ਚੰਡੀਗੜ੍ਹ 29 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਪੰਥਕ ਦਲ (ਝੀਂਡਾ) ਗਰੁੱਪ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਵੱਲੋਂ 1 ਫਰਵਰੀ ਨੂੰ ਕਰਨਾਲ ਵਿਖੇ ਰਾਜ ਪੱਧਰੀ “ਸਿੱਖ ਸੰਮੇਲਨ” ਕਰਵਾਇਆ ਜਾਵੇਗਾ ਜਿਸ ਦਾ ਉਦੇਸ਼ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਬਾਰੇ ਸਿੱਖਾਂ ਤੋਂ ਰਾਇ ਇਕੱਤਰ ਕਰਨਾ ਹੈ।
ਉਧਰ ਹਰਿਆਣਾ ਕਮੇਟੀ ਦੀ ਪ੍ਰਧਾਨਗੀ ਲਈ ਬਹੁਮਤ ਪ੍ਰਾਪਤ ਕਰਨ ਖਾਤਰ ਸਿੱਖ ਗਰੁੱਪਾਂ ਵਿੱਚ ਚੱਲ ਰਹੀ ਜੋੜ-ਤੋੜ ਦੇ ਵਿਚਕਾਰ ਜੇਤੂ ਰਹੇ 22 ਆਜ਼ਾਦ ਉਮੀਦਵਾਰਾਂ ਵਿੱਚੋਂ 18 ਨੇ ਅਕਾਲ ਪੰਥਕ ਮੋਰਚਾ ਬਣਾ ਲਿਆ ਹੈ ਅਤੇ ਸਮੂਹ ਗਰੁੱਪਾਂ ਨੂੰ ਇਸ ਮੋਰਚੇ ਨਾਲ ਜੁੜਨ ਦੀ ਅਪੀਲ ਕੀਤੀ ਹੈ।
ਝੀਂਡਾ ਨੇ ਕਿਹਾ ਕਿ ਉਹ ਇਸ ਚੋਣ ਬਾਰੇ ਮੈਂਬਰਾਂ ਨਾਲ ਕਈ ਵਾਰ ਵਿਚਾਰ-ਵਟਾਂਦਰਾ ਕਰ ਚੁੱਕੇ ਹਨ ਅਤੇ ਇਸ ਸਮਾਗਮ ਰਾਹੀਂ ਆਮ ਸਿੱਖਾਂ ਨਾਲ ਗੱਲਬਾਤ ਕਰਨ ਦਾ ਫੈਸਲਾ ਕੀਤਾ ਹੈ। ਉਹ ਜੋ ਵੀ ਫੈਸਲਾ ਕਰਨਗੇ ਅਸੀਂ ਉਨ੍ਹਾਂ ਦੇ ਦੱਸੇ ਹੋਏ ਰਸਤੇ ‘ਤੇ ਚੱਲਾਂਗੇ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਬਜ਼ੁਰਗ ਸਿੱਖ ਆਗੂ ਨੇ ਕਿਹਾ ਕਿ ਭਾਵੇਂ ਹਰਿਆਣਾ ਦੇ ਸਿੱਖਾਂ ਐਚਐਸਜੀਐਮਸੀ ਲਈ ਪਹਿਲੀਆਂ ਚੋਣਾਂ ਵਿੱਚ ਵੱਡੀ ਗਿਣਤੀ ਵਿੱਚ ਵੋਟ ਪਾਈਆਂ ਹਨ ਪਰ ਟੁੱਟੇ ਹੋਏ ਫਤਵੇ ਕਾਰਨ ਹਰ ਗਰੁੱਪ ਬੇਵੱਸ ਹੈ।
ਉਨ੍ਹਾਂ ਕਿਹਾ, “ਮੈਂ 22 ਸਾਲਾਂ ਤੋਂ ਇਸ ਗੁਰਦੁਆਰਾ ਕਮੇਟੀ ਲਈ ਸੰਘਰਸ਼ ਦਾ ਹਿੱਸਾ ਰਿਹਾ ਹਾਂ ਅਤੇ ਕਦੇ ਪਿੱਛੇ ਨਹੀਂ ਹਟਿਆ ਜਾਂ ਆਪਣਾ ਸਟੈਂਡ ਨਹੀਂ ਬਦਲਿਆ।”
ਕੇਂਦਰੀ ਬਿਜਲੀ ਮੰਤਰੀ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਹੋਈ ਹਾਲੀਆ ਮੁਲਾਕਾਤ ਬਾਰੇ ਝੀਂਡਾ ਨੇ ਗੋਲ-ਮੋਲ ਜਵਾਬ ਦਿੰਦਿਆਂ ਆਖਿਆ ਕਿ ਉਹ ਸੀਨੀਅਰ ਸਿਆਸਤਦਾਨ ਹਨ ਅਤੇ ਡਬਲ-ਇੰਜਣ ਸਰਕਾਰ ਦਾ ਹਿੱਸਾ ਹਨ। ਇਸ ਬਾਰੇ ਉਨ੍ਹਾਂ ਤੋਂ ਸਿੱਧਾ ਪੁੱਛਣਾ ਬਿਹਤਰ ਹੋਵੇਗਾ। ਮੈਂ ਇਸ ਬਾਰੇ ਹੋਰ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ।”
ਬਲਾਤਕਾਰੀ ਅਤੇ ਕਾਤਲ ਕੇਸ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲਣ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਝੀਂਡਾ ਨੇ ਕਿਹਾ ਕਿ ਇੱਕ ਸਿੱਖ ਹੋਣ ਦੇ ਨਾਤੇ ਮੈਂ ਮੰਨਦਾ ਹਾਂ ਕਿ ਰਾਮ ਰਹੀਮ ਨੇ ਗਲਤੀਆਂ ਕੀਤੀਆਂ ਹਨ ਅਤੇ ਸਜ਼ਾ ਭੁਗਤੀ ਹੈ ਪਰ ਸੂਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣਾ ਵੀ ਜ਼ਰੂਰੀ ਹੈ।

ਵਧੇਰੇ ਜਾਣਕਾਰੀ ਲਈ ਇਹ ਖ਼ਬਰ ਵੀ ਪੜ੍ਹੋ

error: Content is protected !!
Skip to content