Skip to content

ਜਲੰਧਰ 28 ਮਈ 2024 (ਫਤਿਹ ਪੰਜਾਬ) ਪੰਜਾਬ ਦੀ ਸਿਆਸਤ ‘ਚ ਇਕ ਹੋਰ ਵੱਡਾ ਧਮਾਕਾ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਤਜਿੰਦਰ ਬੱਗਾ ਨੇ ‘ਆਪ’ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਚਰਚਿਤ ਵੀਡੀਓ ਜਾਰੀ ਕੀਤੀ ਹੈ, ਜਿਸ ‘ਚ ਉਹ ਇਤਰਾਜ਼ਯੋਗ ਹਾਲਾਤ ‘ਚ ਇਕ ਵੀਡੀਓ ਕਾਲ ‘ਤੇ ਦਿਖਾਈ ਦੇ ਰਹੇ ਹਨ।

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕੌਮੀ ਮਹਿਲਾ ਕਮਿਸ਼ਨ National Commission for Women ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੂੰ ਇਕ ਚਿੱਠੀ ਲਿਖੀ ਹੈ, ਜਿਸ ‘ਚ ਉਨ੍ਹਾਂ ਨੇ ਇਸ ਵੀਡੀਓ ਦੇ ਹਵਾਲੇ ਨਾਲ ਬਲਕਾਰ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਉਨ੍ਹਾਂ ਨੂੰ ਇਸ ਮਾਮਲੇ ਦੀ ਕਾਰਵਾਈ ਆਪਣੇ ਹੱਥਾਂ ‘ਚ ਲੈਣ ਦੀ ਅਪੀਲ ਕੀਤੀ ਹੈ। 

ਜ਼ਿਕਰਯੋਗ ਹੈ ਕਿ ਭਾਜਪਾ ਦੇ ਆਗੂ ਤਜਿੰਦਰ ਬੱਗਾ ਨੇ ਆਪਣੇ ‘ਐਕਸ’ ਅਕਾਉਂਟ ‘ਤੇ ਬਲਕਾਰ ਸਿੰਘ ਦੀ ਇਕ ਵੀਡੀਓ ਜਾਰੀ ਕੀਤੀ ਸੀ, ਜਿਸ ‘ਚ ਉਹ ਇਤਰਾਜ਼ਯੋਗ ਹਾਲਾਤ ‘ਚ ਦਿਖਾਈ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਇਕ 21 ਸਾਲ ਦੀ ਕੁੜੀ ਨੌਕਰੀ ਲਈ ਬਲਕਾਰ ਸਿੰਘ ਨੂੰ ਮਿਲੀ ਸੀ, ਜਿਸ ਦਾ ਨੰਬਰ ਲੈ ਕੇ ਬਲਕਾਰ ਸਿੰਘ ਨੇ ਉਸ ਨੂੰ ਵੀਡੀਓ ਕਾਲ ਕਰ ਕੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। 

https://twitter.com/tajinderbagga/status/1795021838587928733?s=48&t=9VS_-Q1m41UWXEO0gDOwyA

error: Content is protected !!