ਨਵੀਂ ਦਿੱਲੀ, 27 ਮਈ 2024 (ਫਤਿਹ ਪੰਜਾਬ) ਲੋਕ ਸਭਾ ਚੋਣਾਂ ਵਿੱਚ ਆਪਣੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਅਤੇ ਨਤੀਜਿਆਂ ਤੋਂ ਪਹਿਲਾਂ ਆਪਣੀ ਰਣਨੀਤੀ ਬਣਾਉਣ ਲਈ ਵਿਰੋਧੀ ਧਿਰ ਇੰਡੀਆ ਗੱਠਜੋੜ INDIA Alliance ਦੇ ਸਿਖਰਲੇ ਆਗੂਆਂ ਦੀ 1 ਜੂਨ ਨੂੰ ਮੀਟਿੰਗ ਹੋਣ ਦੀ ਸੰਭਾਵਨਾ ਹੈ। ਸੂਤਰਾਂ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਹ ਬੈਠਕ ਬੁਲਾਈ ਹੈ।
ਸੂਤਰਾਂ ਨੇ ਦੱਸਿਆ ਕਿ ਇਹ ਬੈਠਕ 1 ਜੂਨ ਨੂੰ ਬਾਅਦ ਦੁਪਹਿਰ ਨੂੰ ਦਿੱਲੀ ‘ਚ ਬੁਲਾਈ ਜਾਵੇਗੀ, ਜਦੋਂ ਆਖਰੀ ਪੜਾਅ ਦੀ ਵੋਟਿੰਗ ਚੱਲ ਰਹੀ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਵਿਰੋਧੀ ਨੇਤਾ 4 ਜੂਨ ਦੇ ਨਤੀਜਿਆਂ ਤੋਂ ਪਹਿਲਾਂ ਆਪਣੀ ਰਣਨੀਤੀ ’ਤੇ ਚਰਚਾ ਕਰਨਗੇ ਅਤੇ ਸੱਤ ਗੇੜਾਂ ਵਾਲੀਆਂ ਚੋਣਾਂ ‘ਚ ਉਨ੍ਹਾਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨਗੇ। ਵਿਰੋਧੀ ਗੱਠਜੋੜ ਦਾਅਵਾ ਕਰਦਾ ਆ ਰਿਹਾ ਹੈ ਕਿ ਉਹ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ (ਐੱਨਡੀਏ) National Democratic Alliance NDA ਨੂੰ ਕੇਂਦਰੀ ਸੱਤਾ ਵਿਚ ਵਾਪਸੀ ਤੋਂ ਰੋਕਣ ਅਤੇ ਆਪਣੀ ਸਰਕਾਰ ਬਣਾਉਣ ਵਿਚ ਸਮਰੱਥ ਹੋਵੇਗਾ।