ਧਰਮਸ਼ਾਲਾ 7 ਮਈ 2024 (ਫਤਿਹ ਪੰਜਾਬ)- ਭਾਰਤ ਦੀ ਪਹਿਲੀ ‘ਹਾਈਬ੍ਰਿਡ ਪਿੱਚ’ ਦਾ ਇੱਥੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਐੱਚ. ਪੀ. ਸੀ. ਏ.) ਸਟੇਡੀਅਮ ਵਿਚ ਸ਼ਾਨਦਾਰ ਸਮਾਰੋਹ ਵਿਚ ਉਦਘਾਟਨ ਕੀਤਾ ਗਿਆ। ਇਸ ਸਮਾਰੋਹ ਵਿਚ ਆਈ. ਪੀ. ਐੱਲ. ਚੇਅਰਮੈਨ ਅਰੁਣ ਧੂਮਲ ਤੇ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਤੇ ਐੱਸ. ਆਈ. ਐੱਸ. ਦੇ ਕੌਮਾਂਤਰੀ ਕ੍ਰਿਕਟ ਡਾਇਰੈਕਟਰ ਪਾਲ ਟੇਲਰ ਵਰਗੀਆਂ ਕ੍ਰਿਕਟ ਨਾਲ ਜੁੜੀਆਂ ਹਸਤੀਆਂ ਨੇ ਹਿੱਸਾ ਲਿਆ।
ਧੂਮਲ ਨੇ ਕਿਹਾ ਕਿ ਇੰਗਲੈਂਡ ਵਿਚ ਲਾਰਡਸ ਤੇ ਦਿ ਓਵਲ ਵਰਗੇ ਵੱਕਾਰੀ ਸਥਾਨਾਂ ਵਿਚ ਸਫਲਤਾ ਤੋਂ ਬਾਅਦ ਹਾਈਬ੍ਰਿਡ ਪਿੱਚਾਂ ਦੇ ਇਸਤੇਮਾਲ ਨਾਲ ਭਾਰਤ ਵਿਚ ਕ੍ਰਿਕਟ ਵਿਚ ਕ੍ਰਾਂਤੀ ਆਵੇਗੀ।
ਕੁਦਰਤੀ ਟਰਫ ਤੇ ਬਨਾਵਟੀ ਫਾਈਬਰ ਨਾਲ ਬਣਨ ਵਾਲੀ ਹਾਈਬ੍ਰਿਡ ਪਿੱਚ ਜ਼ਿਆਦਾ ਟਿਕਾਊ ਹੁੰਦੀ ਹੈ। ਇਸ ਨਾਲ ਮੈਦਾਨ ਕਰਮਚਾਰੀਆਂ ’ਤੇ ਪਿੱਚ ਨੂੰ ਤਿਆਰ ਕਰਨ ਵਿਚ ਘੱਟ ਦਬਾਅ ਪੈਂਦਾ ਹੈ ਤੇ ਨਾਲ ਹੀ ਖੇਡਣ ਦੇ ਹਾਲਾਤ ਦੇ ਪੱਧਰ ਨੂੰ ਬਰਕਰਾਰ ਕਰਨ ਵਿਚ ਵੀ ਜ਼ਿਆਦਾ ਸਮੱਸਿਆ ਨਹੀਂ ਹੁੰਦੀ। ਪਿੱਚ ਵਿਚ ਸਿਰਫ 5 ਫੀਸਦੀ ਬਨਾਵਟੀ ਫਾਈਵਰ ਹੁੰਦੀ ਹੈ, ਜਿਸ ਨਾਲ ਇਹ ਤੈਅ ਹੁੰਦਾ ਹੈ ਕਿ ਕ੍ਰਿਕਟ ਲਈ ਜ਼ਰੂਰੀ ਕੁਦਰਤੀ ਵਿਸ਼ੇਸ਼ਤਾਵਾਂ ਨੂੰ ਬਚਾਇਆ ਜਾ ਸਕੇ।