ਹਰਿਆਣੇ ਚੋਂ ਮਨੋਹਰ ਖੱਟਰ ਦਾ ਲੱਗ ਸਕਦੇ ਨੰਬਰ
ਨਵੀਂ ਦਿੱਲੀ, 9 ਜੂਨ 2024 (ਫਤਿਹ ਪੰਜਾਬ) Bhartiya Janta Party BJP ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿੱਚ ਬਣਨ ਵਾਲੀ ਤੀਜੀ National Democratic Alliance NDA ਐਨਡੀਏ ਦੀ ਕੇਂਦਰ ਸਰਕਾਰ ਦੇ ਮੰਤਰੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸ਼ਾਮ ਸਵਾ ਸੱਤ ਵਜੇ ਰਾਸ਼ਟਰਪਤੀ ਭਵਨ ਵਿੱਚ ਸਹੁੰ ਚੁੱਕਣਗੇ।
ਜਾਣਕਾਰੀ ਮੁਤਾਬਿਕ ਪ੍ਰਧਾਨ ਮੰਤਰੀ ਨੇ ਨਵੇਂ ਬਣਾਏ ਜਾਣ ਵਾਲੇ ਮੰਤਰੀਆਂ ਨੂੰ ਆਪਣੇ ਘਰ ਉਤੇ ਚਾਹ ਤੇ ਸੱਦਿਆ ਹੈ। ਮੰਨਿਆ ਜਾ ਰਿਹਾ ਹੈ ਕਿ NDA ਦੀਆਂ ਸਹਿਯੋਗੀ ਪਾਰਟੀਆਂ ਨੂੰ ਪੰਜ ਤੋਂ ਅੱਠ ਕੈਬਨਿਟ ਅਹੁਦੇ ਮਿਲ ਸਕਦੇ ਹਨ। MP ਤੋਂ ਸ਼ਿਵਰਾਜ ਸਿੰਘ ਚੌਹਾਨ, Karnataka ਤੋਂ ਬਾਸਵਰਾਜ ਬੋਮਈ, Haryana ਤੋਂ ਮਨੋਹਰ ਲਾਲ ਖੱਟਰ ਵਰਗੇ ਨੇਤਾ ਤੀਜੀ ਵਾਰ ਹਲਫ਼ ਲੈਣ ਜਾ ਰਹੀ ਮੋਦੀ ਸਰਕਾਰ ਵਿੱਚ ਸ਼ਾਮਲ ਹੋ ਸਕਦੇ ਹਨ।
ਜਾਣਕਾਰੀ ਅਨੁਸਾਰ ਹੁਣ ਤੱਕ ਭਾਜਪਾ ਆਗੂ ਪਿਊਸ਼ ਗੋਇਲ, ਰਾਜਨਾਥ ਸਿੰਘ, ਨਿਤਿਨ ਗਡਕਰੀ, ਜੋਤੀਰਾਦਿੱਤਿਆ ਸਿੰਧੀਆ, ਸ਼ਿਵਰਾਜ ਸਿੰਘ ਚੌਹਾਨ, JDS ਆਗੂ ਕੁਮਾਰਸਵਾਮੀ, HAM ਆਗੂ ਜੀਤਨ ਰਾਮ ਮਾਂਝੀ, RLD ਆਗੂ ਜਯੰਤ ਚੌਧਰੀ, LJP (ਆਰ) ਆਗੂ ਚਿਰਾਗ ਪਾਸਵਾਨ, JDU ਨੇਤਾ ਰਾਮਨਾਥ ਠਾਕੁਰ, ਅਰਜੁਨ ਰਾਮ ਮੇਘਵਾਲ, TDP ਦੇ ਸੰਸਦ ਮੈਂਬਰ ਡਾਕਟਰ ਚੰਦਰਸ਼ੇਖਰ ਪੇਮਾਸਾਨੀ ਅਤੇ ਕਿੰਜਰਾਪੂ ਰਾਮ ਮੋਹਨ ਨਾਇਡੂ, JDU ਦੇ ਰਾਜ ਸਭਾ ਮੈਂਬਰ ਰਾਮ ਨਾਥ ਠਾਕੁਰ ਅਤੇ Apna Dal ਅਪਨਾ ਦਲ ਦੀ ਨੇਤਾ ਅਨੁਪ੍ਰਿਆ ਪਟੇਲ ਨੂੰ ਬੁਲਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ‘ਚ ਕਿਤੇ ਨਾ ਕਿਤੇ ਸਾਰੇ ਸੰਸਦ ਮੈਂਬਰਾਂ ਨੂੰ ਦੱਸਿਆ ਜਾਵੇਗਾ ਕਿ ਉਨ੍ਹਾਂ ਨੂੰ ਕਿਸ ਮੰਤਰਾਲਾ ਦੀ ਕਮਾਨ ਸੌਂਪੀ ਜਾਵੇਗੀ।
ਇਸ ਵਾਰ Narendra Modi ਦੀ ਤੀਜੀ ਕੈਬਨਿਟ ਵਿੱਚ ਸਹਿਯੋਗੀ ਪਾਰਟੀਆਂ ਦੀ ਭੂਮਿਕਾ ਅਹਿਮ ਰਹੇਗੀ। ਸਹਿਯੋਗੀ ਟੀਡੀਪੀ ਅਤੇ ਜੇਡੀਯੂ ਮੁੱਖ ਮੰਤਰਾਲਿਆਂ ਲਈ ਦਾਅਵੇ ਪੇਸ਼ ਕਰ ਰਹੀਆਂ ਹਨ। ਸਪੀਕਰ ਦੇ ਅਹੁਦੇ ਦੀ ਸਭ ਤੋਂ ਵੱਧ ਮੰਗ ਹੈ।
ਜਾਣਕਾਰੀ ਅਨੁਸਾਰ ਵੱਡੇ ਤੇ ਅਹਿਮ ਵਿਭਾਗ ਜਿਵੇਂ ਗ੍ਰਹਿ, ਵਿੱਤ, ਰੱਖਿਆ ਅਤੇ ਵਿਦੇਸ਼ ਮੰਤਰਾਲਾ ਭਾਜਪਾ ਆਪਣੇ ਕੋਲ ਹੀ ਰੱਖੇਗੀ। ਇਸੇ ਤਰ੍ਹਾਂ ਸਿੱਖਿਆ ਅਤੇ ਸੱਭਿਆਚਾਰ ਵਰਗੇ ਵਿਚਾਰਧਾਰਕ ਪਹਿਲੂਆਂ ਵਾਲੇ ਦੋ ਮੰਤਰਾਲਿਆਂ ਦੀ ਕਮਾਨ ਵੀ ਭਾਜਪਾ ਕੋਲ ਹੀ ਜਾ ਸਕਦੀ ਹੈ।