Adani Groups Plans To Enter UPI and E-Commerce Business : ਮੁੰਬਈ 28 ਮਈ 2024 (ਫਤਿਹ ਪੰਜਾਬ) Adani group ਅਡਾਨੀ ਗਰੁੱਪ ਹੁਣ UPI ਭੁਗਤਾਨ ਅਤੇ ਈ-ਕਾਮਰਸ e-commerce ਪਲੇਟਫਾਰਮ ਸੈਕਟਰ ‘ਚ ਆਪਣੇ ਪੈਰ ਪਸਾਰਨ ਦੀ ਯੋਜਨਾ ਬਣਾ ਰਿਹਾ ਹੈ। Gautam Adani ਗੌਤਮ ਅਡਾਨੀ ਗਰੁੱਪ ਪਬਲਿਕ ਡਿਜੀਟਲ ਪੇਮੈਂਟ ਨੈੱਟਵਰਕ ‘ਤੇ ਕੰਮ ਕਰਨ ਲਈ ਲਾਇਸੈਂਸ ਲਈ ਅਰਜ਼ੀ ਦਾਖਲ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਕੋ-ਬ੍ਰਾਂਡਡ ਕ੍ਰੈਡਿਟ ਕਾਰਡਾਂ ਲਈ ਬੈਂਕਾਂ ਨਾਲ ਵੀ ਰਾਬਤਾ ਕਰ ਰਿਹਾ  ਹੈ। FT ਅਖਬਾਰ ਦੀ ਰਿਪੋਰਟ ਮੁਤਾਬਿਕ ਇਹ ਕਦਮ ਡਿਜੀਟਲ ਭੁਗਤਾਨ ਅਤੇ ਈ-ਕਾਮਰਸ ਦੇ ਤੇਜ਼ੀ ਨਾਲ ਵਧ ਰਹੇ consumer market ਉਪਭੋਗਤਾ ਬਾਜ਼ਾਰ ‘ਚ ਵਿਭਿੰਨਤਾ ਲਿਆਉਣ ਲਈ ਗਰੁੱਪ ਦੇ ਯਤਨਾਂ ‘ਚ ਇੱਕ ਮਹੱਤਵਪੂਰਨ ਕਦਮ ਹੈ।

‘ਅਡਾਨੀ ਵਨ’ ਐਪ ਰਾਹੀਂ UPI ਅਤੇ ONDC ਸ਼ਾਪਿੰਗ ਪਲੇਟਫਾਰਮ ‘ਚ ਦਾਖਲ ਹੋਵੇਗਾ

ਅਰਬਪਤੀ ਗੌਤਮ ਅਡਾਨੀ ਗਰੁੱਪ ਭਾਰਤ ਦੇ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਨੈੱਟਵਰਕ ‘ਚ ਦਾਖਲ ਹੋ ਕੇ ਆਪਣੇ ਡਿਜੀਟਲ ਕਾਰੋਬਾਰ ਦਾ ਵਿਸਤਾਰ ਕਰਨਾ ਚਾਹੁੰਦਾ ਹੈ। ਇਸ ਤੋਂ ਇਲਾਵਾ ਅਡਾਨੀ ਗਰੁੱਪ ਸਰਕਾਰੀ ਪਲੇਟਫਾਰਮ ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ (ONDC) ਰਾਹੀਂ ਆਨਲਾਈਨ ਖਰੀਦਦਾਰੀ ਦੀ ਪੇਸ਼ਕਸ਼ ਕਰਨ ਲਈ ਗੱਲਬਾਤ ਦੀ ਪ੍ਰਕਿਰਿਆ ‘ਚ ਹੈ, ਜੋ ਇੱਕ ਸਰਕਾਰ-ਸਮਰਥਿਤ ਈ-ਕਾਮਰਸ ਪਲੇਟਫਾਰਮ ਹੈ।

ਕੀ ਹੈ ਅਡਾਨੀ ਗਰੁੱਪ ਦੀ ਯੋਜਨਾ?

ਇੱਕ ਰਿਪੋਰਟ ਮੁਤਾਬਕ ਇਹ ਕਦਮ ਇੱਕ ਡਿਜੀਟਲ ਕਾਰੋਬਾਰ ਬਣਾਉਣ ਲਈ ਇੱਕ ਵੱਡੀ ਰਣਨੀਤੀ ਦਾ ਹਿੱਸਾ ਹੈ। ਗਰੁੱਪ ਦੇ ਇਸ ਨਵੇਂ ਕਦਮ ਨਾਲ ਬਾਜ਼ਾਰ ‘ਚ ਪਹਿਲਾਂ ਤੋਂ ਮੌਜੂਦ ਗੂਗਲ ਅਤੇ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਵਰਗੀਆਂ ਕੰਪਨੀਆਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਅਡਾਨੀ ਗਰੁੱਪ ਆਪਣੇ ਅਡਾਨੀ ਵਨ ਐਪ ਰਾਹੀਂ ਆਪਣੇ ਖੱਪਤਕਾਰਾਂ ਨੂੰ ਇਹ ਨਵੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ। ਵੈਸੇ ਤਾਂ ਇਸ ਐਪ ਨੂੰ 2022 ਦੇ ਅੰਤ ‘ਚ ਲਾਂਚ ਕੀਤਾ ਗਿਆ ਸੀ, ਜਿਸ ਤੋਂ ਬਾਅਦ ਐਪ ਰਾਹੀਂ ਲੋਕ ਉਡਾਣਾਂ ਅਤੇ ਹੋਟਲ ਬੁਕਿੰਗ ਸਮੇਤ ਯਾਤਰਾ ਸੇਵਾਵਾਂ ਬੁੱਕ ਕਰ ਸਕਦੇ ਹਨ।

ਅਡਾਨੀ ਗਰੁੱਪ ਤਲਾਸ਼ ਰਿਹਾ ਨਵਾਂ ਰਸਤਾ 

ਰਿਲਾਇੰਸ, ਟਾਟਾ ਅਤੇ ਅਡਾਨੀ ਵਰਗੇ ਦੇਸ਼ ਦੇ ਤਿੰਨ ਕਾਰੋਬਾਰੀ ਗਰੁੱਪਾਂ ਵਿਚੋਂ ਸਿਰਫ ਅਡਾਨੀ ਗਰੁੱਪ ਦੀ ਖਪਤਕਾਰ ਉਤਪਾਦ ਕਾਰੋਬਾਰ ‘ਚ ਕਮਜ਼ੋਰ ਪਕੜ ਹੈ ਜਦੋਂ ਕਿ ਟਾਟਾ ਅਤੇ ਰਿਲਾਇੰਸ ਦੋਵਾਂ ਦੀ ਇਸ ਸੈਕਟਰ ‘ਚ ਚੰਗੀ ਪਕੜ ਹੈ। ਸੀਮਿੰਟ ਤੋਂ ਲੈ ਕੇ ਊਰਜਾ ਖੇਤਰ ‘ਚ ਕਾਰੋਬਾਰ ਕਰਨ ਵਾਲੇ ਅਡਾਨੀ ਗਰੁੱਪ ਦਾ ਇਹ ਕਦਮ ਇਸ ਲਈ ਵਪਾਰ ਦੇ ਨਵੇਂ ਰਾਹ ਖੋਲ੍ਹੇਗਾ।

Skip to content