ਕਿਹਾ – ਮੈਂ ਸਾਈਨ ਕੀਤੀਆਂ ਫਿਲਮਾਂ ਨੂੰ ਪੂਰਾ ਕਰਨਾ ਹੈ

ਨਵੀਂ ਦਿੱਲੀ 10 ਜੂਨ 2024 (ਫਤਿਹ ਪੰਜਾਬ) ਅਦਾਕਾਰ ਤੋਂ ਸਿਆਸਤਦਾਨ ਬਣੇ ਕੇਰਲ ਤੋਂ ਪਹਿਲੇ ਭਾਜਪਾ ਸੰਸਦ ਮੈਂਬਰ Suresh Gopi ਸੁਰੇਸ਼ ਗੋਪੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਦਮੋਦਰਦਾਸ ਮੋਦੀ ਸਰਕਾਰ ਵਿੱਚ ਰਾਜ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਅਗਲੇ ਦਿਨ (ਸੋਮਵਾਰ) ਹੀ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਉਨ੍ਹਾਂ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਨੂੰ ਜਲਦੀ ਹੀ ਮੰਤਰੀ ਅਹੁਦੇ ਦੀ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾ ਸਕਦਾ ਹੈ। 

ਸੁਰੇਸ਼ ਗੋਪੀ ਨੇ 2024 ਦੀਆਂ ਸੰਸਦੀ ਚੋਣਾਂ ਵਿੱਚ ਤ੍ਰਿਸ਼ੂਰ ਹਲਕੇ ਤੋਂ ਜਿੱਤ ਪ੍ਰਾਪਤ ਕਰਕੇ ਕੇਰਲ ਤੋਂ ਭਾਜਪਾ ਦੇ ਪਹਿਲੇ ਲੋਕ ਸਭਾ ਮੈਂਬਰ ਬਣ ਕੇ ਇਤਿਹਾਸ ਰਚਿਆ ਸੀ। ਸੁਰੇਸ਼ ਨੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਉਮੀਦਵਾਰ ਵੀਐਸ ਸੁਨੀਲ ਕੁਮਾਰ ਨੂੰ 74686 ਵੋਟਾਂ ਨਾਲ ਹਰਾਇਆ ਸੀ। ਉਨ੍ਹਾਂ ਵੱਲੋਂ ਜਲਦ ਹੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਸੰਭਾਵਨਾ ਹੈ। 

ਸਹੁੰ ਚੁੱਕ ਸਮਾਗਮ ਤੋਂ ਬਾਅਦ ਦਿੱਲੀ ਵਿੱਚ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੰਤਰੀ ਅਹੁਦੇ ਦੀ ਮੰਗ ਨਹੀਂ ਕੀਤੀ ਸੀ ਅਤੇ ਆਸ ਹੈ ਕਿ ਉਨ੍ਹਾਂ ਨੂੰ ਜਲਦੀ ਹੀ ਅਹੁਦੇ ਤੋਂ ਮੁਕਤ ਕਰ ਦਿੱਤਾ ਜਾਵੇਗਾ।

ਉਨ੍ਹਾਂ ਨੇ ਆਪਣਾ ਮੰਤਰੀ ਦਾ ਅਹੁਦਾ ਛੱਡਣ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਮੈਂ ਕਫਿਲਮਾਂ ਸਾਈਨ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਪੂਰਾ ਕਰਨਾ ਹੈ। ਸੁਰੇਸ਼ ਗੋਪੀ ਨੇ ਕਿਹਾ ਮੰਤਰੀ ਪਦ ਤੋਂ ਹਟਕੇ ਮੈਂ ਤ੍ਰਿਸ਼ੂਰ ਦੇ ਸੰਸਦ ਮੈਂਬਰ ਵਜੋਂ ਸੇਵਾ ਕਰਾਂਗਾ। ਮੈਂ ਕੁਝ ਨਹੀਂ ਮੰਗਿਆ, ਮੈਂ ਕਿਹਾ ਸੀ ਕਿ ਮੈਨੂੰ ਇਸ ਅਹੁਦੇ ਦੀ ਲੋੜ ਨਹੀਂ ਹੈ। ਤ੍ਰਿਸ਼ੂਰ ਦੇ ਵੋਟਰਾਂ ਨੂੰ ਕੋਈ ਸਮੱਸਿਆ ਨਹੀਂ ਹੈ। ਉਹ ਇਹ ਜਾਣਦੇ ਹਨ ਅਤੇ ਇੱਕ ਸੰਸਦ ਮੈਂਬਰ ਵਜੋਂ ਮੈਂ ਉਨ੍ਹਾਂ ਲਈ ਸੱਚਮੁੱਚ ਚੰਗਾ ਕੰਮ ਕਰਦਾ ਰਹਾਂਗਾ। ਮੈਂ ਹਰ ਕੀਮਤ ‘ਤੇ ਆਪਣੀਆਂ ਫਿਲਮਾਂ ਕਰਨੀਆਂ ਹਨ।

ਰਾਜ ਸਭਾ ਮੈਂਬਰ ਰਹਿ ਚੁੱਕੇ ਨੇ ਗੋਪੀ
ਤ੍ਰਿਸ਼ੂਰ ਹਲਕੇ ਤੋਂ ਸੁਰੇਸ਼ ਗੋਪੀ ਪਿਛਲੀਆਂ ਚੋਣਾਂ ‘ਚ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਗਏ ਸਨ। ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਪਹਿਲਾਂ ਉਹ ਰਾਜ ਸਭਾ ਮੈਂਬਰ ਵੀ ਸਨ। ਉਨ੍ਹਾਂ ਨੂੰ 2016 ਵਿੱਚ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ। ਰਾਜ ਸਭਾ ਵਿੱਚ ਉਨ੍ਹਾਂ ਦਾ ਕਾਰਜਕਾਲ 2022 ਤੱਕ ਸੀ।

Skip to content