ਹਜ਼ਾਰਾਂ ਔਰਤਾਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਕਰ ਰਿਹਾ ਸਾਹਮਣਾ
ਬੈਂਗਲੁਰੂ 31 ਮਈ 2024 (ਫਤਿਹ ਪੰਜਾਬ) ਹਜ਼ਾਰਾਂ ਔਰਤਾਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੁਅੱਤਲ Janta Dal ਜੇਡੀਐਸ ਨੇਤਾ ਪ੍ਰਜਵਲ ਰੇਵੰਨਾ MP Prajwal Revanna ਨੂੰ ਆਖਿਰਕਾਰ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਗ੍ਰਿਫਤਾਰ ਕਰ ਲਿਆ ਹੈ। ਜਰਮਨੀ ਦੇ ਮਿਊਨਿਖ ਤੋਂ ਬੈਂਗਲੁਰੂ ਹਵਾਈ ਅੱਡੇ ‘ਤੇ ਪਹੁੰਚਦੇ ਹੀ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਸਆਈਟੀ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮਿਲੀ ਜਾਣਕਾਰੀ ਮੁਤਾਬਿਕ ਗ੍ਰਿਫਤਾਰੀ ਮਗਰੋਂ ਉਸ ਨੂੰ ਅੱਜ ਅਦਾਲਤ ਦੇ ਸਾਹਮਣੇ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ member parliament ਪ੍ਰਜਵਲ ਰੇਵੰਨਾ ਇਤਰਾਜਯੋਗ ਵੀਡੀਓ ਸਕੈਂਡਲ ਦਾ ਮੁੱਖ ਦੋਸ਼ੀ ਹੈ। ਸੂਤਰਾਂ ਮੁਤਾਬਕ ਪ੍ਰਜਵਲ ਨੇ ਮਿਊਨਿਖ ਤੋਂ ਲੁਫਥਾਂਸਾ ਏਅਰਲਾਈਨ ਦੀ ਬਿਜ਼ਨੈੱਸ ਕਲਾਸ ਏਅਰ ਟਿਕਟ ਬੁੱਕ ਕਰਵਾਈ ਸੀ। ਰੇਵੰਨਾ ਨੇ ਟਿਕਟ ਬੁੱਕ ਕਰਦੇ ਸਮੇਂ ਆਪਣਾ ਸੰਪਰਕ ਨੰਬਰ ਅਤੇ ਈਮੇਲ ਆਈਡੀ ਸਾਂਝੀ ਨਹੀਂ ਕੀਤੀ ਸੀ। SIT ਨੇ ਪਹਿਲਾਂ ਹੀ ਪ੍ਰਜਵਲ ‘ਤੇ ਨਜ਼ਰ ਰੱਖਣ ਲਈ ਏਅਰਲਾਈਨ ਅਤੇ ਅਧਿਕਾਰੀਆਂ ਨਾਲ ਤਾਲਮੇਲ ਕਰ ਲਿਆ ਸੀ ਜਦੋਂ ਉਹ ਫਲਾਈਟ ਵਿਚ ਸਵਾਰ ਹੋਇਆ ਸੀ।
ਜਾਣਕਾਰੀ ਅਨੁਸਾਰ 31 ਮਈ ਨੂੰ ਜਦੋਂ ਪ੍ਰਜਵਲ ਇਕ ਮਹੀਨੇ ਬਾਅਦ ਬੈਂਗਲੁਰੂ ਪਰਤਿਆ ਤਾਂ ਕੇਂਦਰੀ ਉਦਯੋਗਿਕ ਸੁਰੱਖਿਆ ਬਲ CISF ਦੇ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਬਾਅਦ ਵਿਚ ਉਸ ਨੇ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਉਸ ਨੂੰ ਐਸਆਈਟੀ ਦੇ ਹਵਾਲੇ ਕਰ ਦਿੱਤਾ।
ਗ੍ਰਿਫਤਾਰੀ ਤੋਂ ਬਾਅਦ ਐਸਆਈਟੀ ਪ੍ਰਜਵਲ ਰੇਵੰਨਾ ਨਾਲ ਬੈਂਗਲੁਰੂ ਸਥਿਤ ਸੀਆਈਡੀ ਦਫ਼ਤਰ ਪਹੁੰਚੀ। ਇੱਥੋਂ ਰੇਵੰਨਾ ਨੂੰ ਮੈਡੀਕਲ ਜਾਂਚ ਲਈ ਲਿਜਾਇਆ ਗਿਆ। ਇਸ ਦੇ ਨਾਲ ਹੀ ਵਿਸ਼ੇਸ਼ ਜਾਂਚ ਟੀਮ ਨੇ ਬੈਂਗਲੁਰੂ ਹਵਾਈ ਅੱਡੇ ਤੋਂ ਉਸਦੇ ਦੋ ਸੂਟਕੇਸ ਕਬਜ਼ੇ ਵਿੱਚ ਲੈ ਲਏ ਸਨ।
ਜ਼ਿਕਰਯੋਗ ਹੈ ਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪ੍ਰਜਵਲ ਨੇ ਪਹਿਲਾਂ ਹੀ 31 ਮਈ ਨੂੰ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਭਾਰਤ ਪਰਤਣ ਦਾ ਐਲਾਨ ਕੀਤਾ ਸੀ। ਹਾਲ ਹੀ ‘ਚ ਇੰਟਰਪੋਲ ਨੇ ਰੇਵੰਨਾ ਖਿਲਾਫ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਸੀ।