Skip to content

ਲੰਦਨ 20 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਬਰਤਾਨੀਆ ਦੇ ਸਿੱਖਾਂ ਦੇ ਤਿੱਖੇ ਵਿਰੋਧ ਪ੍ਰਦਰਸ਼ਨਾਂ ਨੇ ਬਰਮਿੰਘਮ, ਵੁਲਵਰਹੈਂਪਟਨ ਅਤੇ ਪੱਛਮੀ ਲੰਦਨ ਦੇ ਸਿਨੇਮਾਘਰਾਂ ਨੂੰ ਕੰਗਨਾ ਰਣੌਤ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਦੀ ਭੂਮਿਕਾ ਵਿੱਚ ਪੇਸ਼ ਕੀਤੀ ਗਈ ਫਿਲਮ “ਐਮਰਜੈਂਸੀ” ਦੀ ਸਕ੍ਰੀਨਿੰਗ ਰੱਦ ਕਰਨ ਲਈ ਮਜਬੂਰ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਫਿਲਮ ਨੂੰ “ਸਿੱਖ ਵਿਰੋਧੀ ਭਾਰਤੀ ਰਾਜ ਪ੍ਰਚਾਰ” ਦੱਸਿਆ ਤੇ ਕਿਹਾ ਹੈ ਕਿ ਹੋਰ ਸਿਨੇਮਾਘਰਾਂ ਅੱਗੇ ਵੀ ਅਜਿਹੇ ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਹੈ।
ਜ਼ੀ ਸਟੂਡੀਓਜ਼ ਦੁਆਰਾ ਬਣਾਈ ਗਈ ਇਹ ਫਿਲਮ ਸ਼ੁੱਕਰਵਾਰ ਨੂੰ ਬਰਮਿੰਘਮ ਸਟਾਰ ਸਿਟੀ ਵਿਊ, ਹੰਸਲੋ ਅਤੇ ਫੈਲਥਮ ਸਿਨੇਵਰਡਜ਼ ਤੋਂ ਅਤੇ ਸ਼ਨੀਵਾਰ ਨੂੰ ਵੁਲਵਰਹੈਂਪਟਨ ਸਿਨੇਵਰਡ ਤੋਂ ਹਟਾ ਦਿੱਤੀ ਗਈ। ਇਹ ਅਜੇ ਵੀ 17 ਸਿਨੇਵਰਡ ਸਿਨੇਮਾਘਰਾਂ ਅਤੇ 31 ਵਿਊ ਸਿਨੇਮਾਘਰਾਂ ਵਿੱਚ ਚੱਲ ਰਹੀ ਹੈ। ਬ੍ਰਿਟਿਸ਼ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਨੇ ਇਸ ਫਿਲਮ ਨੂੰ 15 ਰੇਟਿੰਗ ਨਾਲ ਦਿਖਾਉਣ ਦੀ ਇਜਾਜ਼ਤ ਦਿੱਤੀ ਹੈ।
ਸਿੱਖ ਪ੍ਰੈਸ ਐਸੋਸੀਏਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ “ਇਸ ਫਿਲਮ ਨੂੰ ਸਿੱਖ ਨਸਲਕੁਸ਼ੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨੂੰ ਦਰਸਾਉਣ ਲਈ ਸਿੱਖ ਵਿਰੋਧੀ ਭਾਰਤੀ ਰਾਜ ਪ੍ਰਚਾਰ ਵਜੋਂ ਦੇਖਿਆ ਜਾਂਦਾ ਹੈ। ਇੰਦਰਾ ਉਹ ਪ੍ਰਧਾਨ ਮੰਤਰੀ ਸੀ ਜਿਸਨੇ ਆਪਣੀ ਹੱਤਿਆ ਤੋਂ ਪਹਿਲਾਂ ਸਿੱਖ ਕਤਲੇਆਮ ਦੀ ਸ਼ੁਰੂਆਤ ਕੀਤੀ ਸੀ। ਇਹ ਫਿਲਮ ਅਜਿਹੇ ਸਮੇਂ ਰਿਲੀਜ਼ ਕੀਤੀ ਜਾ ਰਹੀ ਹੈ ਜਦੋਂ ਭਾਰਤ ਵੱਲੋਂ ਸਿੱਖ ਸੈਂਸਰਸ਼ਿਪ ਅਤੇ ਸਿੱਖ ਵਿਰੋਧੀ ਪ੍ਰਚਾਰ ਨੂੰ ਜ਼ੋਰਦਾਰ ਢੰਗ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਜਦਕਿ ਸ਼ਹੀਦ ਜਸਵੰਤ ਸਿੰਘ ਖਾਲੜਾ ‘ਤੇ ਬਣੀ ਫਿਲਮ ‘ਪੰਜਾਬ 95’ ਬਾਇਓਪਿਕ, ਜਿਸਨੇ 1990 ਦੇ ਦਹਾਕੇ ਤੱਕ ਚੱਲੀ ਨਸਲਕੁਸ਼ੀ ਦਾ ਪਰਦਾਫਾਸ਼ ਕੀਤਾ ਸੀ, ਨੂੰ ਰਿਲੀਜ਼ ਵਿੱਚ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ ਹੈ।”
ਬਰਮਿੰਘਮ ਰਹਿੰਦੇ ਉਸ ਦਮੀ ਬੌਬੀ ਸਿੰਘ ਨੇ ਇੰਸਟਾਗ੍ਰਾਮ ‘ਤੇ ਲਿਖਿਆ ਹੈ “ਇਸ ਫਿਲਮ ਨੂੰ ਸਿੱਖ ਭਾਈਚਾਰੇ ਲਈ ਨੁਕਸਾਨਦੇਹ ਹੈ, ਜੋ ਸਿੱਖਾਂ ਦੇ ਨਕਾਰਾਤਮਕ ਅਤੇ ਗਲਤ ਚਿੱਤਰਣ ਨੂੰ ਉਤਸ਼ਾਹਿਤ ਕਰਦੀ ਹੈ ਜਦੋਂ ਕਿ ਵੰਡਪਾਊ ਭਾਵਨਾਵਾਂ ਅਤੇ ਨਸਲਵਾਦ ਨੂੰ ਉਤਸ਼ਾਹਿਤ ਕਰਦੀ ਹੈ।”

error: Content is protected !!