PV ਸਿੰਧੂ ਦਾ ਫਿਰ ਟੁੱਟਿਆ ਸੁਪਨਾ, ਫਾਈਨਲ ‘ਚ ਚੀਨ ਦੀ ਵਾਂਗ ਝਾਂਗ ਤੋਂ ਹਾਰੀ

ਨਵੀਂ ਦਿੱਲੀ 26 ਮ2024 (ਫਤਿਹ ਪੰਜਾਬ) ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ PV Sindhu 26 ਮਈ ਨੂੰ ਮਲੇਸ਼ੀਆ ਮਾਸਟਰਜ਼ ਫਾਈਨਲ Malaysia Masters Final ਵਿੱਚ ਚੀਨ ਦੀ ਵਾਂਗ ਝਾਂਗ ਤੋਂ ਹਾਰ ਮਿਲੀ। ਇਸ ਹਾਰ ਨਾਲ ਪੀਵੀ ਸਿੰਧੂ ਦਾ ਮਲੇਸ਼ੀਆ ਮਾਸਟਰਜ਼ ਫਾਈਨਲ ਦਾ ਖਿਤਾਬ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ।

ਸਿੰਧੂ ਨੇ ਸ਼ਨੀਵਾਰ ਨੂੰ ਕੁਆਲਾਲੰਪੁਰ ‘ਚ ਮਹਿਲਾ ਸਿੰਗਲ ਦੇ ਸੈਮੀਫਾਈਨਲ ‘ਚ ਥਾਈਲੈਂਡ ਦੀ ਬੁਸਾਨਨ ਓਂਗਬਾਮਰੁੰਗਫਾਨ ਨੂੰ ਹਰਾ ਕੇ ਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕੀਤੀ ਸੀ। ਸਿੰਧੂ ਨੇ ਐਕਸੀਆਟਾ ਏਰੀਨਾ ‘ਚ 88 ਮਿੰਟ ਤੱਕ ਚੱਲੇ ਮੈਰਾਥਨ ਸੈਮੀਫਾਈਨਲ ‘ਚ ਦੁਨੀਆ ਦੀ 20ਵੇਂ ਨੰਬਰ ਦੀ ਬੁਸਾਨਨ ਦੇ ਖਿਲਾਫ 13-21, 21-16, 21-12 ਨਾਲ ਜਿੱਤ ਹਾਸਲ ਕੀਤੀ। ਬੁਸਾਨਾਨ ‘ਤੇ ਇਹ ਉਨ੍ਹਾਂ ਦੀ 18ਵੀਂ ਜਿੱਤ ਸੀ। ਬੁਸਾਨਨ ਨੇ 2019 ਦੇ ਹਾਂਗਕਾਂਗ ਓਪਨ ਵਿੱਚ ਆਪਣੇ ਕਰੀਅਰ ਵਿੱਚ ਸਿਰਫ਼ ਇੱਕ ਵਾਰ ਸਿੰਧੂ ਨੂੰ ਹਰਾਇਆ ਸੀ।

ਸਿੰਧੂ ਨੇ ਇਸ ਤੋਂ ਪਹਿਲਾਂ 2022 ਸਿੰਗਾਪੁਰ ਓਪਨ ਜਿੱਤਿਆ ਸੀ ਅਤੇ ਪਿਛਲੇ ਸਾਲ ਮੈਡ੍ਰਿਡ ਸਪੇਨ ਮਾਸਟਰਸ ਵਿੱਚ ਉਪ ਜੇਤੂ ਰਹੀ ਸੀ। ਸਾਲ 2022 ਤੋਂ ਪੀਵੀ ਸਿੰਧੂ ਖ਼ਿਤਾਬ ਜਿੱਤਣ ਲਈ ਸਖ਼ਤ ਸੰਘਰਸ਼ ਕਰ ਰਹੀ ਹੈ।

Skip to content