ਪਿਥੌਰਾਗੜ੍ਹ 19 ਮਈ 2024 (ਫਤਿਹ ਪੰਜਾਬ) ਸੁਪਰੀਮ ਕੋਰਟ ਵੱਲੋਂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਖਿਲਾਫ ਸਖਤ ਰਵੱਈਆ ਅਪਣਾਏ ਜਾਣ ਤੋਂ ਬਾਅਦ ਪਤੰਜਲੀ ਕੰਪਨੀ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। 

ਹੁਣ ਪਿਥੌਰਾਗੜ੍ਹ, ਉੱਤਰਾਖੰਡ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ CJM ਨੇ ਪਤੰਜਲੀ ਆਯੁਰਵੇਦ ਲਿਮਟਿਡ Patanjali Ayurveda Limited ਦੇ ਇੱਕ ਸਹਾਇਕ ਮੈਨੇਜਰ ਸਮੇਤ ਤਿੰਨ ਲੋਕਾਂ ਨੂੰ ਸੋਨ ਪਾਪੜੀ ਦੇ Test ਨਮੂਨੇ ਫੇਲ ਹੋਣ ਲਈ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਨਾਲੇ ਇੰਨਾਂ ਤਿੰਨਾਂ ਨੂੰ ਭਾਰੀ ਜੁਰਮਾਨੇ ਵੀ ਕੀਤੇ ਗਏ। 

ਬੀਤੀ 17 ਅਕਤੂਬਰ, 2019 ਨੂੰ, ਇੱਕ ਫੂਡ ਸੇਫਟੀ ਇੰਸਪੈਕਟਰ ਨੇ ਪਿਥੌਰਾਗੜ੍ਹ ਵਿੱਚ ਬੇਰੀਨਾਗ ਦੇ ਮੁੱਖ ਬਾਜ਼ਾਰ ਵਿੱਚ ਲੀਲਾ ਧਰ ਪਾਠਕ ਦੀ ਦੁਕਾਨ ਉੱਤੇ ਛਾਪਾ ਮਾਰ ਕੇ ਨਮੂਨੇ ਲਏ ਸਨ ਕਿਉਂਕਿ ਉੱਥੇ ਪਤੰਜਲੀ ਨਵਰਤਨ ਇਲੈਚੀ ਸੋਨ ਪਾਪੜੀ (ਮਿਠਾਈ) ਵਿੱਚ ਮਿਲਾਵਟ ਹੋਣ ਬਾਰੇ ਸ਼ੰਕਾਵਾਂ ਪ੍ਰਗਟਾਈਆਂ ਗਈਆਂ ਸਨ। ਉੱਨਾਂ ਰਾਮਨਗਰ ਕਾਨ੍ਹਾ ਜੀ ਡਿਸਟ੍ਰੀਬਿਊਟਰ ਦੇ ਨਾਲ-ਨਾਲ ਪਤੰਜਲੀ ਆਯੁਰਵੇਦ ਲਿਮਟਿਡ ਨੂੰ ਨੋਟਿਸ ਜਾਰੀ ਕੀਤੇ ਗਏ।

ਇੰਨਾ ਨਮੂਨਿਆਂ ਦੀ ਰੁਦਰਪੁਰ, ਊਧਮ ਸਿੰਘ ਨਗਰ ਵਿੱਚ ਸਟੇਟ ਫੂਡ ਐਂਡ ਡਰੱਗ ਟੈਸਟਿੰਗ ਲੈਬਾਰਟਰੀ ਵਿੱਚ ਫੋਰੈਂਸਿਕ ਟੈਸਟਿੰਗ ਕਰਵਾਈ ਗਈ।

ਸਿੱਟੇ ਵਜੋਂ ਕਾਰੋਬਾਰੀ ਲੀਲਾ ਧਰ ਪਾਠਕ, ਡਿਸਟ੍ਰੀਬਿਊਟਰ ਅਜੈ ਜੋਸ਼ੀ ਅਤੇ ਪਤੰਜਲੀ ਦੇ ਸਹਾਇਕ ਮੈਨੇਜਰ ਅਭਿਸ਼ੇਕ ਕੁਮਾਰ ਵਿਰੁੱਧ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੀ ਧਾਰਾ 59 ਅਧੀਨ ਕੇਸ ਦਰਜ ਕੀਤਾ ਗਿਆ ਸੀ।

ਇਸ ਫੈਸਲੇ ਤੋਂ ਬਾਦ ਫੂਡ ਸੇਫਟੀ ਅਫਸਰ ਨੇ ਕਿਹਾ ਕਿ ਅਦਾਲਤ ਵਿੱਚ ਪੇਸ਼ ਕੀਤੇ ਗਏ ਸਬੂਤ ਸਪੱਸ਼ਟ ਤੌਰ ‘ਤੇ ਉਤਪਾਦ (ਮਿਠਾਈ) ਦੀ ਘਟੀਆ ਗੁਣਵੱਤਾ ਨੂੰ ਦਰਸਾਉਂਦੇ ਸਨ। ਅਦਾਲਤ ਦਾ ਫੈਸਲਾ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਦੀ ਉਲੰਘਣਾ ਕਰਨ ਤੇ ਹੀ ਸੁਣਾਇਆ ਗਿਆ ਹੈ।

Skip to content