ਉਪ-ਰਾਸ਼ਟਰਪਤੀ ਮੁਹੰਮਦ ਮੋਖਬਰ ਹੋ ਸਕਦੇ ਨੇ ਅਗਲੇ ਰਾਸ਼ਟਰਪਤੀ
ਤਹਿਰਾਨ 20 ਮਈ 2024 (ਫਤਿਹ ਪੰਜਾਬ) ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਅਤੇ ਵਿਦੇਸ਼ ਮੰਤਰੀ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਹੈਲੀਕਾਪਟਰ ਐਤਵਾਰ ਨੂੰ ਅਜਰਬਾਈਜਨ ਨੇੜੇ ਹਾਦਸਾਗ੍ਰਸਤ ਹੋਇਆ ਸੀ, ਜਿਸ ਤੋਂ ਬਾਅਦ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਪਰ ਸੰਪਰਕ ਨਹੀਂ ਹੋ ਸਕਿਆ ਸੀ।
ਅੱਜ ਈਰਾਨੀ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਪਹੁੰਚੇ ਜਿਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਇਸ ਹਾਦਸੇ ਵਿੱਚ ਕੋਈ ਵੀ ਸਵਾਰ ਨਹੀਂ ਬਚਿਆ। ਇਸ ਹੈਲੀਕਾਪਟਰ ਵਿੱਚ ਉੱਨਾਂ ਨਾਲ ਸੁਰੱਖਿਆ ਅਮਲਾ ਵੀ ਮੌਜੂਦ ਸੀ ਤੇ ਉੱਨਾਂ ਵਿੱਚੋਂ ਵੀ ਕੋਈ ਨਹੀ ਬਚ ਸਕਿਆ।
ਈਰਾਨ ਦੇ ਸਰਕਾਰੀ ਮੀਡੀਆ ਨੇ ਕਿਹਾ ਕਿ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਅਤੇ ਉਨ੍ਹਾਂ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰਾਬਦੋਲਹਿਆਨ ਨੂੰ ਲਿਜਾ ਰਹੇ ਹੈਲੀਕਾਪਟਰ ਦੇ ਕਰੈਸ਼ ਸਾਈਟ ‘ਤੇ ਕੋਈ ਵੀ ਬਚਿਆ ਨਹੀਂ ਮਿਲਿਆ।
ਹਾਦਸੇ ‘ਚ ਹੈਲੀਕਾਪਟਰ ਪੂਰੀ ਤਰ੍ਹਾਂ ਸੜ ਗਿਆ
ਖ਼ਰਾਬ ਮੌਸਮ ਕਾਰਨ ਪਹਾੜੀ ਖੇਤਰ ਵਿੱਚ ਕਈ ਘੰਟਿਆਂ ਦੀ ਖੋਜ ਤੋਂ ਬਾਅਦ ਬਚਾਅ ਟੀਮਾਂ ਨੇ ਹਾਦਸਾਗ੍ਰਸਤ ਹੋਏ ਹੈਲੀਕਾਪਟਰ ਨੂੰ ਲੱਭ ਲਿਆ, ਜੋ ਲਗਭਗ ਪੂਰੀ ਤਰ੍ਹਾਂ ਤਬਾਹ ਹੋ ਗਿਆ। ਇਕ ਅਧਿਕਾਰੀ ਨੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ‘ਰਾਸ਼ਟਰਪਤੀ ਰਾਇਸੀ ਦਾ ਹੈਲੀਕਾਪਟਰ ਹਾਦਸੇ ‘ਚ ਪੂਰੀ ਤਰ੍ਹਾਂ ਸੜ ਗਿਆ ਹੈ।
ਇਹ ਹੈਲੀਕਾਪਟਰ ਐਤਵਾਰ ਨੂੰ ਦੇਸ਼ ਦੇ ਪਹਾੜੀ ਉੱਤਰ-ਪੱਛਮੀ ਖੇਤਰ ਦੇ ਜੋਲਫਾ ‘ਚ ਖ਼ਰਾਬ ਮੌਸਮ ਕਾਰਨ ਹਾਦਸਾਗ੍ਰਸਤ ਹੋ ਗਿਆ ਸੀ ਇਹ ਘਟਨਾ ਉਦੋਂ ਵਾਪਰੀ ਜਦੋਂ ਰਾਏਸੀ ਅਤੇ ਹੋਰ ਅਜ਼ਰਬਾਈਜਾਨ ਨਾਲ ਲੱਗਦੀ ਈਰਾਨ ਦੀ ਸਰਹੱਦ ‘ਤੇ ਆਪਣੀ ਯਾਤਰਾ ਤੋਂ ਵਾਪਸ ਪਰਤ ਰਹੇ ਸਨ।
ਉਪ-ਰਾਸ਼ਟਰਪਤੀ ਮੁਹੰਮਦ ਮੋਖਬਰ ਹੋ ਸਕਦੇ ਨੇ ਅਗਲੇ ਰਾਸ਼ਟਰਪਤੀ
ਰਾਇਸੀ ਦੀ ਮੌਤ ਤੋਂ ਬਾਅਦ ਜੇਕਰ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੇਈ ਵੱਲੋਂ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ ਤਾਂ ਰਾਸ਼ਟਰਪਤੀ ਦੇ ਅਹੁਦੇ ਲਈ ਅਗਲੀ ਲਾਈਨ ਵਿੱਚ ਉਪ ਰਾਸ਼ਟਰਪਤੀ ਮੁਹੰਮਦ ਮੋਖਬਰ ਹਨ।