚਾਰ ਦੇ ਦੋਸ਼ਾਂ ਅਤੇ ਨਿਯਮਾਂ ਦੀ ਉਲੰਘਣਾ ਕਰਕੇ ਸਰਕਾਰ ਨੂੰ 27 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਕੇਸ ਵਿੱਚ ਹੁਣ ਤੱਕ 16 ਜਣਿਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ ਹੈ ਅਤੇ ਬਰਜਿੰਦਰ ਸਿੰਘ ਹਮਦਰਦ ਨੂੰ 31 ਮਈ ਨੂੰ ਵਿਜੀਲੈਂਸ ਅੱਗੇ ਪੇਸ਼ ਹੋਣ ਦੀ ਹੋਣ ਲਈ ਕਿਹਾ ਗਿਆ ਹੈ।

ਦੂਜੇ ਪਾਸੇ ਅਜੀਤ ਦੀ ਮੈਨੇਜਮੈਂਟ ਦਾ ਕਹਿਣਾ ਹੈ ਕਿ ਕਿ ਇਹ ਕੇਸ ਸਰਾਸਰ ਝੂਠਾ ਹੈ ਅਤੇ ਅਜੀਤ ਦੀ ਬੁਲੰਦ ਆਵਾਜ਼ ਨੂੰ ਦਬਾਉਣ ਲਈ ਦਰਜ ਕੀਤਾ ਗਿਆ ਹੈ ਕਿਉਂਕਿ ਇਸ ਅਦਾਰੇ ਨੇ ਸਰਕਾਰ ਦੀ ਹਾਂ ਵਿੱਚ ਹਾਂ ਮਿਲਾਉਣ ਤੋਂ ਜਵਾਬ ਦੇ ਦਿੱਤਾ ਸੀ। ਯਾਦ ਰਹੇ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੀ ਜਲੰਧਰ ਫੇਰੀ ਦੌਰਾਨ ਬਿਨਾਂ ਨਾ ਲਏ ਇਸ ਕੇਸ ਦਾ ਜ਼ਿਕਰ ਕੀਤਾ ਸੀ ਅਤੇ ਇਸ ਨੂੰ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕਰਾਰ ਦਿੰਦੇ ਹੋਏ ਇਸ ਦੇ ਖਿਲਾਫ ਡਟਣ ਦਾ ਵੀ ਐਲਾਨ ਕੀਤਾ ਸੀ।

ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਨੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ Sunil Jakhar ਦੀ ਇਸ ਗੱਲੋਂ ਤਾਰੀਫ ਕੀਤੀ ਸੀ ਕਿ ਉਸਨੇ ਇਹ ਮੁੱਦਾ ਜੋਰ ਨਾਲ ਉਠਾਇਆ। ਜ਼ਿਕਰਯੋਗ ਹੈ ਕਿ ਪੰਜਾਬ ਚੋਣ ਅਫ਼ਸਰ Chief Election Officer ਨੂੰ ਸੁਨੀਲ ਜਾਖੜ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਨੇ ਵੀ ਪੰਜਾਬ ਸਰਕਾਰ ਤੋਂ ਇਸ ਮਾਮਲੇ ਦੀ ਰਿਪੋਰਟ ਮੰਗੀ ਸੀ। ਉਧਰ ਹੁਣ ਸਾਰੀਆਂ ਵਿਰੋਧੀ ਪਾਰਟੀਆਂ ਦੇ ਸੀਨੀਅਰ ਅਤੇ ਜੂਨੀਅਰ ਨੇਤਾਵਾਂ ਨੇ ਹਮਦਰਦ ਖ਼ਿਲਾਫ਼ ਕੇਸ ਦਰਜ ਕਰਨ ਉਤੇ ਭਗਵੰਤ ਮਾਨ ਸਰਕਾਰ ਦੀ ਸਖਤ ਨਿਖੇਧੀ ਕਰਦਿਆਂ ਵਿਰੋਧ ਦਰਜ ਕੀਤਾ ਹੈ।

Skip to content