ਪੰਜਾਬ ਦੇ 30 ਰੇਲਵੇ ਸਟੇਸ਼ਨਾਂ ਦਾ ਕੀਤਾ ਜਾ ਰਿਹਾ ਹੈ ਨਵੀਨੀਕਰਨ

ਲੁਧਿਆਣਾ 16 ਜੂਨ 2024 (ਫਤਿਹ ਪੰਜਾਬ) ਕੇਂਦਰੀ ਰੇਲ ਅਤੇ ਪ੍ਰੋਸੈਸਿੰਗ ਰਾਜ ਮੰਤਰੀ Union Minister Ravneet Singh Bittu ਰਵਨੀਤ ਸਿੰਘ ਬਿੱਟੂ ਨੇ ਦੇਸ਼ ਵਿਰੋਧੀ ਸਰਗਰਮੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਅਸਾਮ ਦੀ ਡਿਬਰੂਗਗੜ੍ਹ ਜੇਲ੍ਹ ਵਿੱਚ ਬੰਦ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਬਾਰੇ ਵੱਡਾ ਬਿਆਨ ਦਿੱਤਾ ਹੈ। ਕੇਂਦਰੀ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਉਹ ਲੁਧਿਆਣਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਸਰਕਟ ਹਾਊਸ ’ਚ ਕਾਨਫਰੰਸ ਕੀਤੀ। 

ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਮੈ ਭਾਈ ਅੰਮ੍ਰਿਤਪਾਲ ਸਿੰਘ ਮਾਮਲੇ ’ਚ ਕੇਂਦਰ ਸਰਕਾਰ ਤੱਕ ਗੱਲ ਪਹੁੰਚਾਉਣ ਲਈ ਤਿਆਰ ਹਾਂ। ਜੇ ਉਨਾਂ ਦੇ ਮਾਪੇ ਚਾਹੁਣ ਤਾਂ ਉਹ ਮੇਰੇ (ਬਿੱਟੂ) ਨਾਲ ਮੁਲਾਕਾਤ ਕਰ ਸਕਦੇ ਹਨ। ਜੇਕਰ ਉਹ ਰਾਸ਼ਟਰੀ ਹਿੱਤਾਂ ਜਾਂ ਲੋਕ ਭਲਾਈ ਨਾਲ ਜੁੜੀ ਕਿਸੇ ਵੀ ਗੱਲ ‘ਤੇ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਚਰਚਾ ਕਰਨਾ ਚਾਹੁੰਦੇ ਹਨ ਤਾਂ ਮੈਂ ਗੱਲ ਕਰਨ ਲਈ ਤਿਆਰ ਹਾਂ। ਜੇਕਰ ਉਹ ਚਾਹੁਣ ਤਾਂ ਮੈਂ ਉਨ੍ਹਾਂ ਨੂੰ ਜਾ ਕੇ ਵੀ ਮਿਲ ਸਕਦਾ ਹਾਂ।

ਯਾਦ ਰਹੇ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਉਤੇ ਭਗਵੰਤ ਮਾਨ ਦੀ ਸਰਕਾਰ ਨੇ NSA ਐਨਐਸਏ ਲਗਾਇਆ ਹੋਇਆ ਹੈ। ਇਸੇ ਤਰ੍ਹਾਂ ਬਿੱਟੂ ਨੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਲੰਮੇ ਸਮੇਂ ਤੋਂ ਬੰਦ ਸਿੱਖ ਕੈਦੀਆਂ ਦੀ ਰਿਹਾਈ ਬਾਰੇ ਵੀ ਪੱਤਰਕਾਰਾਂ ਨਾਲ ਗੱਲ ਕੀਤੀ। 

ਰੇਲਵੇ ਦੇ ਕਈ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ

ਇਸ ਮੌਕੇ ਬਿੱਟੂ ਨੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਦੌਰਾਨ ਲੁਧਿਆਣਾ ’ਚ ਪਾਰਟੀ ਦੀ ਭਾਰੀ ਜਿੱਤ ਦਾ ਦਾਅਵਾ ਕੀਤਾ। ਇਸ ਤੋਂ ਇਲਾਵਾ ਬਿੱਟੂ ਨੇ ਰੇਲਵੇ ਵੱਲੋਂ ਪੰਜਾਬ ਦੇ ਵਿੱਚ ਚੱਲ ਰਹੇ ਵੱਖਰੋ-ਵੱਖਰੇ ਪ੍ਰੋਜੈਕਟਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰੇਲਵੇ ਮੰਤਰਾਲੇ ਨੂੰ ਜਵਾਬ ਨਾ ਦੇਣ ਕਾਰਨ ਮੋਹਾਲੀ-ਰਾਜਪੁਰਾ ਬਰਾਡ-ਗੇਜ ਲਿੰਕ ਪ੍ਰੋਜੈਕਟ ਵਿੱਚ ਦੇਰੀ ਹੋਈ। 

ਬਿੱਟੂ ਨੇ ਕਿਹਾ ਕਿ ਇਸ ਰੇਲ ਲਾਈਨ ਦੀ ‘ਤੇ ਸੋਧੀ ਹੋਈ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀ.ਪੀ.ਆਰ.) ਜਲਦੀ ਤਿਆਰ ਕੀਤੀ ਜਾਵੇਗੀ। ਇਹ ਰੇਲ ਲਿੰਕ ਪੰਜਾਬੀਆਂ ਦੀ ਚਿਰੋਕਣੀ ਮੰਗ ਹੈ ਅਤੇ ਰਾਜਪੁਰਾ-ਅੰਬਾਲਾ ਅਤੇ ਮੋਹਾਲੀ-ਮੋਰਿੰਡਾ ਦੇ ਮੌਜੂਦਾ ਰੂਟ ਦੇ ਮੁਕਾਬਲੇ ਇਹ ਦੂਰੀ 55 ਕਿਲੋਮੀਟਰ ਘੱਟ ਕਰੇਗੀ। ਇਸ ਪ੍ਰਸਤਾਵਿਤ ਲਿੰਕ ਦੀ ਡੀਪੀਆਰ ਪਹਿਲਾਂ 2016-17 ਵਿੱਚ 312.53 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਸੀ।

ਉੱਨਾਂ ਕਿਹਾ ਕਿ ਰੇਲ ਮੰਤਰਾਲੇ ਨੇ 24 ਨਵੰਬਰ, 2016 ਨੂੰ ਰੇਲਵੇ ਬੋਰਡ ਰਾਹੀਂ ਇੱਕ ਪੱਤਰ ਵਿੱਚ ਪੰਜਾਬ ਦੇ ਮੁੱਖ ਸਕੱਤਰ ਰਾਹੀ। ਪੰਜਾਬ ਸਰਕਾਰ ਤੋਂ ਇਸ ਉੱਤੇ ਆਉਣ ਵਾਲੀ ਲਾਗਤ ਨੂੰ ਵੰਡਣ ਲਈ ਸਹਿਮਤੀ ਮੰਗੀ ਸੀ ਅਤੇ ਜ਼ਮੀਨ ਮੁਫਤ ਪ੍ਰਦਾਨ ਕਰਨ ਲਈ ਕਿਹਾ ਸੀ ਪਰ ਵਾਰ-ਵਾਰ ਯਾਦ ਪੱਤਰ ਭੇਜਣ ਦੇ ਬਾਵਜੂਦ ਅੱਠ ਸਾਲ ਬੀਤ ਜਾਣ ਤੇ ਵੀ ਪੰਜਾਬ ਸਰਕਾਰ ਵੱਲੋਂ ਕੋਈ ਹੁੰਗਾਰਾ ਨਹੀਂ ਭਰਿਆ ਗਿਆ। ਹੁਣ ਅਸੀਂ ਨਵੀਂ ਡੀਪੀਆਰ ਤਿਆਰ ਕਰਾਂਗੇ ਅਤੇ ਅਗਲੀ ਕਾਰਵਾਈ ਲਈ ਇਸ ਨੂੰ ਪੰਜਾਬ ਸਰਕਾਰ ਨਾਲ ਸਾਂਝਾ ਕਰਾਂਗਾ।

ਇਸ ਰੇਲ ਲਾਈਨ ਦੀ ਲੰਬਾਈ 38.880 ਕਿਲੋਮੀਟਰ ਹੈ ਜਿਸ ਲਈ ਤਿੰਨ ਜ਼ਿਲ੍ਹਿਆਂ-ਐਸ ਏ ਐਸ ਨਗਰ, ਫਤਹਿਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ 43.192 ਹੈਕਟੇਅਰ ਜ਼ਮੀਨ ਪ੍ਰਾਪਤ ਕਰਨ ਦੀ ਲੋੜ ਪਵੇਗੀ। ਬਿੱਟੂ ਨੇ ਕਿਹਾ ਕਿ ਮੌਜੂਦਾ ਵਿੱਤੀ ਸਾਲ ਵਿੱਚ 55 ਕਿਲੋਮੀਟਰ ਨਵੀਂ ਰੇਲਵੇ ਲਾਈਨ ਵਿਛਾਉਣ ਦਾ ਟੀਚਾ ਰੱਖਿਆ ਗਿਆ ਹੈ, ਜਿਸ ਵਿੱਚ ਲੁਧਿਆਣਾ-ਮੁੱਲਾਂਪੁਰ (ਬੱਦੋਵਾਲ ਸੈਕਸ਼ਨ), ਲੁਧਿਆਣਾ-ਕਿਲਾ ਰਾਏਪੁਰ ਅਤੇ ਨੰਗਲ ਡੈਮ-ਤਲਵਾੜਾ ਲਾਈਨਾਂ ਨੂੰ ਦੋਹਰਾ ਕਰਨਾ ਅਤੇ ਮੁਕੇਰੀਆਂ ਨਵੀਂ ਲਾਈਨ ਨੂੰ ਲਗਭਗ ਕੁੱਲ ਮਿਲਾ ਕੇ 2,400 ਕਰੋੜ ਰੁਪਏ ਦੀ ਲਾਗਤ ਨਾਲ ਵਿਛਾਉਣਾ ਸ਼ਾਮਲ ਹੈ। 

ਉੱਨਾਂ ਇਸ ਲਿੰਕ ਰੇਲ ਲਾਈਨ ਲਈ ਜ਼ਮੀਨ ਇਕਵਾਇਰ ਕਰਨ ਲਈ ਮੁੱਖ ਮੰਤਰੀ ਨਾਲ ਗੱਲ ਕਰਨ ਦਾ ਦਾਅਵਾ ਕਿਹਾ ਕਿ ਪੰਜਾਬ ਦੇ 30 ਰੇਲਵੇ ਸਟੇਸ਼ਨਾਂ ਦਾ ਮੁੜ ਵਿਕਾਸ ਕੀਤਾ ਜਾ ਰਿਹਾ ਹੈ। 

Skip to content