ਕਿਹਾ ਕਿ ਜੱਜ ਨੇ “ਸੱਚ ਬੋਲ ਕੇ” ਕੋਈ ਗਲਤ ਕੰਮ ਨਹੀਂ ਕੀਤਾ
ਮੁੰਬਈ 15 ਦਸੰਬਰ 2024 (ਫਤਿਹ ਪੰਜਾਬ ਬਿਊਰੋ) ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਲਾਹਾਬਾਦ ਹਾਈ ਕੋਰਟ ਦੇ ਇੱਕ ਜੱਜ ਦੀਆਂ ਚਰਚਿਤ ਟਿੱਪਣੀਆਂ ‘ਤੇ ਚੱਲਦੇ ਹੰਗਾਮੇ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਸਟਿਸ ਸ਼ੇਖਰ ਕੁਮਾਰ ਯਾਦਵ ਨੇ “ਸੱਚ ਬੋਲ ਕੇ” ਕੋਈ ਗਲਤ ਕੰਮ ਨਹੀਂ ਕੀਤਾ।
ਮੁੰਬਈ ਵਿੱਚ ਵਿਸ਼ਵ ਹਿੰਦੂ ਆਰਥਿਕ ਫੋਰਮ ਵਿੱਚ ਬੋਲਦਿਆਂ ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਦੇਸ਼ ਵਿੱਚ ਇਕਸਾਰ ਸਿਵਲ ਕੋਡ ਹੋਣਾ ਚਾਹੀਦਾ ਹੈ। ਇਲਾਹਾਬਾਦ ਹਾਈ ਕੋਰਟ ਦੇ ਜੱਜ ਨੇ ਵੀ ਯੂਨੀਫਾਰਮ ਸਿਵਲ ਕੋਡ ਬਾਰੇ ਗੱਲ ਕੀਤੀ ਹੈ। ਉਸਨੇ ਸੱਚ ਬੋਲ ਕੇ ਕੀ ਗਲਤ ਕੀਤਾ ਹੈ।
ਦੱਸ ਦੇਈਏ ਕਿ ਜਸਟਿਸ ਯਾਦਵ ਨੇ ਵਿਸ਼ਵ ਹਿੰਦੂ ਪ੍ਰੀਸ਼ਦ (VHP) ਵੀਐਚਪੀ ਦੁਆਰਾ 8 ਦਸੰਬਰ ਨੂੰ ਆਯੋਜਿਤ ਇੱਕ ਸਮਾਗਮ ਵਿੱਚ, ਮੁਸਲਿਮ ਭਾਈਚਾਰੇ, ਇਕਸਾਰ ਸਿਵਲ ਕੋਡ (ਯੂਸੀਸੀ) ਅਤੇ ਭਾਰਤ ਵਿੱਚ ਬਹੁਗਿਣਤੀ ਸ਼ਾਸਨ ਦੀ ਭੂਮਿਕਾ ਬਾਰੇ ਵਿਵਾਦਪੂਰਨ ਬਿਆਨ ਦਿੱਤੇ ਸਨ। ਭਾਸ਼ਣ ਦੀਆਂ ਵਾਇਰਲ ਹੋਈਆਂ ਵੀਡੀਓ ਕਲਿੱਪਾਂ ਵਿੱਚ ਉਹ ਕਥਿਤ ਤੌਰ ‘ਤੇ ਗਾਲਾਂ ਦੀ ਵਰਤੋਂ ਕਰਦੇ ਹੋਏ ਦਿਖਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਦੇਸ਼ ਨੂੰ ਬਹੁਗਿਣਤੀ ਦੀ ਇੱਛਾ ਅਨੁਸਾਰ ਕੰਮ ਕਰਨਾ ਚਾਹੀਦਾ ਹੈ।
ਜਸਟਿਸ ਯਾਦਵ ਆਪਣੇ ਭਾਸ਼ਣ ਵਿੱਚ ਕਹਿੰਦੇ ਹਨ ਕਿ “ਇਹ ਹਿੰਦੁਸਤਾਨ ਹੈ, ਅਤੇ ਇਹ ਦੇਸ਼ ‘ਬਹੁਸੰਖਿਆ’ [ਬਹੁਗਿਣਤੀ] ਦੀ ਇੱਛਾ ਅਨੁਸਾਰ ਕੰਮ ਕਰੇਗਾ,”। ਇਸ ਤੋਂ ਇਲਾਵਾ ਉਨ੍ਹਾਂ ਤਿੰਨ ਤਲਾਕ ਅਤੇ ਹਲਾਲਾ ਵਰਗੀਆਂ ਪ੍ਰਥਾਵਾਂ ਦਾ ਵੀ ਹਵਾਲਾ ਦਿੰਦੇ ਹੋਏ ਦਲੀਲ ਦਿੱਤੀ ਸੀ ਕਿ ਇਸਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ।
ਮੁੰਬਈ ਦੇ ਸਮਾਗਮ ਵਿੱਚ ਬੋਲਦਿਆਂ, ਮੁੱਖ ਮੰਤਰੀ ਨੇ ਕਿਹਾ, “ਰਾਜ ਸਭਾ ਵਿੱਚ ਕੁਝ ਲੋਕਾਂ ਨੇ ਮਾਣਯੋਗ ਜਸਟਿਸ ਵਿਰੁੱਧ ਮਹਾਂਦੋਸ਼ ਦਾ ਨੋਟਿਸ ਭੇਜਿਆ ਹੈ। ਉਹ ਆਪਣੇ ਆਪ ਨੂੰ ਲੋਕਤੰਤਰਿਕ ਕਹਿੰਦੇ ਹਨ। ਉਹ ਸੰਵਿਧਾਨ ਦੀ ਕਿਤਾਬ ਆਪਣੇ ਨਾਲ ਲੈ ਕੇ ਜਾਂਦੇ ਹਨ, ਪਰ ਉਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ। ਇਹ ਉਹ ਲੋਕ ਹਨ ਜਿਨ੍ਹਾਂ ਨੇ ਸੰਵਿਧਾਨ ਦਾ ਗਲਾ ਘੁੱਟਿਆ ਹੈ।