ਨਵੀਂ ਦਿੱਲੀ 12 ਮਈ 2024 (ਫਤਿਹ ਪੰਜਾਬ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦੇਸ਼ ਦੇ ਸਾਰੇ ਲੋਕਾਂ ਦਾ ਮੁਫ਼ਤ ਇਲਾਜ ਯਕੀਨੀ ਕਰਾਉਣ ਸਮੇਤ 10 ਗਾਰੰਟੀਆਂ ਦਾ ਐਲਾਨ ਕੀਤਾ ਹੈ। ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਇੰਡੀਆ ਗਠਜੋੜ ਦੀ ਸਰਕਾਰ ਬਣਨ ‘ਤੇ ਉਹ ਆਪਣੀਆਂ ਸਹਿਯੋਗੀ ਪਾਰਟੀਆਂ ਨਾਲ ਇਸ ਨੂੰ ਪੂਰਾ ਕਰਵਾਉਣਗੇ। ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਾਰੰਟੀ ਦਾ ਕੋਈ ਭਰੋਸਾ ਨਹੀਂ ਪਰ ਕੇਜਰੀਵਾਲ ਦੀਆਂ ਗਾਰੰਟੀਆਂ ‘ਤੇ ਸਾਰਿਆਂ ਨੂੰ ਭਰੋਸਾ ਹੈ। ਪ੍ਰਧਾਨ ਮੰਤਰੀ ਨੇ ਹਰ ਸਾਲ ਦੋ ਕਰੋੜ ਲੋਕਾਂ ਨੂੰ ਨੌਕਰੀ ਦੇਣ ਅਤੇ ਹਰ ਨਾਗਰਿਕ ਦੇ ਖਾਤੇ ਵਿਚ 15 ਲੱਖ ਦੇਣ ਸਮੇਤ ਕਿਸੇ ਵੀ ਗਾਰੰਟੀ ਨੂੰ ਪੂਰਾ ਨਹੀਂ ਕੀਤਾ ਹੈ।

Chamoli: Devotees arrive at the Shri Badrinath temple after its portals were opened, in Chamoli district, Sunday morning, May 12, 2024. (PTI Photo) (PTI05_12_2024_000045B)


ਕੇਜਰੀਵਾਲ ਨੇ ਅੱਗੇ ਕਿਹਾ ਕਿ ਜੇਕਰ ਕਿਸੇ ਦੇਸ਼ ਦੇ ਅੰਦਰ ਸਿੱਖਿਆ ਦੀ ਕਮੀ ਹੈ ਤਾਂ ਉਹ ਦੇਸ਼ ਅੱਗੇ ਨਹੀਂ ਵਧੇਗਾ। ਇੰਡੀਆ ਸਮੂਹ ਦੀ ਸਰਕਾਰ ਬਣਨ ‘ਤੇ ਦੇਸ਼ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਵਾਂਗੇ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੀ ਜਨਤਾ ਸਿਹਤਮੰਦ ਹੋਵੇਗੀ ਤਾਂ ਦੇਸ਼ ਦੀ ਤਰੱਕੀ ਹੋਵੇਗੀ। ਸਾਰਿਆਂ ਲਈ ਚੰਗੇ ਇਲਾਜ ਦਾ ਇੰਤਜ਼ਾਮ ਕੀਤਾ ਜਾਵੇਗਾ। ਦੇਸ਼ ਭਰ ਵਿਚ ਮੁਹੱਲਾ ਕਲੀਨਿਕ, ਹਸਪਤਾਲ ਬਣਾਏ ਜਾਣਗੇ ਤਾਂ ਲੋਕਾਂ ਨੂੰ ਚੰਗਾ ਇਲਾਜ ਮਿਲ ਸਕੇ। ਉਨ੍ਹਾਂ ਕਿਹਾ ਕਿ ਚੀਨ ਦੇ ਕਬਜ਼ੇ ਤੋਂ ਸਾਰੀ ਜ਼ਮੀਨ ਨੂੰ ਵਾਪਸ ਲਿਆਵਾਂਗੇ। ਅਗਨੀਵੀਰ ਯੋਜਨਾ ਨੂੰ ਬੰਦ ਕੀਤਾ ਜਾਵੇਗਾ। ਹੁਣ ਤੱਕ ਜੋ ਅਗਨੀਵੀਰ ਯੋਜਨਾ ਤਹਿਤ ਫ਼ੌਜ ਵਿਚ ਭਰਤੀ ਹੋਏ ਹਨ, ਉਨ੍ਹਾਂ ਨੂੰ ਪੱਕਾ ਕੀਤਾ ਜਾਵੇਗਾ। ਕਿਸਾਨਾਂ ਨੂੰ ਫ਼ਸਲਾਂ ਦੀ ਪੂਰੀ ਕੀਮਤ ਦਿੱਤੀ ਜਾਵੇਗੀ। MSP ਮੁਤਾਬਕ ਸਾਰੀਆਂ ਫ਼ਸਲਾਂ ਦੀ ਖਰੀਦਦਾਰੀ ਕੀਤੀ ਜਾਵੇਗੀ। 
ਕੇਜਰੀਵਾਲ ਮੁਤਾਬਕ ਦਿੱਲੀ ਨੂੰ ਪੂਰਨ ਸੂਬੇ ਦਾ ਦਰਜਾ ਦੇਵਾਂਗੇ। ਇਹ ਇੱਥੋਂ ਦੇ ਲੋਕਾਂ ਦੀ ਬਹੁਤ ਪੁਰਾਣੀ ਮੰਗ ਹੈ। ਸਰਕਾਰ ਬਣਨ ‘ਤੇ ਬੇਰੁਜ਼ਗਾਰੀ ਦੀ ਸਮੱਸਿਆ ਦੂਰ ਹੋਵੇਗੀ। ਇਕ ਸਾਲ ਵਿਚ ਦੋ ਕਰੋੜ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇਗੀ। ਭਾਜਪਾ ਦੀ ਵਾਸ਼ਿੰਗ ਮਸ਼ੀਨ ਨੂੰ ਚੌਹਾਰੇ ‘ਤੇ ਤੋੜਿਆ ਜਾਵੇਗਾ ਅਤੇ ਭ੍ਰਿਸ਼ਟਾਚਾਰ ਨੂੰ ਪੂਰੇ ਦੇਸ਼ ਤੋਂ ਨਿਜ਼ਾਤ ਦਿਵਾਈ ਜਾਵੇਗੀ। ਉਨ੍ਹਾਂ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਲੋਕਾਂ ਨੂੰ ਕੇਜਰੀਵਾਲ ਦੀ ਗਾਰੰਟੀ ‘ਤੇ ਭਰੋਸਾ ਹੈ ਅਤੇ ਇਸ ਦਿੱਲੀ ਦੀਆਂ 7 ਸੀਟਾਂ ਇੰਡੀਆ ਸਮੂਹ ਨੂੰ ਮਿਲਣ ਜਾ ਰਹੀ ਹੈ।

Skip to content