32 ਐਥਲੀਟਾਂ ਨੂੰ ਅਰਜੁਨ ਅਵਾਰਡ ਤੇ ਤਿੰਨ ਕੋਚਾਂ ਨੂੰ ਮਿਲੇਗਾ ਦ੍ਰੋਣਾਚਾਰੀਆ ਪੁਰਸਕਾਰ
ਨਵੀਂ ਦਿੱਲੀ 2 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਖੇਡਾਂ ਦੀ ਉੱਤਮਤਾ ਦੀ ਇੱਕ ਮਹੱਤਵਪੂਰਨ ਮਾਨਤਾ ਵਜੋਂ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਸਾਲ 2024 ਲਈ ਖੇਡ ਰਤਨ, ਅਰਜੁਨ ਅਤੇ ਧ੍ਰੋਣਾਚਾਰੀਆ ਵਰਗੇ ਵੱਕਾਰੀ ਰਾਸ਼ਟਰੀ ਖੇਡ ਪੁਰਸਕਾਰਾਂ ਐਵਾਰਡੀਆਂ ਦਾ ਐਲਾਨ ਕੀਤਾ ਹੈ ਜਿਸ ਵਿੱਚ ਖਿਡਾਰੀ, ਕੋਚ, ਯੂਨੀਵਰਸਿਟੀਆਂ, ਅਤੇ ਸੰਸਥਾਵਾਂ ਸ਼ਾਮਲ ਹਨ।
ਚਾਰ ਮਹੱਤਵਪੂਰਨ ਨਾਵਾਂ ਵਿੱਚ ਦੋ ਓਲੰਪਿਕ ਤਮਗਾ ਜੇਤੂ ਮਨੂ ਭਾਕਰ, ਵਿਸ਼ਵ ਸ਼ਤਰੰਜ ਚੈਂਪੀਅਨ ਗੁਕੇਸ਼ ਡੋਮਾਰਾਜੂ ਅਤੇ ਭਾਰਤੀ ਪੁਰਸ਼ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਉਰਫ਼ ਸਰਪੰਚ ਨੂੰ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ 32 ਐਥਲੀਟਾਂ ਨੂੰ ਅਰਜੁਨ ਅਵਾਰਡ ਅਤੇ ਤਿੰਨ ਕੋਚਾਂ ਨੂੰ ਦ੍ਰੋਣਾਚਾਰੀਆ ਪੁਰਸਕਾਰ ਦਿੱਤੇ ਜਾਣਗੇ। ਰਾਸ਼ਟਰਪਤੀ ਦ੍ਰੋਪਦੀ ਮੁਰਮੂ 17 ਜਨਵਰੀ ਨੂੰ ਰਾਸ਼ਟਰਪਤੀ ਭਵਨ ਵਿੱਚ ਇੱਕ ਸ਼ਾਨਦਾਰ ਸਮਾਰੋਹ ਮੌਕੇ ਇਨ੍ਹਾਂ ਖੇਡ ਨਾਇਕਾਂ ਨੂੰ ਸਨਮਾਨਿਤ ਕਰਨਗੇ।
ਪਹਿਲਾਂ ਮਨੂ ਭਾਕਰ ਦਾ ਨਾਮ ਖੇਡ ਰਤਨ ਲਈ ਨਾਮਜ਼ਦ ਵਿਅਕਤੀਆਂ ਦੀ ਸੂਚੀ ਵਿੱਚੋਂ ਗਾਇਬ ਸੀ ਜਿਸ ਕਰਕੇ ਕਾਫੀ ਵਿਵਾਦ ਹੋਇਆ ਪਰ ਉਸਨੂੰ ਇਹ ਪੁਰਸਕਾਰ ਦੇਣ ਦਾ ਫੈਸਲਾ ਬਾਅਦ ਵਿੱਚ ਲਿਆ ਗਿਆ। ਨਿਸ਼ਾਨੇਬਾਜ਼ ਦੇ ਪਿਤਾ ਰਾਮ ਕਿਸ਼ਨ ਭਾਕਰ ਅਤੇ ਕੋਚ ਜਸਪਾਲ ਰਾਣਾ ਨੇ ਓਲੰਪਿਕ ਸਾਲ ਦੀਆਂ ਪ੍ਰਾਪਤੀਆਂ ਤੋਂ ਬਾਅਦ ਉਸ ਨੂੰ ਨਾਮਜ਼ਦ ਨਾ ਕਰਨ ਲਈ ਖੇਡ ਅਧਿਕਾਰੀਆਂ ਦੀ ਆਲੋਚਨਾ ਕਰਦੇ ਹੋਏ ਉਸ ਨੂੰ ਅਣਗੌਲੇ ਕਰਨ ‘ਤੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਸੀ।
ਭਾਕਰ ਨੇ ਓਲੰਪਿਕ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣ ਕੇ ਇਤਿਹਾਸ ਵਿੱਚ ਆਪਣਾ ਨਾਮ ਦਰਜ ਕੀਤਾ, ਜਦੋਂ ਕਿ ਗੁਕੇਸ਼ ਨੇ ਚੀਨ ਦੀ ਡਿੰਗ ਲਿਰੇਨ ਨੂੰ ਹਰਾ ਕੇ 18 ਸਾਲ ਦੀ ਉਮਰ ਵਿੱਚ ਸਭ ਤੋਂ ਘੱਟ ਉਮਰ ਦੀ ਵਿਸ਼ਵ ਸ਼ਤਰੰਜ ਚੈਂਪੀਅਨ ਬਣ ਕੇ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕੀਤੀ ਹੈ। ਪੈਰਾ ਐਥਲੀਟ ਪ੍ਰਵੀਨ ਕੁਮਾਰ ਵੀ ਇੰਨਾਂ ਐਵਾਰਡ ਜੇਤੂਆਂ ਵਿੱਚ ਸ਼ਾਮਲ ਹਨ।
ਅਰਜਨਾ ਅਵਾਰਡੀਆਂ ਦੀ ਸੂਚੀ ਵਿੱਚ ਸ਼ਾਮਲ ਖਿਡਾਰੀਆਂ ਦੇ ਨਾਮ ਇਸ ਤਰ੍ਹਾਂ ਹਨ। ਜਯੋਤੀ ਯਾਰਰਾਜੀ – ਅਥਲੈਟਿਕਸ, ਅੰਨੂ ਰਾਣੀ – ਅਥਲੈਟਿਕਸ, ਨੀਟੂ – ਮੁੱਕੇਬਾਜ਼ੀ, ਸਵੀਟੀ – ਮੁੱਕੇਬਾਜ਼ੀ, ਵੰਤਿਕਾ ਅਗਰਵਾਲ – ਸ਼ਤਰੰਜ, ਸਲੀਮਾ ਟੇਟੇ – ਹਾਕੀ, ਅਭਿਸ਼ੇਕ – ਹਾਕੀ, ਸੰਜੇ – ਹਾਕੀ, ਜਰਮਨਪ੍ਰੀਤ ਸਿੰਘ – ਹਾਕੀ, ਸੁਖਜੀਤ ਸਿੰਘ – ਹਾਕੀ, ਰਾਕੇਸ਼ ਕੁਮਾਰ – ਪੈਰਾ-ਤੀਰਅੰਦਾਜ਼ੀ, ਪ੍ਰੀਤੀ ਪਾਲ – ਪੈਰਾ-ਅਥਲੈਟਿਕਸ, ਜੀਵਨਜੀ ਦੀਪਤੀ – ਪੈਰਾ-ਐਥਲੈਟਿਕਸ, ਅਜੀਤ ਸਿੰਘ – ਪੈਰਾ-ਐਥਲੈਟਿਕਸ, ਸਚਿਨ ਸਰਜੇਰਾਓ ਖਿਲਾੜੀ – ਪੈਰਾ-ਐਥਲੈਟਿਕਸ, ਧਰਮਬੀਰ – ਪੈਰਾ-ਐਥਲੈਟਿਕਸ, ਪ੍ਰਣਵ ਸੂਰਮਾ – ਪੈਰਾ-ਐਥਲੈਟਿਕਸ, ਐਚ ਹੋਕਾਟੋ ਸੇਮਾ – ਪੈਰਾ-ਐਥਲੈਟਿਕਸ, ਸਿਮਰਨ – ਪੈਰਾ-ਅਥਲੈਟਿਕਸ, ਨਵਦੀਪ – ਪੈਰਾ-ਐਥਲੈਟਿਕਸ, ਨਿਤੇਸ਼ ਕੁਮਾਰ – ਪੈਰਾ-ਬੈਡਮਿੰਟਨ, ਤੁਲਾਸੀਮਥੀ ਮੁਰੁਗੇਸਨ – ਪੈਰਾ-ਬੈਡਮਿੰਟਨ, ਨਿਤਿਆ ਸ਼੍ਰੀ ਸੁਮਤਿ ਸਿਵਨ – ਪੈਰਾ-ਬੈਡਮਿੰਟਨ, ਮਨੀਸ਼ਾ ਰਾਮਦਾਸ – ਪੈਰਾ-ਬੈਡਮਿੰਟਨ, ਕਪਿਲ ਪਰਮਾਰ – ਪੈਰਾ-ਜੂਡੋ, ਮੋਨਾ ਅਗਰਵਾਲ – ਪੈਰਾ-ਸ਼ੂਟਿੰਗ, ਰੁਬੀਨਾ ਫਰਾਂਸਿਸ – ਪੈਰਾ-ਸ਼ੂਟਿੰਗ, ਸਵਪਨਿਲ ਸੁਰੇਸ਼ ਕੁਸਲੇ – ਸ਼ੂਟਿੰਗ, ਸਰਬਜੋਤ ਸਿੰਘ – ਸ਼ੂਟਿੰਗ, ਅਭੈ ਸਿੰਘ – ਸਕੁਐਸ਼, ਸਾਜਨ ਪ੍ਰਕਾਸ਼ – ਤੈਰਾਕੀ ਅਤੇ ਅਮਨ – ਕੁਸ਼ਤੀ ਸ਼ਾਮਲ ਹਨ।
ਲਾਈਫਟਾਈਮ ਅਰਜਨਾ ਅਵਾਰਡੀਆਂ ਵਿੱਚ ਸੁੱਚਾ ਸਿੰਘ – ਅਥਲੈਟਿਕਸ ਅਤੇ ਮੁਰਲੀਕਾਂਤ ਰਾਜਾਰਾਮ ਪੇਟਕਰ – ਪੈਰਾ-ਤੈਰਾਕੀ ਸ਼ਾਮਲ ਹਨ।
ਉੱਤਮ ਕੋਚਾਂ ਲਈ ਦਰੋਣਾਚਾਰੀਆ ਪੁਰਸਕਾਰ ਲੈਣ ਵਾਲਿਆਂ ਵਿੱਚ ਸੁਭਾਸ਼ ਰਾਣਾ – ਪੈਰਾ-ਸ਼ੂਟਿੰਗ, ਦੀਪਾਲੀ ਦੇਸ਼ਪਾਂਡੇ – ਸ਼ੂਟਿੰਗ ਅਤੇ ਸੰਦੀਪ ਸਾਂਗਵਾਨ – ਹਾਕੀ ਸ਼ਾਮਲ ਹਨ।
ਇਸ ਤੋਂ ਇਲਾਵਾ ਜੀਵਨ ਕਾਲ ਸ਼੍ਰੇਣੀ ਵਿੱਚ ਐਸ ਮੁਰਲੀਧਰਨ – ਬੈਡਮਿੰਟਨ ਅਤੇ ਰਮਾਂਡੋ ਐਗਨੇਲੋ ਕੋਲਾਕੋ – ਫੁੱਟਬਾਲ ਸ਼ਾਮਲ ਹਨ।