ਨਵੀਂ ਦਿੱਲੀ, 31 ਮਈ 2024 (ਫਤਿਹ ਪੰਜਾਬ) insurance regulatory and development authority of India ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਇਰਡਾ) ਨੇ ਸਿਹਤ ਬੀਮਾ ਲੈਣ ਵਾਲੇ ਪਾਲਿਸੀ ਧਾਰਕਾਂ ਦੇ ਹਿੱਤ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ। IRDAI ਨੇ ਸਿਹਤ ਬੀਮੇ ‘ਤੇ ਇੱਕ ਸਰਕੂਲਰ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਬੀਮਾ ਕੰਪਨੀ ਨੂੰ ਪਾਲਿਸੀਧਾਰਕ ਤੋਂ ਦਾਅਵੇ ਦੀ ਬੇਨਤੀ ਪ੍ਰਾਪਤ ਹੋਣ ਦੇ ਇੱਕ ਘੰਟੇ ਦੇ ਅੰਦਰ cashless ਨਕਦੀ ਰਹਿਤ ਇਲਾਜ ਦੀ ਆਗਿਆ ਦੇਣ ਬਾਰੇ ਫੈਸਲਾ ਲੈਣਾ ਹੋਵੇਗਾ।
ਇਸ ਤੋਂ ਇਲਾਵਾ ਬੀਮਾ ਕੰਪਨੀਆਂ ਨੂੰ ਮਰੀਜ਼ ਦੇ ਹਸਪਤਾਲ ਤੋਂ ਡਿਸਚਾਰਜ ਦੀ ਬੇਨਤੀ ਪ੍ਰਾਪਤ ਹੋਣ ਦੇ ਤਿੰਨ ਘੰਟਿਆਂ ਦੇ ਅੰਦਰ ਦਾਅਵੇ ਦਾ ਨਿਪਟਾਰਾ ਕਰਨਾ ਹੋਵੇਗਾ। ਜੇਕਰ ਕਲੇਮ ਦਾ ਨਿਪਟਾਰਾ ਤਿੰਨ ਘੰਟਿਆਂ ਦੇ ਅੰਦਰ ਨਹੀਂ ਕੀਤਾ ਜਾਂਦਾ ਹੈ, ਤਾਂ ਬੀਮਾ ਕੰਪਨੀ ਉਸ ਮਰੀਜ਼ ਲਈ ਹਸਪਤਾਲ ਦੇ ਖਰਚੇ ਦੀ ਭਰਪਾਈ ਕਰੇਗੀ।
IRDAI ਨੇ ਕਿਹਾ ਇਹ ਫੈਸਲਾ ਬੀਮਾ ਪਾਲਸੀ ਧਾਰਕਾਂ ਦੇ ਸਸ਼ਕਤੀਕਰਨ ਨੂੰ ਮਜ਼ਬੂਤ ਕਰਨ ਅਤੇ ਸਮਾਵੇਸ਼ੀ ਸਿਹਤ ਬੀਮੇ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਬੀਮਾ ਰੈਗੂਲੇਟਰ ਨੇ ਕਿਹਾ ਕਿ ਇਹ ਸਰਕੂਲਰ ਬੀਮਾਧਾਰਕ ਨੂੰ ਉਨ੍ਹਾਂ ਦੇ ਆਸਾਨ ਸੰਦਰਭ ਲਈ ਇੱਕ ਥਾਂ ‘ਤੇ ਉਪਲਬਧ ਸਿਹਤ ਬੀਮਾ ਪਾਲਿਸੀ ਦੇ ਹੱਕਾਂ ਨੂੰ ਮਜ਼ਬੂਤੀ ਪ੍ਰਦਾਨ ਕਰਗਾ ਅਤੇ ਸਿਹਤ ਬੀਮਾ ਖਰੀਦਣ ਵਾਲੇ ਪਾਲਿਸੀਧਾਰਕ ਨੂੰ ਇੱਕ ਸਹਿਜ, ਤੇਜ਼ ਦਾਅਵਿਆਂ ਦਾ ਅਨੁਭਵ ਪ੍ਰਦਾਨ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬੀਮਾ ਸੈਕਟਰ ਵਿੱਚ ਸੇਵਾ ਦੇ ਮਿਆਰਾਂ ਵਿੱਚ ਸੁਧਾਰ ਨੂੰ ਯਕੀਨੀ ਬਣਾਉਣ ਲਈ ਉਪਾਅ ਕੀਤੇ ਹਨ।
ਮਰੀਜ਼ ਦੇ ਇਲਾਜ ਦੌਰਾਨ ਪਾਲਿਸੀ ਧਾਰਕ ਦੀ ਮੌਤ ਹੋਣ ਦੀ ਸੂਰਤ ਵਿੱਚ, ਬੀਮਾ ਕੰਪਨੀ ਦਾਅਵੇ ਦੀ ਪ੍ਰਵਾਨਗੀ ਪ੍ਰਕਿਰਿਆ ਲਈ ਬੇਨਤੀ ‘ਤੇ ਤੁਰੰਤ ਕਾਰਵਾਈ ਕਰੇਗੀ ਤਾਂ ਜੋ ਮ੍ਰਿਤਕ ਵਿਅਕਤੀ ਦੀ ਦੇਹ ਨੂੰ ਤੁਰੰਤ ਹਸਪਤਾਲ ਤੋਂ ਸੌਂਪ ਦਿੱਤਾ ਜਾਵੇਗਾ।
ਇਸ ਹੁਕਮ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਈ ਸਿਹਤ ਬੀਮਾ ਪਾਲਿਸੀਆਂ ਵਾਲੇ ਪਾਲਿਸੀ ਧਾਰਕਾਂ ਕੋਲ ਉਹ ਪਾਲਿਸੀ ਚੁਣਨ ਦਾ ਮੌਕਾ ਹੋਵੇਗਾ ਜਿਸ ਦੇ ਤਹਿਤ ਉਹ ਸਵੀਕਾਰਯੋਗ ਦਾਅਵੇ ਦੀ ਰਕਮ ਜਲਦ ਪ੍ਰਾਪਤ ਕਰ ਸਕਣ। ਬੀਮਾ ਕੰਪਨੀਆਂ ਹਰੇਕ ਬੀਮਾਕਰਤਾ ਨੂੰ ਹਰੇਕ ਪਾਲਿਸੀ ਦਸਤਾਵੇਜ਼ ਦੇ ਨਾਲ ਇੱਕ ਗਾਹਕ ਜਾਣਕਾਰੀ ਸ਼ੀਟ (CIS) ਵੀ ਪ੍ਰਦਾਨ ਕਰੇਗੀ। ਜੇਕਰ ਪਾਲਿਸੀ ਦੀ ਮਿਆਦ ਦੇ ਦੌਰਾਨ ਕੋਈ ਦਾਅਵਾ ਨਹੀਂ ਹੁੰਦਾ ਹੈ, ਤਾਂ ਉਹ ਬੀਮਾਕਰਤਾ ਪਾਲਿਸੀਧਾਰਕਾਂ ਨੂੰ ਬੀਮੇ ਦੀ ਰਕਮ ਨੂੰ ਵਧਾ ਕੇ ਜਾਂ ਪ੍ਰੀਮੀਅਮ ਦੀ ਰਕਮ ਵਿੱਚ ਛੋਟ ਦੇ ਕੇ ਅਜਿਹੇ ਨੋ ਕਲੇਮ ਬੋਨਸ NCB ਦੀ ਚੋਣ ਕਰਨ ਦਾ ਵਿਕਲਪ ਦੇਵੇਗੀ। ਜੇਕਰ ਪਾਲਿਸੀ ਧਾਰਕ ਪਾਲਿਸੀ ਦੀ ਮਿਆਦ ਦੇ ਦੌਰਾਨ ਕਿਸੇ ਵੀ ਸਮੇਂ ਆਪਣੀ ਪਾਲਿਸੀ ਨੂੰ ਰੱਦ ਕਰਨਾ ਚੁਣਦਾ ਹੈ, ਤਾਂ ਉਸਨੂੰ ਪਾਲਿਸੀ ਦੀ ਮਿਆਦ ਖਤਮ ਨਾ ਹੋਣ ਵਾਲੀ ਮਿਆਦ ਲਈ ਰਿਫੰਡ ਮਿਲੇਗਾ।