ਨਵੀਂ ਦਿੱਲੀ, 7 ਮਈ (ਫਤਿਹ ਪੰਜਾਬ) ਦਿਲਚਸਪ ਫਿਲਮਾਂ ਦੀ ਚੋਣ ਦੀ ਅਣਹੋਂਦ ਅਤੇ ਅਕਸ਼ੈ ਕੁਮਾਰ ਦੀ ‘ਬਡੇ ਮੀਆਂ ਛੋਟੇ ਮੀਆਂ’ ਅਤੇ ਅਜੈ ਦੇਵਗਨ ਸਟਾਰਰ ਫਿਲਮ ‘ਮੈਦਾਨ’ ਵਰਗੀਆਂ ਹਾਲੀਆ ਵੱਡੇ ਬਜਟ ਦੀਆਂ ਰਿਲੀਜ਼ ਹੋਈਆਂ ਫ਼ਿਲਮਾਂ ਦੇ ਬਾਕਸ ਆਫਿਸ ਦੇ ਮਾੜੇ ਪ੍ਰਦਰਸ਼ਨ ਨੇ ਮਲਟੀਪਲੈਕਸ ਅਤੇ ਸਿੰਗਲ-ਸਕ੍ਰੀਨ ਥੀਏਟਰਾਂ ਨੂੰ ਸਕ੍ਰੀਨਾਂ ਦੀ ਗਿਣਤੀ ਘਟਾਉਣ ਜਾਂ ਕੁਝ ਸਕ੍ਰੀਨਾਂ ਨੂੰ ਅਸਥਾਈ ਤੌਰ ‘ਤੇ ਬੰਦ ਕਰਨ ਲਈ ਮਜਬੂਰ ਕਰ ਦਿੱਤਾ ਹੈ।
ਫਿਲਮ ਵਪਾਰ ਵਿਸ਼ਲੇਸ਼ਕਾਂ ਦੇ ਮੁਲਾਂਕਣਾਂ ਅਨੁਸਾਰ, ਪੰਜ ਤੋਂ ਛੇ ਆਡੀਟੋਰੀਅਮ ਵਾਲੇ ਮਲਟੀਪਲੈਕਸ ਦੋ ਜਾਂ ਤਿੰਨ ਤੱਕ ਸਕ੍ਰੀਨਾਂ ਤੱਕ ਸੀਮਤ ਕਰ ਰਹੇ ਹਨ, ਜਦੋਂ ਕਿ ਕੁਝ ਸਿੰਗਲ-ਸਕ੍ਰੀਨ ਥੀਏਟਰ ਹੌਲੀ ਹੌਲੀ ਮੰਦੇ ਕਾਰੋਬਾਰ ਅਤੇ ਉੱਚ ਸੰਚਾਲਨ ਲਾਗਤਾਂ ਕਾਰਨ ਅਸਥਾਈ ਤੌਰ ‘ਤੇ ਕੰਮਕਾਜ ਨੂੰ ਬੰਦ ਕਰ ਰਹੇ ਹਨ।
ਅਖਬਾਰਾਂ ਵਿੱਚ ਪ੍ਰਕਾਸ਼ਤ ਰਿਪੋਰਟਾਂ ਵਿੱਚ ਮੁੰਬਈ ਸਥਿਤ ਜੀ7 ਮਲਟੀਪਲੈਕਸ ਅਤੇ ਮਰਾਠਾ ਮੰਦਰ ਮੂਵੀ ਹਾਲ ਦੇ ਕਾਰਜਕਾਰੀ ਨਿਰਦੇਸ਼ਕ ਮਨੋਜ ਦੇਸਾਈ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮਲਟੀਪਲੈਕਸਾਂ ਵੱਲੋਂ ਸ਼ੋਅ ਰੱਦ ਕੀਤੇ ਜਾ ਰਹੇ ਹਨ। ਫਿਲਮਾਂ ਦਾ ਇਹ ਹਾਲ ਮ ਆਮ ਚੋਣਾਂ, ਗਰਮੀ ਦੀ ਲਹਿਰ ਜਾਂ ਸਟ੍ਰੀਮਿੰਗ ਪਲੇਟਫਾਰਮਾਂ ਦੇ ਮੁਕਾਬਲੇ ਕਰਕੇ ਨਹੀਂ ਹੈ। ਫਿਲਮ ਨਿਰਮਾਤਾ ਹੀ ਮਾੜੀਆਂ ਫਿਲਮਾਂ ਬਣਾ ਰਹੇ ਹਨ ਅਤੇ ਦਰਸ਼ਕ ਉਨ੍ਹਾਂ ਫਿਲਮਾਂ ਵਿੱਚ ਦਿਲਚਸਪੀ ਨਹੀਂ ਰੱਖਦੇ ਅਤੇ ਮਲਟੀਪਲੈਕਸਾਂ ਵਿੱਚ ਨਹੀਂ ਪਹੁੰਚ ਰਹੇ।
ਉਸਨੇ ਨੋਟ ਕੀਤਾ ਕਿ ਅਤੀਤ ਵਿੱਚ ਜਦੋਂ ਹਿੰਦੀ ਫਿਲਮਾਂ ਦਰਸ਼ਕਾਂ ਨੂੰ ਖਿੱਚਣ ਵਿੱਚ ਅਸਫਲ ਰਹੀਆਂ ਸਨ ਥਾ ਹਿੰਦੀ ਵਿੱਚ ਡੱਬ ਕੀਤੀਆਂ ਦੱਖਣੀ ਭਾਰਤੀ ਫਿਲਮਾਂ ਥੀਏਟਰ ਦੀ ਆਮਦਨ ਨੂੰ ਕਾਇਮ ਰੱਖਣ ਵਿੱਚ ਮੱਦਦ ਕਰਦੀਆਂ ਸਨ। ਇਸ ਵੇਲੇ ਦੱਖਣ ਭਾਰਤੀ ਫਿਲਮਾਂ ਦੀ ਆਮਦਨ ‘ਤੇ ਟੇਕ ਰੱਖਣ ਲਈ ਕੋਈ ਹਿੰਦੀ ਫਿਲਮ ਡਬ ਨਹੀਂ ਕੀਤੀ ਗਈ।
ਰਿਪੋਰਟਾਂ ਮੁਤਾਬਿਕ ਫ਼ਿਲਮ ਬਡੇ ਮੀਆਂ ਛੋਟੇ ਮੀਆਂ ਨੂੰ 350 ਕਰੋੜ ਰੁਪਏ ਦੇ ਬਜਟ ਵਿੱਚ ਬਣਾਇਆ ਗਿਆ ਸੀ ਜਿਸਨੇ ਹੁਣ ਤੱਕ ਸਿਰਫ 48.50 ਕਰੋੜ ਰੁਪਏ ਹੀ ਜੁਟਾਏ ਹਨ। ਇਸੇ ਤਰਾਂ 250 ਕਰੋੜ ਰੁਪਏ ਦੇ ਬੱਜਟ ‘ਚ ਬਣੀ ‘ਮੈਦਾਨ’ ਫ਼ਿਲਮ ਤੋਂ ਸਿਰਫ 40 ਕਰੋੜ ਰੁਪਏ ਹੀ ਇਕੱਠੇ ਹੋਏ ਹਨ।