Skip to content

ਵੋਟਰ ਸੂਚੀਆਂ ਦੀ ਅੰਤਮ ਪ੍ਰਕਾਸ਼ਨਾਂ 4 ਅਕਤੂਬਰ ਨੂੰ ਹੋਵੇਗੀ

ਚੰਡੀਗੜ੍ਹ 5 ਜੂਨ 2024 (ਫਤਿਹ ਪੰਜਾਬ) Shiromani Gurudwara Parbandhak Committee ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੰਡੀਗੜ੍ਹ ਚੋਣ ਹਲਕੇ ਲਈ ਵੋਟਰ ਸੂਚੀਆਂ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਅੱਗੇ ਵਧਾ ਦਿੱਤਾ ਗਿਆ ਹੈ ਜਿਸ ਮੁਤਾਬਿਕ ਹੁਣ ਵੋਟਰਾਂ ਦੀ ਰਜਿਸਟ੍ਰੇਸ਼ਨ 31 ਜੁਲਾਈ 2024 ਤੱਕ ਹੋਵੇਗੀ। ਸ਼ੁਰੂਆਤੀ ਪ੍ਰਕਾਸ਼ਨ ਲਈ ਕੇਂਦਰਾਂ ‘ਤੇ ਚੋਣ ਸੂਚੀ, ਛਪਾਈ ਅਤੇ ਖਰੜੇ ਦੀ ਤਿਆਰੀ 1 ਅਗਸਤ 2024 ਤੋਂ 20 ਅਗਸਤ 2024 ਤੱਕ ਹੋਵੇਗੀ। 

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਨਵੀਂ ਸਮਾਂ ਸਾਰਣੀ ਮੁਤਾਬਿਕ ਡਿਪਟੀ ਕਮਿਸ਼ਨਰ ਵੱਲੋਂ ਮੁੱਢਲੀ ਚੋਣ ਸੂਚੀ ਦੀ ਪ੍ਰਕਾਸ਼ਨਾ 21 ਅਗਸਤ 2024 ਤੱਕ ਕੀਤੀ ਜਾਵੇਗੀ।

ਜਾਰੀ ਸੂਚਨਾ ਵਿੱਚ ਦੱਸਿਆ ਗਿਆ ਹੈ ਕਿ ਕੇਂਦਰੀ ਸ਼ਾਸ਼ਤ ਪ੍ਰਦੇਸ ਵਿੱਚ ਨਾਵਾਂ ਅਤੇ ਅਹੁਦਿਆਂ ਦਾ ਵੇਰਵਾ, ਜਾਂ ਅਧਿਕਾਰੀਆਂ, ਅਹੁਦਿਆਂ ਅਤੇ ਸੰਸ਼ੋਧਿਤ ਅਥਾਰਟੀਆਂ ਦੇ ਪਤੇ ਦੇ ਮਾਮਲੇ ਵਿੱਚ, ਜਿਨ੍ਹਾਂ ਕੋਲ ਚੋਣ ਸੂਚੀ ਨਾਲ ਸਬੰਧਤ ਦਾਅਵੇ ਅਤੇ ਇਤਰਾਜ਼ ਪੇਸ਼ ਕੀਤੇ ਜਾ ਸਕਦੇ ਹਨ ਬਾਰੇ ਡਿਪਟੀ ਕਮਿਸ਼ਨਰ ਦੁਆਰਾ ਨੋਟਿਸ 21 ਅਗਸਤ 2024 ਨੂੰ ਜਾਰੀ ਕੀਤਾ ਜਾਵੇਗਾ।

ਇਸ ਉਪਰੰਤ ਵੋਟਾਂ ਬਾਰੇ ਦਾਅਵਿਆਂ ਅਤੇ ਇਤਰਾਜ਼ਾਂ ਦੀ ਪ੍ਰਾਪਤੀ ਦੀ ਆਖਰੀ ਮਿਤੀ 11 ਸਤੰਬਰ 2024 ਮਿਥੀ ਗਈ ਹੈ। ਅਜਿਹੇ ਦਾਅਵਿਆਂ ਅਤੇ ਇਤਰਾਜ਼ਾਂ ਦੇ ਨਿਪਟਾਰੇ ਦੀ ਆਖਰੀ ਮਿਤੀ ਅਤੇ ਸਿੱਖ ਗੁਰਦੁਆਰਾ ਬੋਰਡ ਚੋਣ ਨਿਯਮ, 1959 ਦੇ ਨਿਯਮ 10 (3) ਦੇ ਤਹਿਤ ਰਿਵਾਈਜ਼ਿੰਗ ਅਥਾਰਟੀ ਦੁਆਰਾ ਡਿਪਟੀ ਕਮਿਸ਼ਨਰਾਂ ਵੱਲੋਂ ਫੈਸਲਿਆਂ ਲਈ 21 ਸਤੰਬਰ 2024 ਦੀ ਤਾਰੀਖ ਤੈਅ ਕੀਤੀ ਗਈ ਹੈ।

ਸੂਚਨਾ ਮੁਤਾਬਿਕ ਪੂਰਕ ਚੋਣ ਸੂਚੀ ਦੇ ਖਰੜੇ ਦੀ ਤਿਆਰੀ ਅਤੇ ਪੂਰਕਾਂ ਦੀ ਛਪਾਈ 3 ਅਕਤੂਬਰ 2024 ਨੂੰ ਹੋਵੇਗੀ ਪਰ ਅੰਤਮ ਪ੍ਰਕਾਸ਼ਨ ਲਈ 4 ਅਕਤੂਬਰ 2024 ਦੀ ਮਿਤੀ ਤੈਅ ਕੀਤੀ ਹੈ।

ਇਸ ਨੋਟਿਸ ਵਿੱਚ ਪ੍ਰਸ਼ਾਸਨ ਨੇ ਸਾਰੇ ਸਬੰਧਤ ਬਿਨੈਕਾਰਾਂ ਨੂੰ ਸੂਚਿਤ ਕੀਤਾ ਹੈ ਕਿ ਉਹ ਵੋਟਰ ਸੂਚੀਆਂ ਵਿੱਚ ਵੋਟਰ ਵਜੋਂ ਰਜਿਸਟ੍ਰੇਸ਼ਨ ਕਰਾਉਣ ਲਈ ਆਪਣੇ ਬਿਨੈ ਪੱਤਰ ਨਾਮਜ਼ਦ ਅਧਿਕਾਰੀਆਂ ਦੇ ਦਫ਼ਤਰ ਵਿੱਚ ਜਮ੍ਹਾਂ ਕਰਾਉਣ, ਜਿਵੇਂ ਕਿ ਪਹਿਲਾਂ ਹੀ ਇਸ ਬਾਰੇ ਜਾਰੀ ਜਨਤਕ ਨੋਟਿਸ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।

error: Content is protected !!