Skip to content

ਵਾਰਾਣਸੀ 16 ਮਈ 2024 (ਫਤਿਹ ਪੰਜਾਬ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਸਦੀ ਸੀਟ ਵਾਰਾਣਸੀ ਤੋਂ ਆਜ਼ਾਦ ਉਮੀਦਵਾਰ ਕਾਮੇਡੀਅਨ ਸ਼ਿਆਮ ਰੰਗੀਲਾ ਦੀ ਨਾਮਜ਼ਦਗੀ ਮੰਗਲਵਾਰ ਨੂੰ ਰੱਦ ਕਰ ਦਿੱਤੀ ਗਈ। ਇਸ ਸੀਟ ‘ਤੇ ਪ੍ਰਧਾਨ ਮੰਤਰੀ ਸਮੇਤ 40 ਉਮੀਦਵਾਰਾਂ ਨੇ ਸਿਆਸੀ ਦਾਅਵੇਦਾਰੀ ਕੀਤੀ ਹੈ।

ਸ਼ਿਆਮ ਰੰਗੀਲਾ ‘ਤੇ ਪਿਛਲੇ ਤਿੰਨ ਦਿਨਾਂ ਤੋਂ ਨਾਮਜ਼ਦਗੀ ਭਰਨ ਦੀ ਇਜਾਜ਼ਤ ਨਾ ਦੇਣ ਦਾ ਦੋਸ਼ ਲਗਾ ਰਹੇ ਸਨ। ਉਸ ਨੇ ਮੰਗਲਵਾਰ ਸਵੇਰੇ ਹੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ, ਜਿਸ ਨੂੰ ਸ਼ਾਮ ਤੱਕ ਰੱਦ ਕਰ ਦਿੱਤਾ ਗਿਆ।

error: Content is protected !!