ਮੀਟਿੰਗ ਵਿੱਚ 16 ਪਾਰਟੀਆਂ ਦੇ 21 ਨੇਤਾ ਮੀਟਿੰਗ ‘ਚ ਪੁੱਜੇ

ਨਵੀਂ ਦਿੱਲੀ 5 ਜੂਨ 2024 (ਫਤਿਹ ਪੰਜਾਬ) ਲੋਕ ਸਭਾ ਚੋਣਾਂ ਤੋਂ ਬਾਅਦ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਇਸ ਸਬੰਧ ‘ਚ ਬੁੱਧਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰਿਹਾਇਸ਼ ‘ਤੇ National Democratic Alliance NDA ਦੀ ਪਹਿਲੀ ਬੈਠਕ ਹੋਈ। ਇੱਕ ਘੰਟੇ ਤੱਕ ਚੱਲੀ ਬੈਠਕ ਵਿੱਚ ਮੋਦੀ ਨੂੰ ਐਨਡੀਏ ਦਾ ਨੇਤਾ ਚੁਣ ਲਿਆ ਗਿਆ।

ਮੀਟਿੰਗ ਵਿੱਚ 16 ਪਾਰਟੀਆਂ ਦੇ 21 ਆਗੂ ਸ਼ਾਮਲ ਹੋਏ। ਸੂਤਰਾਂ ਮੁਤਾਬਕ 7 ਜੂਨ ਨੂੰ ਐਨਡੀਏ ਦੇ ਸੰਸਦ ਮੈਂਬਰਾਂ ਦੀ ਮੀਟਿੰਗ ਤੋਂ ਬਾਅਦ ਰਾਸ਼ਟਰਪਤੀ ਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾਵੇਗਾ।

ਇਸ ਮੌਕੇ ਰਾਜਨਾਥ ਸਿੰਘ, ਅਮਿਤ ਸ਼ਾਹ ਅਤੇ ਜੇਪੀ ਨੱਡਾ ਨੂੰ ਸਾਰੇ ਸਹਿਯੋਗੀਆਂ ਨਾਲ ਗੱਲਬਾਤ ਕਰਨ ਅਤੇ ਨਵੀਂ ਸਰਕਾਰ ਦੀ ਬਣਤਰ ਬਾਰੇ ਚਰਚਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪ੍ਰਧਾਨ ਮੰਤਰੀ ਮੋਦੀ ਦੇ ਅਸਤੀਫ਼ੇ ਅਤੇ ਮੰਤਰੀ ਮੰਡਲ ਨੂੰ ਭੰਗ ਕਰਨ ਦੀ ਸਿਫ਼ਾਰਸ਼ ਤੋਂ ਬਾਅਦ ਲੋਕ ਸਭਾ ਭੰਗ ਕਰ ਦਿੱਤੀ।

Skip to content