ਨਵੀਂ ਦਿੱਲੀ 20 ਮਈ 2024 (ਫਤਿਹ ਪੰਜਾਬ) ਹੈਲੀਕਾਪਟਰ ਹਾਦਸੇ ‘ਚ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਤੇ ਵਿਦੇਸ਼ ਮੰਤਰੀ ਦੀ ਅਚਾਨਕ ਮੌਤ ਨਾਲ ਪੂਰਾ ਦੇਸ਼ ਅਤੇ ਦੁਨੀਆ ਸਦਮੇ ‘ਚ ਹੈ। ਇਸ ਦੌਰਾਨ ਈਰਾਨ ਦੇ ਸਾਬਕਾ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ਼ ਨੇ ਦੋਸ਼ ਲਾਇਆ ਹੈ ਕਿ ਰਈਸੀ ਦੀ ਮੌਤ ਲਈ ਅਮਰੀਕਾ ਜ਼ਿੰਮੇਵਾਰ ਹੈ। 

ਮੀਡੀਆ ਰਿਪੋਰਟਾਂ ਅਨੁਸਾਰ ਸਾਬਕਾ ਮੰਤਰੀ ਨੇ ਕਿਹਾ ਕਿ ਇਰਾਨ ਨੂੰ ਜਹਾਜ਼ਾਂ ਅਤੇ ਉਨ੍ਹਾਂ ਦੇ ਸਪੇਅਰ ਪਾਰਟਸ ਦੀ ਵਿਕਰੀ ‘ਤੇ ਰੋਕ ਲਗਾ ਕੇ ਅਮਰੀਕਾ ਇੱਕ ਵੱਡੇ ਹੈਲੀਕਾਪਟਰ ਹਾਦਸੇ ਦੀ ਦੁਖਾਂਤ ਲਈ ਜ਼ਿੰਮੇਵਾਰ ਬਣ ਗਿਆ ਹੈ।

ਯਾਦ ਰਹੇ ਕਿ ਈਰਾਨ ਦੇ ਉੱਤਰ-ਪੱਛਮ ਵਿੱਚ ਸਥਿਤ ਪਹਾੜੀ ਖੇਤਰ ਵਿੱਚ ਇੱਕ ਹੈਲੀਕਾਪਟਰ ਹਾਦਸੇ ਵਿੱਚ ਰਾਸ਼ਟਰਪਤੀ ਇਬਰਾਹਿਮ ਰਾਇਸੀ, ਵਿਦੇਸ਼ ਮੰਤਰੀ ਅਤੇ ਹੋਰਾਂ ਦੀ ਮੌਤ ਹੋ ਗਈ ਹੈ। ਰਾਇਸੀ ਦੀ ਉਮਰ 63 ਸਾਲ ਸੀ। 

ਇਹ ਘਟਨਾ ਅਜਿਹੇ ਸਮੇਂ ‘ਚ ਹੋਈ ਹੈ ਜਦੋਂ ਈਰਾਨ ਨੇ ਆਪਣੇ ਸੁਪਰੀਮ ਨੇਤਾ ਆਇਤਤੁੱਲਾ ਅਲੀ ਖਮੇਨੇਈ ਦੀ ਅਗਵਾਈ ‘ਚ ਪਿਛਲੇ ਮਹੀਨੇ ਇਜ਼ਰਾਈਲ ‘ਤੇ ਵੱਡੇ ਡਰੋਨ ਅਤੇ ਮਿਜ਼ਾਈਲ ਹਮਲਾ ਕੀਤੇ ਸੀ। ਇਸ ਤੋਂ ਇਲਾਵਾ ਇਰਾਨ ਦਾ ਯੂਰੇਨੀਅਮ ਸੰਸ਼ੋਧਨ ਵੀ ਹਥਿਆਰ ਬਣਾਉਣ ਦੇ ਨੇੜੇ ਆ ਗਿਆ ਹੈ, ਜਿਸ ਕਾਰਨ ਦੇਸ਼ ਅਤੇ ਪੱਛਮੀ ਦੇਸ਼ਾਂ ਵਿਚਾਲੇ ਤਣਾਅ ਹੋਰ ਵਧ ਗਿਆ ਹੈ। ਇਸ ਕਾਰਨ ਹੀ ਵਿਦੇਸ਼ ਮੰਤਰੀ ਮੁਹੰਮਦ ਜ਼ਰੀਫ ਨੇ ਅਮਰੀਕਾ ‘ਤੇ ਦੋਸ਼ ਲਗਾਇਆ ਹੈ ਕਿ ਰਾਸ਼ਟਰਪਤੀ ਰਈਸੀ ਦੀ ਮੌਤ ‘ਚ ਅਮਰੀਕਾ ਦਾ ਹੱਥ ਹੋ ਸਕਦਾ ਹੈ। 

Skip to content