United Kingdom General Elections- ਲੰਡਨ 27 ਮਈ 2024 (ਫਤਿਹ ਪੰਜਾਬ) ਬਰਤਾਨੀਆ ’ਚ ਆਮ ਚੋਣਾਂ ਚਾਰ ਜੁਲਾਈ ਨੂੰ ਹੋਣੀਆਂ ਹਨ ਪਰ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ prime minister Rishi Sunak ਨੂੰ ਵੱਡਾ ਝਟਕਾ ਲੱਗਾ ਹੈ। ਉਸਦੀ ਕੈਬਨਿਟ ਦੇ ਮੰਤਰੀ ਮਾਈਕਲ ਗੋਵ ਅਤੇ ਐਂਡਰੀਆ ਲੈਡਸਨ ਨੇ ਆਗਾਮੀ House of Commons ਦੀਆਂ ਚੋਣਾਂ ਨਾ ਲੜਨ ਦਾ ਫ਼ੈਸਲਾ ਕੀਤਾ ਹੈ। ਇਸ ਐਲਾਨ ਦੇ ਨਾਲ ਹੀ ਟੋਰੀ ਪਾਰਟੀ Tory party ਦੀ ਚੋਣਾਂ ਦੀ ਦੌੜ ਛੱਡਣ ਵਾਲੇ ਪਾਰਟੀ ਮੈਂਬਰਾਂ ਦੀ ਗਿਣਤੀ 78 ਹੋ ਗਈ ਹੈ।
ਗੋਵ ਨੇ ਆਪਣੇ ਪੱਤਰ ’ਚ ਲਿਖਿਆ ਕਿ ਉਨ੍ਹਾਂ ਨੂੰ ਪਤਾ ਸੀ ਕਿ ਅਸੀਂ ਸਵੈਮ ਸੇਵਕ ਹਾਂ ਜੋ ਸਵੈ-ਇੱਛਾ ਨਾਲ ਆਪਣੀ ਕਿਸਮਤ ਚੁਣਦੇ ਹਾਂ ਪਰ ਇਕ ਸਮਾਂ ਅਜਿਹਾ ਵੀ ਆਉਂਦਾ ਹੈ, ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਜਾਣ ਦਾ ਸਮਾਂ ਆ ਗਿਆ ਹੈ। ਨਵੀਂ ਪੀੜ੍ਹੀ ਨੂੰ ਇਸਦੀ ਅਗਵਾਈ ਕਰਨੀ ਚਾਹੀਦੀ ਹੈ। ਉਥੇ ਹੀ ਉਨ੍ਹਾਂ ਦੇ ਕੁਝ ਹੀ ਸਮੇਂ ਬਾਅਦ ਲੈਡਸਮ ਨੇ ਪੱਤਰ ਜਾਰੀ ਕੀਤਾ, ਜਿਸ ਵਿਚ ਉਨ੍ਹਾਂ ਕਿਹਾ ਕਿ ਮੈਂ ਆਗਾਮੀ ਚੋਣਾਂ ’ਚ ਉਮੀਦਵਾਰ ਵਜੋਂ ਖੜ੍ਹੇ ਨਾ ਹੋਣ ਦਾ ਫੈਸਲਾ ਕੀਤਾ ਹੈ।
ਗਾਰਜੀਅਨ ਵੱਲੋਂ ਕਿਹਾ ਗਿਆ ਹੈ ਕਿ ਸੁਨਕ ਨੇ ਆਪਣੀ ਸੰਕਟ ਨਾਲ ਘਿਰੀ ਕੰਜ਼ਰਵੇਟਿਵ ਪਾਰਟੀ ਤੋਂ ਸੰਸਦ ਦੇ ਸੀਨੀਅਰ ਮੈਂਬਰਾਂ ਦੇ ਵੱਡੇ ਪੱਧਰ ’ਤੇ ਛੱਡ ਕੇ ਜਾਣ ਵਿਚਾਲੇ ਚੋਣ ਮੁਹਿੰਮ ਤੋਂ ਪਹਿਲਾਂ ਹਫਤੇ ਦੇ ਅੰਤ ’ਚ ਜਨਤਕ ਪ੍ਰੋਗਰਾਮਾਂ ਤੋਂ ਦੂਰ ਰਹਿਣ ਦਾ ਅਸਾਧਾਰਨ ਕਦਮ ਚੁੱਕਿਆ ਹੈ। ਇਸ ਦੌਰਾਨ ਉਹ ਕਰੀਬੀ ਸਲਾਹਕਾਰਾਂ ਨਾਲ ਚੋਣ ਰਣਨੀਤੀ ’ਤੇ ਚਰਚਾ ’ਚ ਬਿਤਾਉਣਗੇ।
ਉਥੇ ਹੀ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਚਰਚਾ ਵੀ ਹੈ ਕਿ ਸੁਨਕ ਆਪਣੀ ਮੁਹਿੰਮ ਨੂੰ ਰੀਸੈੱਟ ਕਰਨ ਦੀ ਉਮੀਦ ਕਰ ਰਹੇ ਹਨ।
ਲਾਜ਼ਮੀ ਰਾਸ਼ਟਰੀ ਸੇਵਾ ਨਿਯਮ ਹੋ ਸਕਦੈ ਲਾਗੂ
ਪੀਐੱਮ ਰਿਸ਼ੀ ਸੁਨਕ ਨੇ ਐਲਾਨ ਕੀਤਾ ਹੈ ਕਿ ਜੇ ਕੰਜ਼ਰਵੇਟਿਵ ਪਾਰਟੀ ਮੁੜ ਜਿੱਤ ਕੇ ਆਈ ਤਾਂ ਲਾਜ਼ਮੀ ਰਾਸ਼ਟਰੀ ਸੇਵਾ ਨਿਯਮ ਲਿਆਵਾਂਗੇ। ਇਸ ਵਿਚ ਨੌਜਵਾਨਾਂ ਨੂੰ 18 ਸਾਲ ਦੇ ਹੋਣ ’ਤੇ ਇਕ ਸਾਲ ਲਈ ਫੌਜ ’ਚ ਨਿਯੁਕਤੀ ਦਾ ਬਦਲ ਦਿੱਤਾ ਜਾਵੇਗਾ ਜਾਂ ਇਕ ਸਾਲ ਲਈ ਮਹੀਨੇ ’ਚ ਇਕ ਵਾਰ ਹਫਤੇ ਦੇ ਅੰਤ ’ਚ ਵਲੰਟੀਅਰ ਸੇਵਾ ਦੇਣੀ ਹੋਵੇਗੀ। ਉਥੇ ਹੀ ਲੇਬਰ ਪਾਰਟੀ ਨੇ ਇਸ ਐਲਾਨ ਨੂੰ ਟੋਰੀ ਪਾਰਟੀ ਦੀ ਇਕ ਹੋਰ ਨਿਰਾਸ਼ਾਪੂਰਨ ਪ੍ਰਤੀਬੱਧਤਾ ਦੱਸਿਆ। ਬਰਤਾਨੀਆ ਦੇ ਗ੍ਰਹਿ ਮੰਤਰੀ ਜੇਮਸ ਕਲੇਵਰਲੀ ਨੇ ਦੱਸਿਆ ਕਿ ਫੌਜ ਦਾ ਬਦਲ ਵਿਅਕਤੀ ਦੀ ਮਰਜ਼ੀ ਅਧਾਰਿਤ ਹੋਵੇਗਾ ਪਰ ਕਿਸੇ ਨੂੰ ਜੇਲ੍ਹ ਨਹੀਂ ਭੇਜਿਆ ਜਾਵੇਗਾ। ਕਿਸੇ ਨੂੰ ਫੌਜੀ ਕਾਰਜਾਂ ਲਈ ਮਜਬੂਰ ਨਹੀਂ ਕੀਤਾ ਜਾਵੇਗਾ ਪਰ ਜੋ ਅਜਿਹਾ ਕਰਨਗੇ ਉਨ੍ਹਾਂ ਨੂੰ ਭੁਗਤਾਨ ਕੀਤਾ ਜਾਵੇਗਾ।
ਹੋਰ ਜਾਣਕਾਰੀ ਲਈ ਇਹ ਇਹ ਖ਼ਬਰ ਵੀ ਪੜੋ