Harbhajan Singh and Kamran Akmal:
ਨਵੀਂ ਦਿੱਲੀ 11 ਜੂਨ 2024 (ਫਤਿਹ ਪੰਜਾਬ) ਭਾਰਤ ਬਨਾਮ ਪਾਕਿਸਤਾਨ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਾਮਰਾਨ ਅਕਮਲ ਵੱਲੋਂ ਅਰਸ਼ਦੀਪ ਸਿੰਘ ਦਾ ਨਾਂ ਲੈ ਕੇ ਸਿੱਖ ਭਾਈਚਾਰੇ ਦਾ ਮਜ਼ਾਕ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਤਾਂ ਕ੍ਰਿਕਟਰ ਹਰਭਜਨ ਸਿੰਘ ਨੇ ਉਸ ਨੂੰ ਤਿੱਖਾ ਜਵਾਬ ਦਿੱਤਾ।
ਉਸ ਦੀ ਟਿੱਪਣੀ ਹਰਭਜਨ ਨੂੰ ਚੰਗੀ ਨਾ ਲੱਗੀ ਅਤੇ ਉਸ ਨੇ ਅਰਸ਼ਦੀਪ ਸਿੰਘ ਬਾਰੇ ਕੀਤੀ ਟਿੱਪਣੀ ਲਈ ਕਾਮਰਾਨ ਦੀ ਆਲੋਚਨਾ ਕੀਤੀ ਅਤੇ ਐਕਸ ‘ਤੇ ਲਿਖਿਆ, “ਲੱਖ ਦੀ ਲਾਹਨਤ ਤੇਰੇ ਕਾਮਰਾਨ ਅਕਮਲ.. ਤੈਨੂੰ ਆਪਣਾ ਗੰਦਾ ਮੂੰਹ ਖੋਲ੍ਹਣ ਤੋਂ ਪਹਿਲਾਂ ਸਿੱਖਾਂ ਦਾ ਇਤਿਹਾਸ ਜਾਣ ਲੈਣਾ ਚਾਹੀਦਾ ਹੈ। ਅਸੀਂ ਸਿੱਖਾਂ ਨੇ ਤੁਹਾਡਾ ਬਚਾਅ ਕੀਤਾ। ਮਾਵਾਂ-ਭੈਣਾਂ ਨੂੰ ਜਦੋਂ ਹਮਲਾਵਰ ਅਗਵਾ ਕਰਦੇ ਸੀ, ਉਦੋਂ 12 ਵਜੇ ਦਾ ਸਮਾਂ ਹੁੰਦਾ ਸੀ… ਸ਼ਰਮ ਕਰੋ। ਆਪਣੀ ਨਿੰਦਾ ਹੁੰਦੀ ਦੇਖ ਕਾਮਰਾਨ ਨੇ ਸ਼ੋਸ਼ਲ ਮੀਡੀਆ ਉੱਪਰ ਮਾਫ਼ੀ ਵੀ ਮੰਗੀ ਹੈ।
ਦਰਅਸਲ ਨਿਊਯਾਰਕ ‘ਚ ਖੇਡੇ ਗਏ ਭਾਰਤ ਬਨਾਮ ਪਾਕਿਸਤਾਨ ਮੈਚ ‘ਚ ਅਰਸ਼ਦੀਪ ਸਿੰਘ ਨੇ ਭਾਰਤ ਲਈ ਆਖਰੀ ਓਵਰ ਸੁੱਟਿਆ ਸੀ। ਉਸ ਓਵਰ ‘ਚ ਪਾਕਿਸਤਾਨ ਨੂੰ ਜਿੱਤ ਲਈ 18 ਦੌੜਾਂ ਬਣਾਉਣੀਆਂ ਸਨ ਪਰ ਟੀਮ 11 ਦੌੜਾਂ ਹੀ ਬਣਾ ਸਕੀ ਅਤੇ 6 ਦੌੜਾਂ ਦੇ ਫਰਕ ਨਾਲ ਮੈਚ ਹਾਰ ਗਈ ਸੀ।