ਐਤਵਾਰ 23 ਜੂਨ ਨੂੰ ਹੋਣ ਵਾਲੀ NEET-PG ਦਾਖਲਾ ਪ੍ਰੀਖਿਆ ਵੀ ਮੁਲਤਵੀ ਕੀਤੀ

NEET-UG paper leak Case: 

ਨਵੀਂ ਦਿੱਲੀ 23 ਜੂਨ 2024 (ਫਤਿਹ ਪੰਜਾਬ) NEET-UG exam ਪੇਪਰ ਲੀਕ ਮਾਮਲੇ ਵਿਚ ਕੇਂਦਰੀ ਸਿੱਖਿਆ ਮੰਤਰਾਲੇ ਨੇ ਵੱਡਾ ਫ਼ੈਸਲਾ ਲੈੰਦਿਆਂ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ। ਇਸ ਤੋਂ ਇਲਾਵਾ ਐਤਵਾਰ 23 ਜੂਨ ਨੂੰ ਹੋਣ ਵਾਲੀ NEET-PG ਦਾਖਲਾ ਪ੍ਰੀਖਿਆ ਮੁਲਤਵੀ ਵੀ ਕਰ ਦਿੱਤੀ ਗਈ ਹੈ ਤੇ ਹੁਣ ਇਸ ਪ੍ਰੀਖਿਆ ਲਈ ਨਵੀਂ ਤਰੀਕ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। 

ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ 5 ਮਈ, 2024 ਨੂੰ OMR (ਕਲਮ ਅਤੇ ਪੇਪਰ) ਮੋਡ ਵਿੱਚ NEET-UG ਪ੍ਰੀਖਿਆ ਲ ਸੀ ਪਰ ਇਸ ਪ੍ਰੀਖਿਆ ਵਿਚ ਕਈ ਥਾਵਾਂ ਤੋਂ ਬੇਨਿਯਮੀਆਂ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਸਨ। 

ਕੇਂਦਰ ਸਰਕਾਰ ਨੇ ਅਜਿਹੇ ਇਮਤਿਹਾਨਾਂ ਵਿਚ ਕਿਸੇ ਗੜਬੜੀ ਨੂੰ ਰੋਕਣ ਲਈ ਪਬਲਿਕ ਐਗਜ਼ਾਮੀਨੇਸ਼ਨਜ਼ (ਅਨੁਪੱਖ ਦੇ ਸਾਧਨਾਂ ਦੀ ਰੋਕਥਾਮ) ਐਕਟ, 2024 ਵੀ ਲਾਗੂ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਪ੍ਰੀਖਿਆਵਾਂ ਦੀ ਨਿਯਮਤਾ ਨੂੰ ਯਕੀਨੀ ਬਣਾਉਣ ਅਤੇ ਵਿਦਿਆਰਥੀਆਂ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਪੇਪਰ ਲੀਕ ਮਾਮਲੇ ਵਿੱਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ/ਸੰਸਥਾ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।  

Skip to content