Skip to content

ਚੰਡੀਗੜ੍ਹ 12 ਜਨਵਰੀ, 2025 (ਫਤਹਿ ਪੰਜਾਬ ਬਿਉਰੋ) ਰੁਪਿੰਦਰ ਸਿੰਘ, ਐਸਐਸਪੀ ਵਿਜੀਲੈਂਸ ਬਿਊਰੋ, ਆਰਥਿਕ ਅਪਰਾਧ ਵਿੰਗ, ਲੁਧਿਆਣਾ ਨੇ ਗੁਜਰਾਤ ਪੁਲਿਸ ਦੁਆਰਾ ਅਹਿਮਦਾਬਾਦ ਵਿਖੇ ਆਯੋਜਿਤ ਆਲ ਇੰਡੀਆ ਪੁਲਿਸ ਗੋਲਫ ਟੂਰਨਾਮੈਂਟ 2024-25 ਵਿੱਚ ਓਵਰਆਲ ਚੈਂਪੀਅਨਸ਼ਿਪ ਜਿੱਤੀ ਹੈ।
ਇਸ ਸਾਲਾਨਾ ਟੂਰਨਾਮੈਂਟ ਵਿੱਚ ਸਾਰੇ ਰਾਜਾਂ ਤੋਂ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਗਜ਼ਟਿਡ ਅਧਿਕਾਰੀਆਂ ਨੇ ਹਿੱਸਾ ਲਿਆ। ਕਲਹਾਰ ਬਲੂਜ਼ ਐਂਡ ਗ੍ਰੀਨਜ਼ ਦੇ ਗੋਲਫ਼ ਮੈਦਾਨ ‘ਤੇ ਆਯੋਜਿਤ 3 ਦਿਨਾਂ ਮੁਕਾਬਲੇ ਤੋਂ ਬਾਅਦ ਰੁਪਿੰਦਰ ਸਿੰਘ ਦਾ ਸਭ ਤੋਂ ਵਧੀਆ ਸਕੋਰ ਰਿਹਾ। ਸਮਾਪਤੀ ਵਾਲੇ ਦਿਨ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਮੁੱਖ ਮਹਿਮਾਨ ਸਨ ਜਿਨ੍ਹਾਂ ਨੇ ਜੇਤੂਆਂ ਨੂੰ ਇਨਾਮ ਵੰਡੇ।

error: Content is protected !!