ਮਹਿੰਗੇ ਟੋਲ ਰੇਟਾਂ ਕਾਰਨ ਕਿਸਾਨ ਯੂਨੀਅਨ ਨੇ ਲਿਆ ਫੈਸਲਾ
Ladhowal Plaza Toll Free ਲੁਧਿਆਣਾ 16 ਜੂਨ 2024 (ਫਤਿਹ ਪੰਜਾਬ) ਪੰਜਾਬ ’ਚ ਵਧੇ ਟੋਲ ਰੇਟਾਂ ਦੇ ਖਿਲਾਫ ਇੱਕ ਵਾਰ ਫਿਰ ਤੋਂ ਕਿਸਾਨ ਸੜਕਾਂ ’ਤੇ ਆ ਗਏ ਹਨ। ਇਸ ਦੇ ਖਿਲਾਫ ਲੁਧਿਆਣਾ ਨੇੜੇ ਲਾਡੋਵਾਲ ਨੇੜੇ ਸਤਲੁਜ ਦਰਿਆ ਉੱਤੇ ਸਥਿਤ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਨੂੰ ਕਿਸਾਨਾਂ ਨੇ ਫ੍ਰੀ ਕਰ ਦਿੱਤਾ ਹੈ।
ਇਸ ਸਬੰਧੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਤੇ ਬੀਜੇਯੂ ਦੁਆਬਾ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਧਰਨੇ ਦੌਰਾਨ ਹੁਣ ਇੱਥੋਂ ਲੰਘਣ ਵਾਲੇ ਕਿਸੇ ਵੀ ਵਾਹਨ ਨੂੰ ਟੋਲ ਨਹੀਂ ਕਟਵਾਉਣਾ ਪਵੇਗਾ।
ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਤੇ ਬੀਜੇਯੂ ਦੁਆਬਾ ਨੇ ਕਿਹਾ ਹੈ ਕਿ ਜਦੋ ਤੱਕ ਐਨਐਚਏਆਈ ਟੋਲ ਰੇਟ ਨਹੀਂ ਘਟਾਉਂਦੀ ਉਸ ਸਮੇਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
ਕਿਸਾਨਾਂ ਵੱਲੋਂ ਜਾਰੀ ਕੀਤੇ ਗਏ ਬਿਆਨ ’ਚ ਕਿਹਾ ਗਿਆ ਹੈ ਕਿ ਟੋਲ ਪਲਾਜ਼ਾ ਲਾਡੋਵਾਲ ਦੇ ਹਰ ਦਿਨ ਵੱਧਦੇ ਰੇਟ ਤੋਂ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਫੈਸਲਾ ਲਿਆ ਹੈ ਕਿ ਜਦੋ ਤੱਕ NHAI ਐਨਐਚਏਆਈ ਟੋਲ ਰੇਟ ਘੱਟ ਨਹੀਂ ਕਰਦੀ ਉਦੋਂ ਤੱਕ ਇਹ ਟੋਲ ਪਲਾਜ਼ਾ ਬੰਦ ਯਾਨੀ ਫ੍ਰੀ ਰਹੇਗਾ।
ਇਹ ਵਧੇ ਹਨ ਟੋਲ ਪਲਾਜ਼ਾ ਦੇ ਰੇਟ
ਟੋਲ ਰੇਟਾਂ ‘ਤੇ ਤਾਜ਼ਾ ਅਪਡੇਟ ਅਨੁਸਾਰ ਕਾਰ ਮਾਲਕ ਹੁਣ ਇੱਕ ਸਿੰਗਲ ਯਾਤਰਾ ਲਈ 220 ਰੁਪਏ (ਪਹਿਲਾਂ 215 ਰੁਪਏ) ਅਤੇ ਵਾਪਸੀ ਦੀ ਯਾਤਰਾ ਲਈ 330 ਰੁਪਏ (ਪਹਿਲਾਂ 225 ਰੁਪਏ) ਦਾ ਭੁਗਤਾਨ ਕਰ ਰਹੇ ਹਨ।ਹਲਕੇ ਵਾਹਨ ਮਾਲਕਾਂ ਤੋਂ ਇੱਕ ਦਿਨ ਦੇ ਅੰਦਰ ਵਾਪਸੀ ਦੀ ਯਾਤਰਾ ਲਈ 535 ਰੁਪਏ (ਪਹਿਲਾਂ 520 ਰੁਪਏ) ਲਏ ਜਾਂਦੇ ਹਨ। ਬੱਸ ਅਤੇ ਟਰੱਕ ਡਰਾਈਵਰ ਵਧੇ ਹੋਏ ਟੋਲ ਚਾਰਜ ਦਾ ਵੱਧ ਸਾਹਮਣਾ ਕਰ ਰਹੇ ਹਨ, ਇੱਕ ਸਿੰਗਲ ਸਫ਼ਰ ਲਈ 745 ਰੁਪਏ (ਪਹਿਲਾਂ 730 ਰੁਪਏ) ਅਤੇ ਵਾਪਸੀ ਦੀ ਯਾਤਰਾ ਲਈ 1,120 ਰੁਪਏ (ਪਹਿਲਾਂ 1,095 ਰੁਪਏ) ਅਦਾ ਕਰ ਰਹੇ ਹਨ।