ਮੁੰਬਈ, 10 ਜੂਨ 2024 (ਫਤਿਹ ਪੰਜਾਬ) ਅੱਜ ਸ਼ੁਰੂਆਤੀ ਕਾਰੋਬਾਰ ਵਿਚ ਘਰੇਲੂ ਬਾਜ਼ਾਰਾਂ ਵਿਚ ਤੇਜ਼ੀ ਰਹੀ ਅਤੇ SENSEX ਸੈਂਸੈਕਸ ਨੇ ਲਗਾਤਾਰ ਚੌਥੇ ਸੈਸ਼ਨ ਵਿਚ ਤੇਜ਼ੀ ਨਾਲ ਪਹਿਲੀ ਵਾਰ 77,000 ਦੇ ਅੰਕੜੇ ਨੂੰ ਪਾਰ ਕੀਤਾ। ਪ੍ਰਧਾਨ ਮੰਤਰੀ ਨਰੇਂਦਰ ਦਮੋਦਾਰਦਾਸ ਮੋਦੀ ਵੱਲੋਂ ਐਤਵਾਰ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਇਕ ਦਿਨ ਬਾਅਦ ਘਰੇਲੂ ਬਾਜ਼ਾਰਾਂ ‘ਚ ਤੇਜ਼ੀ ਰਹੀ।
Bombay Stock Exchange (BSE) ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 385.68 ਅੰਕ ਵੱਧ ਕੇ 77,079.04 ਦੇ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚ ਗਿਆ। National Stick Exchange (NSE) ਐੱਨਐੱਸਈ ਨਿਫਟੀ 121.75 ਅੰਕਾਂ ਦੇ ਵਾਧੇ ਨਾਲ 23,411.90 ਦੇ ਆਪਣੇ ਸਰਬਕਾਲੀ ਉੱਚ ਪੱਧਰ ‘ਤੇ ਪਹੁੰਚ ਗਿਆ।