Kangana Ranaut Case:
ਚੰਡੀਗੜ੍ਹ, 9 ਜੂਨ 2024 (ਫਤਿਹ ਪੰਜਾਬ) ਚੰਡੀਗੜ੍ਹ ਏਅਰਪੋਰਟ ‘ਤੇ ਬੀਤੇ ਦਿਨੀ CISF ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਵੱਲੋਂ MP ਕੰਗਣਾ ਰਣੌਤ ਨੂੰ ਥੱਪੜ ਮਾਰਨ ਬਾਰੇ ਵਿਸ਼ੇਸ਼ ਜਾਂਚ ਕਰਨ ਲਈ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਵੱਲੋਂ ਇੱਕ ਸਪੈਸ਼ਲ ਜਾਂਚ ਟੀਮ (SIT) ਦਾ ਗਠਨ ਕੀਤਾ ਗਿਆ ਹੈ। SP ਮੁਹਾਲੀ ਦੀ ਅਗਵਾਈ ‘ਚ ਬਣਾਈ ਗਈ 3 ਮੈਂਬਰੀ SIT ਵਿੱਚ ਇੱਕ ਮਹਿਲਾ ਅਧਿਕਾਰੀ ਨੂੰ ਵੀ ਸ਼ਾਮਲ ਕੀਤਾ ਜਾਵੇਗਾ।
ਦੱਸ ਦੇਈਏ ਕਿ ਚਪੇੜ ਮਾਰਨ ਦੇ ਮੁੱਦੇ ਕੁਲਵਿੰਦਰ ਕੌਰ ਖਿਲਾਫ ਮੁਹਾਲੀ ਪੁਲਿਸ ਵੱਲੋਂ ਹਾਲੇ ਜ਼ਮਾਨਤਯੋਗ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਉਧਰ CISF ਵੱਲੋਂ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਜਿਸ ਪਿੱਛੋਂ ਅੱਜ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕੁਲਵਿੰਦਰ ਕੌਰ ਨੂੰ ਇਨਸਾਫ ਦਵਾਉਣ ਲਈ SSP ਮੁਹਾਲੀ ਦੇ ਦਫ਼ਤਰ ਪਹੁੰਚ ਕੇ ਡਾ. ਸੰਦੀਪ ਗਰਗ ਨੂੰ ਮੰਗ ਪੱਤਰ ਦਿੱਤਾ।
ਇਸ ਮਾਮਲੇ ਉੱਪਰ ਉਕਤ ਘਟਨਾ ਤੋਂ ਬਾਅਦ ਅੱਜ SKM ਗੈਰਸਿਆਸੀ ਤੇ ਹੋਰ ਕਿਸਾਨ ਜਥੇਬੰਦੀਆਂ ਦੇ ਸੱਦੇ ਉੱਤੇ ਗੁਰਦਵਾਰਾ ਅੰਬ ਸਾਹਿਬ ਫੇਸ ਸੱਤ ਮੁਹਾਲੀ ਤੋਂ ਰੋਸ ਮਾਰਚ ਕੱਢਿਆ ਗਿਆ ਅਤੇ ਮੁੱਖ ਮੰਤਰੀ ਦੇ ਨਾਂਮ SSP ਮੁਹਾਲੀ ਦੇ ਦਫ਼ਤਰ ਪਹੁੰਚ ਕੇ ਡਾ. ਸੰਦੀਪ ਗਰਗ ਨੂੰ ਮੰਗ ਪੱਤਰ ਦੇ ਕੇ CISF ਸਿਪਾਹੀ ਕੁਲਵਿੰਦਰ ਕੌਰ ਦੇ ਕੇਸ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ।
ਕਿਸਾਨ ਮੰਗ ਕਰ ਰਹੇ ਹਨ ਕਿ ਮਹਿਲਾ ਸਿਪਾਹੀ ਖ਼ਿਲਾਫ਼ ਦਰਜ ਕੀਤਾ ਕੇਸ ਵਾਪਸ ਲਿਆ ਜਾਵੇ ਅਤੇ ਇਸ ਮੁਅੱਤਲ ਕਰਮਚਾਰਨ ਨੂੰ ਤੁਰੰਤ ਬਹਾਲ ਕੀਤਾ ਜਾਵੇ।