ਅਦਾਲਤ ਵੱਲੋਂ ਆਤਿਸ਼ੀ ਨੂੰ 29 ਜੂਨ ਤੋਂ ਪਹਿਲਾਂ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ

ਨਵੀਂ ਦਿੱਲੀ 29 ਮਈ 2024 (ਫਤਿਹ ਪੰਜਾਬ) ਨਵੀਂ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) BJP ਦੇ ਮੀਡੀਆ ਮੁਖੀ ਪ੍ਰਵੀਨ ਸ਼ੰਕਰ ਕਪੂਰ  ਵੱਲੋਂ ਦਾਇਰ ਮਾਣਹਾਨੀ ਦੇ ਕੇਸ ਵਿਚ ਦਿੱਲੀ ਸਰਕਾਰ ਦੀ ਮੰਤਰੀ ਆਤਿਸ਼ੀ ਨੂੰ ਨੋਟਿਸ ਜਾਰੀ ਕਰਕੇ 29 ਜੂਨ ਤੋਂ ਪਹਿਲਾਂ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਹੈ। 

ਇਸ ਸੰਮਨ ਨੂੰ ਲੈ ਕੇ ‘ਆਪ’ ਦੀ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਲੋਕਾਂ ਨੂੰ ਆਗਾਹ ਸੀ ਕਿ ਉਸ ਨੂੰ  ਗ੍ਰਿਫਤਾਰ ਕਰਨ ਲਈ ਯੋਜਨਾ ਘੜੀ ਜਾ ਰਹੀ ਹੈ। ਆਤਿਸ਼ੀ Aatishi minister ਵਿਰੁੱਧ ਜਾਰੀ ਸੰਮਨ ਨੂੰ ਦੇਖਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ Arvind Kejriwal ਨੇ ਵੀ ਕਿਹਾ ਹੈ ਕਿ ਹੁਣ ਆਤਿਸ਼ੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਕੇਜਰੀਵਾਲ ਨੇ ਕਿਹਾ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਉਹ ਅਗਲੀ ਵਾਰ ਆਤਿਸ਼ੀ ਨੂੰ ਗ੍ਰਿਫਤਾਰ ਕਰਨਗੇ। ਹੁਣ ਉਹ ਅਜਿਹਾ ਕਰਨ ਦੀ ਤਿਆਰੀ ਕਰ ਰਹੇ ਹਨ। ਇਹ ਪੂਰੀ ਤਰ੍ਹਾਂ ਤਾਨਾਸ਼ਾਹੀ ਹੈ। ਪੂਰੀ ਤਰ੍ਹਾਂ ਬੇਤੁਕੇ ਅਤੇ ਝੂਠੇ ਕੇਸਾਂ ਵਿਚ ‘ਆਪ’ ਦੇ ਸਾਰੇ ਆਗੂਆਂ ਨੂੰ ਇਕ-ਇਕ ਕਰਕੇ ਗ੍ਰਿਫਤਾਰ ਕਰ ਰਹੇ ਹਨ। 

ਕੇਜਰੀਵਾਲ ਨੇ ਕਿਹਾ ਕਿ ਜੇਕਰ ਮੋਦੀ ਮੁੜ ਸੱਤਾ ਵਿਚ ਆਉਂਦੇ ਹਨ ਤਾਂ ਵਿਰੋਧੀ ਧਿਰ ਦੇ ਇਕ-ਇਕ ਨੇਤਾ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ‘ਆਪ’ ਅਹਿਮ ਨਹੀਂ। ਸਾਡੇ ਪਿਆਰੇ ਦੇਸ਼ ਨੂੰ ਤਾਨਾਸ਼ਾਹੀ ਤੋਂ ਬਚਾਉਣਾ ਜ਼ਰੂਰੀ ਹੈ।

ਦੱਸ ਦੇਈਏ ਕਿ ਇਹ ਮਾਣਹਾਨੀ ਦਾ ਕੇਸ ਦਿੱਲੀ ਭਾਜਪਾ ਦੇ ਮੀਡੀਆ ਮੁਖੀ ਪ੍ਰਵੀਨ ਸ਼ੰਕਰ ਕਪੂਰ ਵਲੋਂ ਉਸ ਬਿਆਨ ਵਿਰੁਧ ਦਰਜ ਕਰਵਾਇਆ ਗਿਆ ਹੈ, ਜਿਸ ਵਿਚ ਆਤਿਸ਼ੀ ਨੇ ਦੋਸ਼ ਲਾਇਆ ਸੀ ਕਿ ਭਾਜਪਾ ਆਪ ਦੇ ਵਿਧਾਇਕਾਂ ਨੂੰ ਪੈਸੇ ਦੇ ਕੇ ਲੁਭਾ ਰਹੀ ਹੈ। ਕਪੂਰ ਨੇ 30 ਅਪ੍ਰੈਲ ਨੂੰ ਇਹ ਮੁਕੱਦਮਾ ਦਰਜ ਕਰਵਾਇਆ ਸੀ ਤੇ ਦੋਸ਼ ਲਾਇਆ ਸੀ ਕਿ ਆਤਿਸ਼ੀ ਦਾ ਬਿਆਨ ਉਨ੍ਹਾਂ ਦੀ ਪਾਰਟੀ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ।

Skip to content